ਸਤਲੁਜ ਦਰਿਆ ‘ਚ ਤੈਰਦੀ ਆ ਰਹੀ ਕਰੀਬ 15 ਕਰੋੜ ਦੀ ਹੈਰੋਇਨ ਬਰਾਮਦ

BSF recovers heroin from 2 Indian smugglers

ਸਤਲੁਜ ਦਰਿਆ ‘ਚ ਤੈਰਦੀ ਆ ਰਹੀ ਕਰੀਬ 15 ਕਰੋੜ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ, (ਸਤਪਾਲ ਥਿੰਦ) | ਪਾਕਿ ਸਮੱਗਲਰਾਂ ਦੇ ਮਨਸੂਬਿਆਂ ‘ਤੇ ਪਾਣੀ ਫੇਰਦਿਆਂ ਬੀਐੱਸਐਫ ਜਵਾਨਾਂ ਨੇ ਸਮੱਗਲਰਾਂ ਵੱਲੋਂ ਦਰਿਆਈ ਰਸਤਿਓਂ ਭੇਜੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ, ਜਿਸ ਦੀ ਕੌਮਾਂਤਰੀ ਬਜ਼ਾਰ ‘ਚ ਕੀਮਤ ਕਰੀਬ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦ ‘ਤੇ ਤਾਇਨਾਤ 136 ਬਟਾਲੀਅਨ ਦੇ ਜਵਾਨਾਂ ਨੇ ਸਤਲੁਜ ਦਰਿਆ ‘ਚ ਤੈਰਦੀ ਆ ਰਹੀ ਜਲਕੁੰਭੀ ਨੂੰ ਚੈੱਕ ਕੀਤਾ ਤਾਂ ਉਸ ਵਿੱਚ 2 ਪਲਾਸਟਿਕ ਦੀਆਂ ਬੋਤਲਾਂ ਬਰਾਮਦ ਹੋਈਆਂ, ਜਿਹਨਾਂ ਵਿੱਚ ਹੈਰੋਇਨ ਪਾਈ ਗਈ, ਜਿਸ ਦਾ ਵਜ਼ਨ ਕਰੀਬ 2.980 ਕਿਲੋ ਪਾਇਆ ਗਿਆ।

heroin

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ