ਮੰਗੋਲੀਆ ਨੇ ਦੱਖਣੀ ਕੋਰੀਆ ‘ਚ ਫਸੇ 260 ਨਾਗਰਿਕਾਂ ਨੂੰ ਕੱਢਿਆ
ਉਲਾਨ ਬਟੋਰ। ਮੰਗੋਲੀਆ ਨੇ ਦੱਖਣੀ ਕੋਰੀਆ ‘ਚ ਆਪਣੇ 260 ਫਸੇ ਨਾਗਰਿਕਾਂ ਨੂੰ ਇਕ ਵਿਸ਼ੇਸ਼ ਜਹਾਜ਼ ਰਾਹੀਂ ਵਾਪਸ ਬੁਲਾਇਆ ਹੈ। ਮੰਗੋਲੀਆ ਦੇ ਐਮਰਜੈਂਸੀ ਕਮਿਸ਼ਨ ਨੇ ਐਤਵਾਰ ਨੂੰ ਇਹ ਬਿਆਨ ਜਾਰੀ ਕੀਤਾ। ਬਿਆਨ ਦੇ ਅਨੁਸਾਰ, ਇੱਕ ਵਿਸ਼ੇਸ਼ ਜਹਾਜ਼ 260 ਨਾਗਰਿਕਾਂ ਨੂੰ ਸੋਲ ਤੋਂ ਮੰਗੋਲੀਆ ਲਿਆ ਰਿਹਾ ਸੀ ਅਤੇ ਸ਼ਨਿੱਚਰਵਾਰ ਸ਼ਾਮ ਨੂੰ ਉਲਾਨ ਬਟੋਰ ਦੇ ਬੁਆਤ-ਉਖਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ