ਮੋਦੀ ਰਾਮ ਮੰਦਰ ਭੂਮੀ ਪੂਜਨ ਲਈ ਅਯੁੱਧਿਆ ਰਵਾਨਾ

ਮੋਦੀ ਰਾਮ ਮੰਦਰ ਭੂਮੀ ਪੂਜਨ ਲਈ ਅਯੁੱਧਿਆ ਰਵਾਨਾ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ‘ਚ ਰਾਮ ਮੰਦਰ ਭੂਮੀ ਪੂਜਨ ਲਈ ਬੁੱਧਵਾਰ ਸਵੇਰੇ ਰਵਾਨਾ ਹੋਏ। ਮੋਦੀ ਆਮ ਤੌਰ ‘ਤੇ ਕੁਰਤਾ-ਪਜ਼ਾਮਾ ਪਹਿਨਦੇ ਹਨ ਪਰੰਤੂ ਭੂਮੀ ਪੂਜਨ ‘ਚ ਸ਼ਾਮਲ ਹੋਣ ਲਈ ਉਨ੍ਹਾਂ ਨੇ ਕੁਰਤਾ ਦੇ ਨਾਲ ਧੋਤੀ ਪਹਿਨੀ ਹੋਈ ਹੈ।

ਪ੍ਰਧਾਨ ਮੰਤਰੀ ਦਫਤਰ ਨੇ ਮੋਦੀ ਦੇ ਅਯੁੱਧਿਆ ਰਵਾਨਾ ਹੋਣ ‘ਤੇ ਟਵਿੱਟਰ ‘ਤੇ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਮੋਦੀ ਗੋਲਡਨ ਸੁਨਹਿਰੇ ਰੰਗ ਦਾ ਕੁਰਤਾ ਤੇ ਧੋਤੀ ਪਹਿਨੇ ਨਜ਼ਰ ਆ ਰਹੇ ਹਨ। ਮੋਦੀ ਨੇ ਗਲੇ ‘ਚ ਸਫੇਦ ਰੰਗ ਦਾ ਸ਼ਾਲ ਪਾਇਆ ਹੋਇਆ ਹੈ ਤੇ ਉਹ ਹੱਥ ਜੋੜੋ ਹੋਏ ਜਹਾਜ਼  ਦੀਆਂ ਪੌੜੀਆਂ ਚੜ੍ਹ ਰਹੇ ਹਨ।
ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ 11:45 ਮਿੰਟਾਂ ‘ਤੇ ਅਯੁੱਧਿਆ ਪਹੁੰਚਣਗੇ। ਅਯੁੱਧਿਆ ‘ਚ ਉਹ ਦੋ ਤੋਂ ਢਾਈ ਘੰਟਿਆਂ ਦਾ ਹੀ ਸਮਾਂ ਦੇਣਗੇ। ਇਸ ਤੋਂ ਬਾਅਦ 3:00 ਵਜੇ ਉਨ੍ਹਾਂ ਚਾਪਰ ਲਖਨਊ ਉਤਰੇਗਾ। ਵਾਪਸ ਆਪਣੇ ਵਿਸ਼ੇਸ਼ ਜਹਾਜ਼ ਰਾਹੀਂ ਮੋਦੀ 3:15 ਦੇ ਕਰੀਬ ਦਿੱਲੀ ਲਈ ਰਵਾਨਾ ਹੋ ਜਾਣਗੇ। ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ