ਪੰਜਾਬ ‘ਚ ਕੋਰੋਨਾ ਬਲਾਸਟ, 1049 ਆਏ ਨਵੇ ਕੇਸ, 26 ਮੌਤਾਂ

Corona India

ਲਗਾਤਾਰ ਵੱਧ ਰਿਹੈ ਕੋਰੋਨਾ ਦਾ ਕਹਿਰ

ਚੰਡੀਗੜ, (ਅਸ਼ਵਨੀ ਚਾਵਲਾ)।  (Corona Blast) ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਦਾ ਬਲਾਸਟ ਹੋਇਆ, ਜਿਸ ਵਿੱਚ 24 ਘੰਟੇ ਦੌਰਾਨ ਹੀ 1049 ਨਵੇਂ ਕੇਸ ਸਾਹਮਣੇ ਆਏ ਹਨ ਤਾਂ 26 ਦੀ ਮੌਤ ਵੀ ਹੋਈ ਹੈ। ਸਾਰਿਆਂ ਤੋਂ ਜਿਆਦਾ ਲੁਧਿਆਣਾ ਵਿਖੇ ਕਹਿਰ ਜਾਰੀ ਹੈ, ਜਿੱਥੇ ਕਿ ਲਗਾਤਾਰ ਦੋਹਰਾ ਸੈਂਕੜਾ ਲਗਦਾ ਨਜ਼ਰ ਆ ਰਿਹਾ ਹੈ। ਵੀਰਵਾਰ ਨੂੰ ਇੱਕ ਵਾਰ ਫਿਰ ਤੋਂ ਲੁਧਿਆਣਾ ਤੋਂ 190 ਨਵੇਂ ਕੇਸ ਆਏ ਹਨ, ਜਿਸ ਨਾਲ ਲੁਧਿਆਣਾ 4500 ਦੇ ਨੇੜੇ ਪੁੱਜ ਰਿਹਾ ਹੈ। ਮੌਤਾਂ ਵਿੱਚ ਵੀ ਲੁਧਿਆਣਾ ਸਾਰਿਆਂ ਤੋਂ ਅੱਗੇ ਚੱਲ ਰਿਹਾ ਹੈ ਅਤੇ ਹੁਣ ਤੱਕ ਸਿਰਫ਼ ਲੁਧਿਆਣਾ ਵਿੱਚ ਹੀ 144 ਮੌਤਾਂ ਹੋ ਗਈਆਂ ਹਨ।

Corona Blast | ਨਵੇਂ ਆਏ 1049 ਕੇਸਾਂ ਵਿੱਚ ਲੁਧਿਆਣਾ ਤੋਂ 190 ਤੋਂ ਇਲਾਵਾ ਬਠਿੰਡਾ ਤੋਂ 150, ਪਟਿਆਲਾ ਤੋਂ 136, ਜਲੰਧਰ ਤੋਂ 114, ਮੁਹਾਲੀ ਤੋਂ 104, ਅੰਮ੍ਰਿ੍ਰਤਸਰ ਤੋਂ 60, ਗੁਰਦਾਸਪੁਰ ਤੋਂ 54, ਸੰਗਰੂਰ ਤੋਂ 14, ਹੁਸ਼ਿਆਰਪੁਰ ਤੋਂ 11, ਮੋਗਾ ਤੋਂ 46, ਬਰਨਾਲਾ ਤੋਂ 33, ਪਠਾਨਕੋਟ 11, ਤਰਨਤਾਰਨ ਤੋਂ 14, ਫਤਿਹਗੜ ਸਾਹਿਬ ਤੋਂ 17, ਫਰੀਦਕੋਟ ਤੋਂ 22, ਮੁਕਤਸਰ ਤੋਂ 15, ਐਸਬੀਐਸ ਨਗਰ ਤੋਂ 3, ਫਾਜਿਲਕਾ ਤੋਂ 7, ਮਾਨਸਾ ਤੋਂ 6, ਕਪੂਰਥਲਾ ਤੋਂ 6 ਅਤੇ ਰੋਪੜ ਤੋਂ 3 ਨਵੇ ਕੇਸ ਆਏ ਹਨ। ਇੱਥੇ ਹੀ 26 ਮੌਤਾਂ ਵਿੱਚ ਲੁਧਿਆਣਾ ਤੋਂ 13, ਜਲੰਧਰ ਤੋਂ 7, ਅੰਮ੍ਰਿਤਸਰ ਤੋਂ 1, ਫਿਰੋਜ਼ਪੁਰ ਤੋਂ 1, ਗੁਰਦਾਸਪੁਰ ਤੋਂ 1, ਪਟਿਆਲਾ ਤੋਂ 1, ਸੰਗਰੂਰ ਤੋਂ 1 ਅਤੇ ਤਰਨਤਾਰਨ ਤੋਂ 1 ਸ਼ਾਮਲ ਹੈ।

Corona

ਇਸ ਤੋਂ ਇਲਾਵਾ ਠੀਕ ਹੋਣ ਵਾਲੇ 716 ਮਰੀਜ਼ਾਂ ਵਿੱਚ ਲੁਧਿਆਣਾ ਤੋਂ 361, ਪਟਿਆਲਾ ਤੋਂ 107, ਅੰਮ੍ਰਿਤਸਰ ਤੋਂ 85, ਸੰਗਰੂਰ ਤੋਂ 31, ਮੁਹਾਲੀ ਤੋਂ 16, ਗੁਰਦਾਸਪੁਰ ਤੋਂ 41, ਫਿਰੋਜ਼ਪੁਰ ਤੋਂ 5, ਪਠਾਨਕੋਟ ਤੋਂ 8, ਫਤਿਹਗੜ ਸਾਹਿਬ ਤੋਂ 23, ਮੋਗਾ ਤੋਂ 12, ਫਾਜਿਲਕਾ ਤੋਂ 1, ਮੁਕਤਸਰ ਤੋਂ 9, ਬਰਨਾਲਾ ਤੋਂ 12 ਅਤੇ ਮਾਨਸਾ ਤੋਂ 5 ਸਾਮਲ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 20891 ਹੋ ਗਈ ਹੈ, ਜਿਸ ਵਿੱਚੋਂ 13659 ਠੀਕ ਹੋ ਗਏ ਹਨ ਅਤੇ 517 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 6715 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ