ਨਹੀਂ ਰੁਕ ਰਿਹਾ ਕੋਰੋਨਾ, 987 ਆਏ ਨਵੇਂ ਕੇਸ ਤਾਂ 24 ਦੀ ਹੋਈ ਮੌਤ

Corona Active

ਪੰਜਾਬ ਵਿੱਚ ਲਗਾਤਾਰ ਕੋਰੋਨਾ ਕਹਿਰ ਜਾਰੀ, ਲੁਧਿਆਣਾ ਹੋਇਆ 5 ਹਜ਼ਾਰੀ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਲਗਾਤਾਰ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਇਸ ਕਿਸੇ ਵੀ ਪਾਸੇ ਤੋਂ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ ਹੈ। ਪਿਛਲੇ 24 ਘੰਟੇ ਦੌਰਾਨ ਪੰਜਾਬ ਵਿੱਚ 987 ਨਵੇਂ ਕੇਸ ਆਏ ਹਨ ਤਾਂ 24 ਦੀ ਮੌਤ ਵੀ ਹੋ ਗਈ ਹੈ। ਇੱਥੇ ਹੀ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਲੁਧਿਆਣਾ ਤੋਂ ਕੇਸ ਆਉਣ ਦੇ ਨਾਲ ਹੀ ਲੁਧਿਆਣਾ 5 ਹਜ਼ਾਰੀ ਵੀ ਹੋ ਗਿਆ ਹੈ। ਲੁਧਿਆਣਾ ਪੰਜਾਬ ਦਾ ਪਹਿਲਾ ਇਹੋ ਜਿਹਾ ਜਿਲ੍ਹਾ ਹੈ, ਜਿੱਥੇ 5 ਹਜ਼ਾਰ ਤੋਂ ਜਿਆਦਾ ਕੇਸ ਆ ਚੁੱਕੇ ਹਨ।

ਐਤਵਾਰ ਨੂੰ ਆਏ ਨਵੇਂ 987 ਕੇਸਾਂ ਵਿੱਚ ਲੁਧਿਆਣਾ ਤੋਂ 316, ਪਟਿਆਲਾ ਤੋਂ 204, ਜਲੰਧਰ ਤੋਂ 79, ਅੰਮ੍ਰਿਤਸਰ ਤੋਂ 76, ਜਲੰਧਰ ਤੋਂ 79, ਸੰਗਰੂਰ ਤੋਂ 20, ਮੁਹਾਲੀ ਤੋਂ 12, ਹੁਸ਼ਿਆਰਪੁਰ ਤੋਂ 8, ਗੁਰਦਾਸਪੁਰ ਤੋਂ 29, ਫਿਰੋਜ਼ਪੁਰ ਤੋਂ 16, ਪਠਾਨਕੋਟ ਤੋਂ 7, ਤਰਨਤਾਰਨ ਤੋਂ 6, ਬਠਿੰਡਾ ਤੋਂ 41, ਫਤਿਹਗੜ ਸਾਹਿਬ ਤੋਂ 37, ਮੋਗਾ ਤੋਂ 59, ਐਸ.ਬੀ.ਐਸ. ਨਗਰ ਤੋਂ 22, ਕਪੂਰਥਲਾ ਤੋਂ 12, ਰੋਪੜ ਤੋਂ 18, ਮੁਕਤਸਰ ਤੋਂ 5, ਬਰਨਾਲਾ ਤੋਂ 14 ਅਤੇ ਮਾਨਸਾ ਤੋਂ 6 ਸਾਮਲ ਹਨ। ਇੱਥੇ ਹੀ 24 ਮੌਤਾਂ ਵਿੱਚ ਅੰਮ੍ਰਿਤਸਰ ਤੋਂ 4, ਲੁਧਿਆਣਾ ਤੋਂ 9, ਬਠਿੰਡਾ ਤੋਂ 3, ਜਲੰਧਰ ਤੋਂ 2, ਕਪੂਰਥਲਾ ਤੋਂ 2, ਬਰਨਾਲਾ ਤੋਂ 1, ਗੁਰਦਾਸਪੁਰਤ ਤੋਂ 1, ਮੁਹਾਲੀ ਤੋਂ 1 ਅਤੇ ਸੰਗਰੂਰ ਤੋਂ 1 ਸ਼ਾਮਲ ਹੈ।

ਇਸ ਨਾਲ ਹੀ ਠੀਕ ਹੋਣ ਵਾਲੇ 459 ਵਿੱਚ ਲੁਧਿਆਣਾ ਤੋਂ 90, ਅੰਮ੍ਰਿਤਸਰ ਤੋਂ 133, ਸੰਗਰੂਰ ਤੋਂ 50, ਮੁਹਾਲੀ ਤੋਂ 10, ਹੁਸ਼ਿਆਰਪੁਰ ਤੋਂ 7, ਗੁਰਦਾਸਪੁਰ ਤੋਂ 52, ਤਰਨਤਾਰਨ ਤੋਂ 35, ਫਤਿਹਗੜ ਸਾਹਿਬ ਤੋਂ 25, ਮੋਗਾ ਤੋਂ 1, ਫਾਜਿਲਕਾ ਤੋਂ 20, ਕਪੂਰਥਲਾ ਤੋਂ 23, ਮੁਕਤਸਰ ਤੋਂ 3, ਬਰਨਾਲਾ ਤੋਂ 6 ਅਤੇ ਮਾਨਸਾ ਤੋਂ 4 ਸ਼ਾਮਲ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 23903 ਹੋ ਗਈ ਹੈ, ਜਿਸ ਵਿੱਚੋਂ 15319 ਠੀਕ ਹੋ ਗਏ ਹਨ ਅਤੇ 586 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 7998 ਕੋਰੋਨਾ ਮਰੀਜ਼ਾਂ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚੱਲ ਰਿਹਾ ਹੈ।

ਰਾਜਪਾਲ ਦੇ ਦਫ਼ਤਰ ਤੱਕ ਪੁੱਜਾ ਕੋਰੋਨਾ, ਪ੍ਰਮੁੱਖ ਸਕੱਤਰ ਸਣੇ 5 ਕੋਵਿਡ ਪਾਜ਼ਿਟਿਵ

ਕੋਰੋਨਾ ਵਾਇਰਸ ਨੇ ਹੁਣ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਰਸ਼ਾਸਕ ਵੀ.ਪੀ ਸਿੰਘ ਬਦਨੌਰ ਦੇ ਦਫ਼ਤਰ ਤੱਕ ਦਸਤਕ ਦੇ ਦਿੱਤੀ ਹੈ। ਰਾਜਪਾਲ ਦੇ ਪ੍ਰਮੁੱਖ ਸਕੱਤਰ ਜੇ.ਐਮ ਬਾਲਾਮੁਰੂਗਨ ਕੋਰੋਨਾ ਪਾਜ਼ਿਟਿਵ ਪਾਏ ਗਏ ਅਤੇ ਉਨ੍ਹਾਂ ਨੂੰ ਹੋਮ ਕੁਅਰੰਟਾਈਨ ਕੀਤਾ ਗਿਆ ਹੈ। ਇਸ ਨਾਲ ਹੀ ਰਾਜਪਾਲ ਦੇ ਦਫ਼ਤਰ ਵਿੱਚ 4 ਹੋਰ ਕੋਰੋਨਾ ਪਾਜਿਟਿਵ ਪਾਏ ਗਏ ਹਨ। ਇੱਥੇ ਹੀ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਅਤੇ ਉਨ੍ਹਾਂ ਦੇ ਸਲਾਹਕਾਰ ਮਨੋਰ ਪਰੀਦਾ ਦੀ ਰਿਪੋਰਟ ਨੈਗਟਿਵ ਆਈ ਹੈ।

ਰਾਜ ਭਵਨ ਵਿਖੇ ਦੋ ਰੋਜ਼ਾ ਰੈਪਿਡ ਐਂਟੀਜਨ ਟੈਸਟਿੰਗ ਪ੍ਰੋਗਰਾਮ ਚਲਾਇਆ ਗਿਆ ਸੀ, ਜਿਸ ਵਿੱਚ ਕੁੱਲ 336 ਵਿਅਕਤੀਆਂ, ਜਿਨ੍ਹਾਂ ਵਿੱਚ ਸੁਰੱਖਿਆ ਕਰਮੀ, ਅਧਿਕਾਰੀ ਅਤੇ ਸਟਾਫ ਸ਼ਾਮਲ ਸੀ, ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ ਸੀ। ਇਸ ਦੌਰਾਨ ਬਾਲਾਮੁਰੂਗਨ ਅਤੇ 4 ਹੋਰ ਵਿਅਕਤੀ ਪਾਜ਼ਿਟਿਵ (ਬਿਨਾਂ ਬਿਮਾਰੀ ਦੇ ਲੱਛਣ ਤੋਂ) ਪਾਏ ਗਏ। ਪੂਰੇ ਰਾਜ ਭਵਨ ਨੂੰ ਰੋਗਾਣੂ ਮੁਕਤ ਕਰਨ ਅਤੇ ਪੂਰੀ ਇਮਾਰਤ ਨੂੰ ਸਿਹਤ ਸਬੰਧੀ ਐਡਵਾਇਜ਼ਰੀਜ਼, ਪ੍ਰੋਟੋਕਾਲ ਅਤੇ ਡਾਕਟਰਾਂ ਵੱਲੋਂ ਸੁਝਾਈਆਂ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਸੁਰੱਖਿਤ ਰੱਖਿਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ