ਅਯੁੱਧਿਆ ‘ਚ ਰਾਮ ਮੰਦਰ ਚਾਹੁੰਦੇ ਸਨ ਰਾਜੀਵ ਗਾਂਧੀ : ਦਿਗਵਿਜੈ

ਅਯੁੱਧਿਆ ‘ਚ ਰਾਮ ਮੰਦਰ ਚਾਹੁੰਦੇ ਸਨ ਰਾਜੀਵ ਗਾਂਧੀ : ਦਿਗਵਿਜੈ

ਭੋਪਾਲ। ਕਾਂਗਰਸ ਦੇ ਸੀਨੀਅਰ ਆਗੂ ਦਿਵਵਿਜੈ ਸਿੰਘ ਨੇ ਅੱਜ ਕਿਹਾ ਕਿ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਚਾਹੁੰਦੇ ਸਨ ਕਿ ਅਯੁੱਧਿਆ ‘ਚ ਰਾਮ ਜਨਮ ਭੂਮੀ ‘ਤੇ ਮੰਦਰ ਬਣੇ ਤੇ ‘ਰਾਮ ਲਲ੍ਹਾ’ ਉੁੱਥੇ ਬਿਰਾਜੇ। ਸਿੰਘ ਨੇ ਟਵੀਟ ਰਾਹੀਂ ਇਹ ਗੱਲ ਕਹੀ ਹੈ।

ਉਨ੍ਹਾਂ ਲਿਖਿਆ ਹੈ ਕਿ ‘ਸਾਡੀ ਆਸਥਾ ਦੇ ਕੇਂਦਰ ਭਗਵਾਨ ਰਾਮ ਹੀ ਹਨ ਤੇ ਅੱਜ ਸਮੁੱਚਾ ਦੇਸ਼ ਵੀ ਰਾਮ ਭਰੋਸੇ ਹੀ ਚੱਲ ਰਿਹਾ ਹੈ। ਇਸ ਲਈ ਅਸੀਂ ਸਭ ਚਾਹੁੰਦੇ ਹਾਂ ਕਿ ਛੇਤੀ ਤੋਂ ਛੇਤੀ ਇੱਕ ਮੰਦਰ ਅਯੁੱਧਿਆ ਰਾਮ ਜਨਮ ਭੂਮੀ ‘ਤੇ ਬਣੇ ਤੇ ਰਾਮ ਲਲ੍ਹਾ ਉੱਥੇ ਬਿਰਾਜੇ। ਸਵ. ਰਾਜੀਵ ਗਾਂਧੀ ਜੀ ਵੀ ਇਹੀ ਚਾਹੁੰਦੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ