ਮਾੜੀ ਸੰਗਤ (Bad Company)
ਕਿਸੇ ਜੰਗਲ ‘ਚ ਇੱਕ ਕਾਂ ਰਹਿੰਦਾ ਸੀ ਇੱਕ ਹੰਸ ਵੀ ਉੱਥੇ ਆ ਕੇ ਰਹਿਣ ਲੱਗਾ ਤੇ ਕਾਂ ਨਾਲ ਉਸ ਦੀ ਦੋਸਤੀ ਹੋ ਗਈ ਹੰਸ ਨੂੰ ਕਾਂ ‘ਤੇ ਬਹੁਤ ਵਿਸ਼ਵਾਸ ਸੀ ਇੱਕ ਦਿਨ ਇੱਕ ਸ਼ਿਕਾਰੀ ਜੰਗਲ ‘ਚ ਆਇਆ ਤੇ ਦੁਪਹਿਰ ਨੂੰ ਉਸੇ ਦਰੱਖ਼ਤ ਹੇਠਾਂ ਅਰਾਮ ਕਰਨ ਲੱਗਾ, ਜਿਸ ‘ਤੇ ਹੰਸ ਤੇ ਕਾਂ ਰਹਿੰਦੇ ਸਨ ਥਕਾਵਟ ਕਾਰਨ ਸ਼ਿਕਾਰੀ ਨੂੰ ਗੂੜ੍ਹੀ ਨੀਂਦ ਆ ਗਈ ਥੋੜ੍ਹੀ ਦੇਰ ਬਾਅਦ ਕਾਂ ਨੇ ਬਿੱਠ ਕਰ ਦਿੱਤੀ ਜੋ ਸ਼ਿਕਾਰੀ ‘ਤੇ ਜਾ ਡਿੱਗੀ ਤੇ ਉਸ ਦੇ ਕੱਪੜੇ ਖ਼ਰਾਬ ਹੋ ਗਏ ਕਾਂ ਬਹੁਤ ਦੁਸ਼ਟ ਤੇ ਚਲਾਕ ਸੀ ਉਸ ਨੂੰ ਪਤਾ ਸੀ ਕਿ ਜਦੋਂ ਸ਼ਿਕਾਰੀ ਉੱਠੇਗਾ ਤੇ ਬਿੱਠ ਦੇਖੇਗਾ ਤਾਂ ਗੁੱਸੇ ‘ਚ ਮੈਨੂੰ ਮਾਰ ਦੇਵੇਗਾ
ਉਸ ਨੇ ਇਹ ਗੱਲ ਹੰਸ ਨੂੰ ਨਹੀਂ ਦੱਸੀ ਤੇ ਉੱਡ ਕੇ ਦੂਜੇ ਦਰੱਖ਼ਤ ‘ਤੇ ਜਾ ਬੈਠਾ ਜਦੋਂ ਸ਼ਿਕਾਰੀ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਦੇਖਿਆ ਕਿ ਕਿਸੇ ਪੰਛੀ ਨੇ ਉਸ ‘ਤੇ ਬਿੱਠ ਕਰ ਦਿੱਤੀ ਹੈ ਉਸ ਨੂੰ ਬਹੁਤ ਗੁੱਸਾ ਆਇਆ ਉਸ ਨੇ ਉੱਪਰ ਦੇਖਿਆ ਤਾਂ ਉੱਥੇ ਇੱਕ ਹੰਸ ਬੈਠਾ ਸੀ ਸ਼ਿਕਾਰੀ ਨੇ ਸੋਚਿਆ ਕਿ ਇਸੇ ਹੰਸ ਨੇ ਬਿੱਠ ਕੀਤੀ ਹੋਵੇਗੀ ਉਸ ਨੇ ਆਪਣੀ ਕਮਾਨ ਚੁੱਕ ਕੇ ਹੰਸ ‘ਤੇ ਤੀਰ ਚਲਾ ਦਿੱਤਾ ਤੀਰ ਵੱਜਦਿਆਂ ਹੀ ਹੰਸ ਵਿਚਾਰਾ ਜ਼ਮੀਨ ‘ਤੇ ਆ ਡਿੱਗਾ ਤੇ ਤੜਫ਼-ਤੜਫ਼ ਕੇ ਆਪਣੀ ਜਾਨ ਗਵਾ ਦਿੱਤੀ ਹੰਸ ਨੇ ਕੋਈ ਅਪਰਾਧ ਨਹੀਂ ਕੀਤਾ ਸੀ, ਫ਼ਿਰ ਵੀ ਉਸ ਦੀ ਜਾਨ ਕਿਉਂ ਚਲੀ ਗਈ? ਅਜਿਹਾ ਉਸ ਦੀ ਮਾੜੀ ਸੰਗਤ ਕਾਰਨ ਹੋਇਆ ਉਸ ਨੇ ਕਾਂ ਨਾਲ ਦੋਸਤੀ ਕੀਤੀ ਤੇ ਉਸ ‘ਤੇ ਭਰੋਸਾ ਕੀਤਾ ਮਾੜੇ ਦੋਸਤਾਂ ਦੀ ਸੰਗਤ ਦਾ ਨਤੀਜਾ ਉਸ ਦੇ ਭੋਲ਼ੇ ਦੋਸਤਾਂ ਨੂੰ ਹੀ ਭੁਗਤਣਾ ਪੈਂਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ