ਰਾਸ਼ਟਰਪਤੀ ਮਸੇਲੋ ਰੇਬੇਲੋ ਡੀ ਸੂਸਾ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ
ਲਿਸਬਨ। ਪੁਰਤਗਾਲ ‘ਚ ਕੋਇੰਬ੍ਰਾ ਜ਼ਿਲ੍ਹੇ ਕੋਲ 212 ਮੁਸਾਫਰਾਂ ਨੂੰ ਲਿਜਾ ਰਹੀ ਇੱਕ ਹਾਈ ਸਪੀਡ ਰੇਲ ਦੀ ਰੇਲ ਮਾਰਗ ਸਾਂਭ ਸੰਭਾਲ ਵਾਲੇ ਵਾਹਟ ਨਾਲ ਟੱਕਰ ਹੋ ਗਈ ਜਿਸ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 50 ਵਿਅਕਤੀ ਜਖ਼ਮੀ ਹੋ ਗਏ।
ਕੋਇੰਬ੍ਰਾ ਜ਼ਿਲ੍ਹੇ ਪਰਿਚਾਲਨ ਕਮਾਂਡਰ ਕਾਲੋਂਸ ਲੁਈਸ ਤਵਰੇਜ ਨੇ ਦੱਸਿਆ ਕਿ ਹਾਦਸੇ ‘ਚ ਮਾਰੇ ਗਏ ਦੋ ਲੋਕ ਪੁਰਤਗਾਲ ਦੇ ਨੈਸ਼ਨਲ ਰੇਲਵੇ ਨੈਟਵਰਕ (ਆਰਐਫਈਆਰ) ਦੇ ਕਰਮਚਾਰੀ ਹਨ। ਪੁਰਤਗਾਲ ਦੀ ਨਿਊਜ਼ ਏਜੰਸੀ ਲੂਸਾ ਅਨੁਸਾਰ ਗੰਭੀਰ ਤੌਰ ‘ਤੇ ਜ਼ਖਮੀ ਹੋਏ ਵਿਅਕਤੀਆਂ ‘ਚੋਂ ਰੇਲ ਡਰਾਈਵਰ ਵੀ ਹੈ ਜਿਸ ਨੂੰ ਐਮਰਜੈਂਸੀ ‘ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ‘ਚ ਦੋ ਬੱਚੇ ਵੀ ਜ਼ਖਮੀ ਹੋਏ ਹਨ। ਪੁਰਤਗਾਲ ਦੇ ਰਾਸ਼ਟਰਪਤੀ ਮਸੇਲੋ ਰੇਬੇਲੋ ਡੀ ਸੂਸਾ ਨੇ ਵੀ ਰੇਲ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਤੇ ਪੀੜਤਾਂ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ