ਆਂਧਰਾ ਦੇ ਕੋਵਿਡ ਕੇਅਰ ਸੈਂਟਰ ‘ਚ ਲੱਗੀ ਅੱਗ, 7 ਮਰੀਜ਼ਾਂ ਦੀ ਮੌਤ, ਕਈ ਝੁਲਸੇ

ਆਂਧਰਾ ਦੇ ਕੋਵਿਡ ਕੇਅਰ ਸੈਂਟਰ ‘ਚ ਲੱਗੀ ਅੱਗ, 7 ਮਰੀਜ਼ਾਂ ਦੀ ਮੌਤ, ਕਈ ਝੁਲਸੇ

ਵਿਜਯਵਾੜਾ। ਆਂਧਰਾ ਪ੍ਰਦੇਸ਼ ‘ਚ ਵਿਜਯਵਾੜਾ ਦੇ ਸਵਰਣ ਪੈਲੇਸ ਸਥਿਤ ਕੋਵਿਡ ਕੇਅਰ ਸੈਂਟਰ ‘ਚ ਐਤਵਾਰ ਸਵੇਰੇ ਅੱਗ ਲੱਗ ਜਾਣ ਨਾਲ 7 ਮਰੀਜ਼ਾਂ ਦੀ ਮੌਤ ਹੋ ਗਈ ਤੇ ਕਈ ਝੁਲਸ ਗਏ। ਇੱਕ ਨਿੱਜੀ ਹਸਪਤਾਲ ਨੇ ਹੋਟਲ ਨੂੰ ਕੋਰੋਨਾ ਰੋਗੀਆਂ ਦੇ ਇਲਾਜ ਲਈ ਕਿਰਾਏ ‘ਤੇ ਲਿਆ ਸੀ ਤੇ ਇੱਥੇ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਸੀ।

ਸੈਂਟਰ ‘ਚ ਲਗਭਗ 30 ਕੋਰੋਨਾ ਵਾਇਰਸ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਪੁਲਿਸ ਕਮਿਸ਼ਨਰ ਬੀ. ਸ੍ਰੀਨਿਵਾਸੁਲੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸੇ ‘ਚ 7 ਵਿਅਕਤੀ ਮਾਰੇ ਗਏ ਹਨ ਅਤੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਕਮਰਿਆਂ ਅੰਦਰ ਕੋਈ ਫਸਿਆ ਤਾਂ ਨਹੀਂ ਰਹਿ ਗਿਆ। ਅੱਗ ਲੱਗਣ ਦੇ ਕਾਰਨ ਦੋ ਵਿਅਕਤੀਆਂ ਨੇ ਦਹਿਸ਼ਤ ‘ਚ ਆ ਕੇ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਝੁਲਸੇ ਲੋਕਾਂ ਵਿਅਕਤੀਆਂ ‘ਚੋਂ ਤਿੰਨ ਦੀ ਹਾਲਤ ਗੰਭੀਰ ਹੈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।  ਸ੍ਰੀਨਿਵਾਸੁਲੂ ਨੇ ਦੱਸਿਆ ਕਿ ਬਿਜਲੀ ਸ਼ਾਟ ਸਰਕਟ ਕਾਰਨ ਇਹ ਅੱਗ ਲੱਗੀ। ਅੱਗ ‘ਤੇ 25 ਮਿੰਟਾਂ ‘ਚ ਕਾਬੂ ਪਾ ਲਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ