ਰਾਜਨਾਥ ਸਿੰਘ ਨੇ ਕੀਤਾ ਵੱਡਾ ਐਲਾਨ, ਰੱਖਿਆ ਖੇਤਰ ਦੇ 101 ਉਪਕਰਨਾਂ ਦੇ ਅਯਾਤ ‘ਤੇ ਰੋਕ

ਆਤਮ ਨਿਰਭਰ ਬਣੇਗਾ ਦੇਸ਼

  • ਰੱਖਿਆ ਖੇਤਰ ਦੇ 101 ਉਪਕਰਨਾਂ ਦੇ ਆਯਾਤ ‘ਤੇ ਲੱਗੇਗੀ ਰੋਕ
  • ਸੂਚੀ ‘ਚ ਆਮ ਪਾਰਟਸ ਤੋਂ ਇਲਾਵਾ ਕੁਝ ਉੱਚ ਤਕਨੀਕੀ ਹਥਿਆਰ ਵੀ ਸ਼ਾਮਲ।
  • ਅਗਲੇ 6-7 ਸਾਲਾਂ ‘ਚ ਘਰੇਲੂ ਉਦਯੋਗ ਨੂੰ ਦਿੱਤੇ ਜਾਣਗੇ ਕਰੀਬ ਚਾਰ ਲੱਖ ਕਰੋੜ ਰੁਪਏ ਦਾ ਆਰਡਰ

ਨਵੀਂ ਦਿੱਲੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਮਹੱਤਵਪੂਰਨ ਐਲਾਨ ਕੀਤਾ। ਰੱਖਿਆ ਮੰਤਰੀ ਨੇ ਕਿਹਾ ਕਿ ਰੱਖਿਆ ਮੰਤਰਾਲਾ ਹੁਣ ਆਤਮ ਨਿਰਭਰ ਭਾਰਤ ਦੀ ਪਹਿਲ ਨੂੰ ਅੱਗੇ ਵਧਾਉਣ ਲਈ ਤਿਆਰ ਹੈ। ਮੰਤਰਾਲੇ ਨੇ 101 ਉਨ੍ਹਾਂ ਰੱਖਿਆ ਉਪਕਰਨਾਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਦੇ ਆਯਾਤ ‘ਤੇ ਰੋਕ ਲੱਗੇਗੀ। ਉਨ੍ਹਾਂ ਕਿਹਾ ਕਿ ਰੱਖਿਆ ਖੇਤਰ ‘ਚ ਉਤਪਾਦਨ ਨੂੰ ਉਤਸ਼ਾਹ ਦਿੱਤਾ ਜਾਵੇਗਾ। ਰੱਖਿਆ ਮੰਤਰੀ ਨੇ ਕਿਹਾ ਕਿ ਇਹ ਰੱਖਿਆ ਖੇਤਰ ‘ਚ ਭਾਰਤ ਦੀ ਆਤਮ ਨਿਰਭਰਤਾ ਦੀ ਦਿਸ਼ਾ ‘ਚ ਇੱਕ ਵੱਡਾ ਕਦਮ ਹੈ।

ਰੱਖਿਆ ਮੰਤਰੀ ਨੇ ਟਵੀਟ ‘ਚ ਕਿਹਾ ਕਿ ਇਸ ਸੂਚੀ ‘ਚ ਨਾ ਸਿਰਫ਼ ਕੁਝ ਪਾਰਟਸ ਸ਼ਾਮਲ ਹਨ ਸਗੋਂ ਉੱਚ ਤਕਨੀਕੀ ਵਾਲੇ ਹਥਿਆਰ ਮਸਲਨ ਅਸਾਲਟ ਰਾਈਫਲਾਂ, ਸੋਨਾਰ ਸਿਸਟਮ, ਟਰਾਂਸਪੋਰਟ ਏਅਰਕ੍ਰਾਫਟ, ਐਲਸੀਐਚ, ਰਡਾਰ ਤੇ ਕਈ ਹੋਰ ਚੀਜ਼ਾਂ ਸ਼ਾਮਲ ਹਨ।
ਰੱਖਿਆ ਮੰਤਰੀ ਅਨੁਸਾਰ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹਿਣ ‘ਤੇ ਕੀਤਾ ਗਿਆ ਹੈ। ਇਸ ਫੈਸਲੇ ਨਾਲ ਭਾਰਤ ਦੇ ਰੱਖਿਆ ਉਦਯੋਗ ਨੂੰ ਵੱਡੇ ਪੈਮਾਨੇ ‘ਤੇ ਉਤਪਾਦਨ ਦਾ ਮੌਕਾ ਮਿਲੇਗਾ। ਰੱਖਿਆ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨਾਲ ਭਾਰਤੀ ਰੱਖਿਆ ਉਦਯੋਗ ਨੂੰ ਨੈਗੇਟਿਵ ਸੂਚੀ ‘ਚ ਸ਼ਾਮਲ ਆਈਟਮਸ ਦੇ ਨਿਰਮਾਣ ਦਾ ਮੌਕਾ ਮਿਲੇਗਾ।

101 ਉਤਪਾਦਾਂ ਦੀ ਸੂਚੀ ‘ਚ ਆਰਮਰਡ ਫਾਈਟਿੰਗ ਵਹੀਕਲਸ ਵੀ ਸ਼ਾਮਲ

ਰਾਜਨਾਥ ਸਿੰਘ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ ਕਿ ਨੈਗੇਟਿਵ ਇੰਪੋਰਟ ਸੂਚੀ ਅਨੁਸਾਰ ਉਪਕਰਨਾਂ ਦੇ ਉਤਪਾਦਨ ਦੀ ਸਮਾਂ ਹੱਦ ਪੂਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਸਟੇਕਹੋਲਡਰਸ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪ੍ਰੋਡਕਟ ਭਾਵ ਰੱਖਿਆ ਉਪਕਰਨਾਂ ਦੇ ਆਯਾਤ ‘ਤੇ ਰੋਕ ਲਾਈ ਜਾਵੇਗੀ। ਹਾਲੇ ਜੋ ਫੈਸਲੇ ਲਏ ਗਏ ਹਨ ਉਹ 2020 ਤੋਂ ਲੈ ਕੇ 2024 ਦਰਮਿਆਨ ਲਾਗੂ ਕੀਤੇ ਜਾਣਗੇ। 101 ਉਤਪਾਦਾਂ ਦੀ ਸੂਚੀ ‘ਚ ਆਰਮਰਡ ਫਾਈਟਿੰਗ ਵਹੀਕਲਸ ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਲੱਦਾਖ ‘ਚ ਐਲਏਸੀ ‘ਤੇ ਚੀਨ ਨਾਲ ਤਣਾਅ ਦਰਮਿਆਨ ਰੱਖਿਆ ਮੰਤਰੀ ਦਾ ਇਹ ਐਲਾਨ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ