ਮੁੱਖ ਮੰਤਰੀ ਦੇ ਆਦੇਸ਼ ‘ਤੇ ਗੁੜਗਾਓਂ ‘ਚ ਵੱਡੀ ਕਾਰਵਾਈ
ਗੁੜਗਾਓਂ। ਭ੍ਰਿਸ਼ਟਾਚਾਰ ‘ਤੇ ਰੋਕ ਲਾਉਣ ਲਈ ਹਰਿਆਣਾ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਤਹਿਸੀਲਾਂ ‘ਚ ਹੋਏ ਰਜਿਸ਼ਟਰੀਆਂ ਦੇ ਘਪਲਿਆਂ ‘ਚ ਗੁੜਗਾਓਂ ਦੇ ਛੇ ਰਿਵਿਨਿਊ ਅਧਿਕਾਰੀਆਂ ਇੱਕ ਤਹਿਸੀਲਦਾਰ ਤੇ ਪੰਜ ਨਾਇਬ ਤਹਿਸੀਲਦਾਰਾਂ ਨੂੰ ਇਕੱਠੇ ਸਸਪੈਂਡ ਕੀਤਾ ਗਿਆ। ਜਦੋਂਕਿ ਇੱਕ ਸੇਵਾ ਮੁਕਤ ਤਹਿਸੀਲਦਾਰ ‘ਤੇ ਵੀ ਕਾਰਵਾਈ ਕੀਤੀ ਹੈ।
ਮੁੱਖ ਮੰਤਰੀ ਮਨੋਹਰ ਲਾਲ ਦੇ ਆਦੇਸ਼ ‘ਤੇ ਇਨ੍ਹਾਂ ਅਧਿਕਾਰੀਆਂ ਨੂੰ ਫਾਈਨੇਸ਼ੀਅਲ ਕਮਿਸ਼ਨਰ ਰਿਵਿਨਿਊ ਵਿਜੈ ਵਰਧਨ ਨੇ ਸਸਪੈਂਡ ਕੀਤਾ ਹੈ। ਹਰਿਆਣਾ ਨਗਰੀ ਖੇਤਰ ਵਿਕਾਸ ਤੇ ਵਿਨਿਯਮਨ ਐਕਟ 1975 ਦੀ ਉਲੰਘਣਾ ਕਰਕੇ ਡੀਡ ਦੀ ਰਜਿਸ਼ਟਰੀ ਕਰਨ ਦੇ ਮਾਮਲੇ ‘ਚ ਇਹ ਕਾਰਵਾਈ ਕੀਤੀ ਹੈ। ਸਸਪੈਂਡ ਕੀਤੇ ਗਏ ਅਧਿਕਾਰੀਆਂ ‘ਚ ਗੁੜਗਾਓਂ ਜ਼ਿਲ੍ਹੇ ਦੇ ਸੋਹਨਾ ਦੇ ਤਹਿਸੀਲਦਾਰ ਬੰਸੀ ਲਾਲ ਤੇ ਨਾਇਬ ਤਹਿਸੀਲਦਾਰ ਦਲਬੀਰ ਸਿੰਘ ਦੁੱਗਲ, ਬਾਦਸ਼ਾਹਪੁਰ ਦੇ ਨਾਇਬ ਤਹਿਸੀਲਦਾਰ ਹਰੀ ਕ੍ਰਿਸ਼ਨ, ਵਜੀਰਾਬਾਦ ਦੇ ਨਾਇਬ ਤਹਿਸੀਲਦਾਰ ਜੈ ਪ੍ਰਕਾਸ਼, ਗੁਡਗਾਓਂ ਦੇ ਨਾਇਬ ਤਹਿਸੀਲਦਾਰ ਦੇਸ਼ ਰਾਜ ਕੰਬੋਜ ਤੇ ਮਾਨੇਸਰ ਦੇ ਨਾਇਬ ਤਹਿਸੀਲਦਾਰ ਜਗਦੀਸ਼ ਸ਼ਾਮਲ ਹਨ। ਇਨ੍ਹਾਂ ਨੂੰ ਨਿਯਮ 7 ਤਹਿਤ ਚਾਰਜਸ਼ੀਟ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ