ਹਨ੍ਹੇਰੇ ‘ਚ ਰੌਸ਼ਨੀ ਦੀ ਭਾਲ
ਕੋਰੋਨਾ (Corona) ਸੰਕਟ ‘ਚ ਜ਼ਿੰਦਗੀ ਸਾਥੋਂ ਇਹੀ ਚਾਹੁੰਦੀ ਹੈ ਕਿ ਅਸੀਂ ਨਕਾਰਾਤਮਕਤਾ, ਟੈਨਸ਼ਨ ਅਤੇ ਤਣਾਅ ਦੇ ਹਨ੍ਹੇਰੇ ਨੂੰ ਹਟਾ ਕੇ ਜੀਵਨ ਨੂੰ ਖੁਸ਼ੀਆਂ ਦੇ ਸੰਕਲਪਾਂ ਨਾਲ ਭਰੀਏ ਅਜਿਹਾ ਕਰਨਾ ਕੋਈ ਬਹੁਤ ਮੁਸ਼ਕਲ ਕੰਮ ਨਹੀਂ, ਬਸ਼ਰਤੇ ਕਿ ਅਸੀਂ ਜ਼ਿੰਦਗੀ ਵੱਲ ਇੱਕ ਵਿਸ਼ਵਾਸ ਭਰਿਆ ਕਦਮ ਪੁੱਟਣ ਲਈ ਤਿਆਰ ਹੋਈਏ ਡੇਨ ਹੇਰਿਸ ਇੱਕ ਸਵਾਲ ਪੁੱਛਦੇ ਹਨ ਕਿ ਜਦੋਂ ਖੁਸ਼ੀ ਸਾਡੀ ਸਭ ਦੀ ਜ਼ਰੂਰਤ ਹੈ ਅਤੇ ਜ਼ਿੰਮੇਵਾਰੀ ਵੀ ਤਾਂ ਕਿਉਂ ਸਾਡੀ ਇਹ ਜ਼ਰੂਰਤ ਪੂਰੀ ਨਹੀਂ ਹੋ ਰਹੀ ਅਤੇ ਕੀ ਵਜ੍ਹਾ ਹੈ ਕਿ ਅਸੀਂ ਦੁਨੀਆ ਨੂੰ ਖੁਸ਼ੀਆਂ ਨਾਲ ਭਰ ਦੇਣ ਦੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਹੀਂ ਨਿਭਾ ਰਹੇ ਹਾਂ? ਇਸ ਸਵਾਲ ਦੇ ਬਹੁਤ ਸਾਰੇ ਉੱਤਰ ਹੋ ਸਕਦੇ ਹਨ, ਪਰ ਹੇਰਿਸ ਮੁਤਾਬਿਕ ਇਸ ਦਾ ਮੂਲ ਕਾਰਨ ਹੈ ਸਾਡੇ ਅੰਦਰ ਲੁਕਿਆ ਡਰ ਇਹ ਡਰ ਹੀ ਸਾਡੇ ਆਸ-ਪਾਸ ਟੈਨਸ਼ਨ ਅਤੇ ਅਵਿਸ਼ਵਾਸ ਰਚਦਾ ਹੈ ਅਤੇ ਸਾਨੂੰ ਦੁੱਖ ਦੀ ਸਿੱਲ੍ਹ ਭਰੇ ਹਨ੍ਹੇਰੇ ‘ਚ ਖਿੱਚ ਕੇ ਲੈ ਜਾਂਦਾ ਹੈ ਡਰਿਆ ਹੋਇਆ ਇਨਸਾਨ ਹਰ ਵਕਤ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ
ਡਰ ਉਸ ਨੂੰ ਹਨ੍ਹੇੇਰੇ ‘ਚ ਜਿਉਣਾ ਸਿਖਾ ਦਿੰਦਾ ਹੈ ਸੇਕਸ਼ਪੀਅਰ ਕਹਿੰਦੇ ਹਨ, ਸਾਡਾ ਸਰੀਰ ਇੱਕ ਬਗੀਚੇ ਵਾਂਗ ਹੈ ਅਤੇ ਦ੍ਰਿੜ ਇੱਛਾਸ਼ਕਤੀ ਇਸ ਲਈ ਮਾਲੀ ਦਾ ਕੰਮ ਕਰਦੀ ਹੈ, ਜੋ ਇਸ ਬਾਗ ਨੂੰ ਬਹੁਤ ਸੁੰਦਰ ਅਤੇ ਮਹਿਕਦਾ ਹੋਇਆ ਬਣਾ ਸਕਦੀ ਹੈ ਜੀਵਨ ਦੀ ਬਿਡੰਬਨਾ ਇਹ ਹੈ ਕਿ ਅਸੀਂ ਆਪਣੀ ਹਰ ਅਣਘੜਤਾ, ਹਰ ਅਪੂਰਨਤਾ ਲਈ ਦੁਨੀਆ ਨੂੰ ਜਿੰਮੇਵਾਰ ਠਹਿਰਾਉਂਦੇ ਹਾਂ ਜਦੋਂ ਕਿ ਸਾਨੂੰ ਇਨ੍ਹਾਂ ਕਾਰਨਾਂ ਨੂੰ ਖੁਦ ਲੱਭਣਾ ਚਾਹੀਦਾ ਹੈ ਸਫ਼ਲਤਾ ਅਤੇ ਸੰਘਰਸ਼, ਆਸ਼ਾ ਅਤੇ ਨਿਰਾਸ਼ਾ, ਖੁਸ਼ੀ ਅਤੇ ਦੁੱਖ ਨਾਲ-ਨਾਲ ਚੱਲਦੇ ਹਨ ਚੁਣੌਤੀਆਂ ਕੇਵਲ ਬੁਲੰਦੀਆਂ ਨੂੰ ਛੁਹਣ ਦੀਆਂ ਨਹੀਂ ਹੁੰਦੀਆਂ, ਖੁਦ ਨੂੰ ਉੱਥੇ ਬਣਾਈ ਰੱਖਣ ਦੀਆਂ ਵੀ ਹੁੰਦੀਆਂ ਹਨ
ਠੀਕ ਹੈ ਕਿ ਇੱਕ ਕੰਮ ਕਰਦੇ-ਕਰਦੇ ਅਸੀਂ ਉਸ ‘ਚ ਮਾਹਿਰ ਹੋ ਜਾਂਦੇ ਹਾਂ ਉਸ ਨੂੰ ਕਰਨਾ ਸੌਖਾ ਹੋ ਜਾਂਦਾ ਹੈ ਪਰ ਉਹੀ ਕਰਦੇ ਰਹਿ ਜਾਣਾ, ਸਾਨੂੰ ਆਪਣੇ ਹੀ ਬਣਾਏ ਸੁਵਿਧਾ ਦੇ ਘੇਰੇ ‘ਚ ਕੈਦ ਕਰ ਲੈਂਦਾ ਹੈ ਸਵਾਲ ਹੈ ਕਿ ਇਨ੍ਹਾਂ ਮੁਸ਼ਕਲ ਰਸਤਿਆਂ ‘ਤੇ ਪੈਰ ਧਰਨ ਅਤੇ ਕੁਝ ਅਨੋਖਾ ਕਰਨ ਦਾ ਬਹਾਦਰ ਯਤਨ ਕੋਈ ਤਾਂ ਸ਼ੁਰੂ ਕਰੇ ਪਰ ਸਵਾਲ ਤਾਂ ਇਹ ਵੀ ਹੈ ਕਿ ਹਨ੍ਹੇਰੇ ਨਾਲ ਸੰਘਰਸ਼ ਕਰਨ ਲਈ ਅੱਗੇ ਆਵੇ ਕੌਣ? ਕੌਣ ਉਸ ਬਹਾਦਰ ਯਤਨਾਂ ਦੀ ਸੰਸਕ੍ਰਿਤੀ ਨੂੰ ਸੁਰੱਖਿਆ ਦੇਵੇ? ਕੌਣ ਆਦਰਸ਼ਾਂ ਦੇ ਉਦੈ ਦੀ ਅਗਵਾਈ ਕਰੇ? ਕੌਣ ਜੀਵਨ-ਮੁੱਲਾਂ ਦੀ ਸਥਾਪਨਾ ‘ਚ ਆਪਣਾ ਪਹਿਲਾਂ ਨਾਂਅ ਲਿਖਵਾਵੇ? ਕੁਝ ਲੋਕ ਖਾਸ ਮੌਕਿਆਂ ਦੀ ਉਡੀਕ ‘ਚ ਰਹਿੰਦੇ ਹਨ ਉਹ ਲੋਕ ਕਿਸਮਤਵਾਦੀ ਅਤੇ ਸੁਵਿਧਾਵਾਦੀ ਹੁੰਦੇ ਹਨ ਅਜਿਹੇ ਲੋਕ ਕੁੰਠਿਤ ਤਾਂ ਹੁੰਦੇ ਹੀ ਹਨ, ਜੜ੍ਹ ਵੀ ਹੁੰਦੇ ਹਨ ਕਲਪਨਾ ਅਤੇ ਉਮੀਦ ‘ਚ ਉਹ ਆਪਣਾ ਸਮਾਂ ਵਿਅਰਥ ਗਵਾ ਦਿੰਦੇ ਹਨ ਕਿਸੇ ਸ਼ਾਇਰ ਨੇ ਕਿਹਾ ਵੀ ਹੈ ‘ਤੂੰ ਇਨਕਲਾਬ ਦੀ ਆਮਦ ਦਾ ਇੰਤਜ਼ਾਰ ਨਾ ਕਰ, ਜੇ ਹੋ ਸਕੇ ਤਾਂ ਹੁਣੇ ਇਨਕਲਾਬ ਪੈਦਾ ਕਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ