ਪੁਲਿਸ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਵਿਉਂਤੀਬੰਦੀ ਕਰਦੇ ਹਥਿਆਰਾਂ ਸਮੇਤ ਕਾਬੂ
ਮੋਹਾਲੀ, (ਕੁਲਵੰਤ ਕੋਟਲੀ) ਮੋਹਾਲੀ ਜ਼ਿਲ੍ਹੇ ‘ਚ ਕਿਸੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਵਿਉਂਤ ਬਣਾਉਂਦੇ ਹੋਏ ਪੁਲਿਸ ਨੇ ਹਥਿਆਰ ਸਮੇਤ ਯੂਪੀ ਦੇ ਰਹਿਣ ਵਾਲੇ ਨੂੰ ਕਾਬੂ ਕੀਤਾ ਹੈ ਅੱਜ ਹਰਵਿੰਦਰ ਸਿੰਘ ਵਿਰਕ ਉਪ ਕਪਤਾਨ ਪੁਲਿਸ ਸ਼ਹਿਰੀ ਅਤੇ ਗੁਰਸ਼ੇਰ ਸਿੰਘ ਸੰਧੂ ਉਪ ਕਪਤਾਨ ਪੁਲਿਸ ਸ਼ਹਿਰੀ-1 ਸਮੇਤ ਐਸ ਆਈ ਜਗਜੀਤ ਸਿੰਘ ਮੁਖ ਅਫਸਰ ਥਾਣਾ ਨਵਾ ਗਾਓਂ ਦੀ ਅਗਵਾਈ ਹੇਠ ਮੁਕੱਦਮਾ ਨੰਬਰ 67 ਮਿਤੀ 01-08-2020 ਅ / ਧ 399,402 ਆਈ ਪੀ ਸੀ,
ਥਾਣਾ ਨਵਾਂ ਗਰਾਓ ਬਰ ਖਿਲਾਫ ਰੋਹਿਤ ਸ਼ਰਮਾ ਵਾਸੀ ਪਿੰਡ ਥੇਰੀ ਜੱਟ ਜ਼ਿਲ੍ਹਾ ਅਮਰੋਹਾ (ਯੂ ਪੀ), ਅਭਿਸ਼ੇਕ ਸ਼ਰਮਾ ਵਾਸੀ ਪਿੰਡ ਗੋਸੂਪੁਰ ਜ਼ਿਲ੍ਹਾ ਮੋਹਰਠ (ਯੂ ਪੀ) , ਰਾਹੁਲ ਕੁਮਾਰ ਵਾਸੀ ਪਿੰਡ ਬਡਲਾ ਬਾਰੇ , ਜਿਲਾ ਮੋਹਰਨ (ਯੂ ਪੀ) ਅਤੇ 2 ਨਾ ਮਾਲੂਮ ਵਿਅਕਤੀਆ ਦੇ ਦਰਜ ਰਜਿਸਟਰ ਕੀਤਾ ਗਿਆ
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਚਾਹਲ ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ ਏ ਐਸ ਨਗਰ ਵੱਲੋਂ ਘਟਨਾ ਸਬੰਧੀ ਦੱਸਿਆ ਗਿਆ ਕਿ ਬੀਤੀ ਰਾਤ ਕੁਝ ਖੁਫ਼ੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਹਥਿਆਰਾਂ ਸਮੇਤ ਮੋਹਾਲੀ ਵਿਖੇ ਕਿਸੀ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਵਿਓਤ ਪਿੰਡ ਨਾਡਾ ਪਾਸ ਕਿਸੇ ਥਾਂ ਉਤੇ ਬਣਾਈ ਜਾ ਰਹੀ ਹੈ
ਜਿਸ ਉਤੇ ਕਾਰਵਾਈ ਕਰਦੇ ਗੁਰਸ਼ੇਰ ਸਿੰਘ ਸੰਧੂ ਉਪ ਕਪਤਾਨ ਪੁਲਿਸ ਸ਼ਹਿਰੀ -1 ਅਤੇ ਐਸ ਆਈ . ਜਗਜੀਤ ਸਿੰਘ ਮੁੱਖ ਅਫਸਰ ਥਾਣਾ ਨਵਾਂ ਗਰਾਓ ਨੇ ਆਪਣੀਆਂ ਟੀਮਾਂ ਸਮੇਤ ਦਿੱਤੀ ਮੁਖਬਰੀ ਤਹਿਤ ਰੇਡ ਕਰਕੇ ਮੋਹਿਤ ਸ਼ਰਮਾ, ਅਭਿਸ਼ੇਕ ਸ਼ਰਮਾ ਅਤੇ ਰਾਹੁਲ ਕੁਮਾਰ ਨੂੰ ਗ੍ਰਿਫਤਾਰ ਕੀਤਾ ਅਤੇ ਹਨੇਰੇ ਦਾ ਫਾਇਦਾ ਲੈਂਦੇ ਹੋਏ 2 ਨਾ ਮਾਲੂਮ ਦੋਸ਼ੀ ਫਰਾਰ ਹੋ ਗਏ ਹਨ ਗ੍ਰਿਫਤਾਰ ਵਿਅਕਤੀਆਂ ਪਾਸੋਂ ਹੋਰ ਪੁੱਛਗਿੱਛ ਚੱਲ ਰਹੀ ਹੈ ਗ੍ਰਿਫਤਾਰ ਕੀਤੇ ਵਿਅਕਤੀਆਂ ਕੋਲੋਂ 2 ਪਿਸਟਲ, 2 ਰੌਂਦ ਜਿੰਦਾ, 4 ਮੈਗਜੀਨ, ਦੇਸੀ ਕੱਟੇ 315 ਬੋਰ -2 ਅਤੇ 10 ਜਿੰਦਾ ਰੌਂਦ 315 ਬੋਰ ਬਰਾਮਦ ਕੀਤੇ ਗਏ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ