ਪਾਕਿ ‘ਚ ਮੀਂਹ ਨਾਲ ਤਿੰਨ ਦਿਨਾਂ ‘ਚ 64 ਵਿਅਕਤੀਆਂ ਦੀ ਮੌਤ

ਮ੍ਰਿਤਕਾਂ ‘ਚ 19 ਬੱਚੇ ਤੇ 9 ਔਰਤਾਂ ਸ਼ਾਮਲ

ਇਸਲਾਮਾਬਾਦ। ਪਾਕਿਸਤਾਨ (Pakistan) ‘ਚ ਭਾਰੀ ਮੀਂਹ ਤੇ ਹੜ੍ਹ ਕਾਰਨ ਪਿਛਲੇ ਤਿੰਨ ਦਿਨਾਂ ‘ਚ 64 ਵਿਅਕਤੀਆਂ ਦੀ ਮੌਤ ਹੋਈ ਹੈ ਤੇ ਕਈ ਵਿਅਕਤੀ ਜ਼ਖਮੀ ਹੋਏ ਹਨ। ਕੌਮੀ ਆਫਤਾ ਅਥਾਰਟੀਕਰਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਏਡੀਐਮਏ ਦੇ ਅਨੁਸਾਰ ਮ੍ਰਿਤਕਾਂ ‘ਚ ਘੱਟ ਤੋਂ ਘੱਟ 19 ਬੱਚੇ ਤੇ 9 ਔਰਤਾਂ ਸ਼ਾਮਲ ਹਨ। ਦੇਸ਼ ਦਾ ਉੱਤਰ-ਪੱਛਮੀ ਖੈਬਰ ਪਖਤੂਨਖਵਾ ਪ੍ਰਾਂਤ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਇਸ ਇਲਾਕੇ ‘ਚ ਮੀਂਹ ਤੇ ਹੜ੍ਹ ਦੇ ਕਾਰਨ 25 ਵਿਅਕਤੀਆਂ ਦੀ ਜਾਨ ਗਈ ਹੈ। ਇਸ ਤੋਂ ਬਾਅਦ ਦੱਖਣੀ ਸਿੰਧ ‘ਚ 12 ਤੇ ਦੱਖਣੀ-ਪੱਛਮੀ ਬਲੂਸੀਸਤਾਨ ‘ਚ ਤੇ ਪੰਜਾਬ ਪ੍ਰਾਂਤ ‘ਚ ਅੱਠ-ਅੱਠ ਵਿਅਕਤੀਆਂ ਦੀ ਮੌਤ ਹੋਈ ਹੈ। ਇਹ ਗਿਲਗਿਤ ਬਾਲਟੀਸਤਾਨ ‘ਚ ਘੱਟ ਤੋਂ ਘੱਟ 10 ਵਿਅਕਤੀਆਂ ਦੀ ਮੌਤ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ