ਅਨਲਾਕ-3 : ਪੰਜ ਅਗਸਤ ਨੂੰ ਖੁੱਲ੍ਹਣਗੇ ਜਿੰਮ

ਅਨਲਾਕ-3 : ਪੰਜ ਅਗਸਤ ਨੂੰ ਖੁੱਲ੍ਹਣਗੇ ਜਿੰਮ

ਨਵੀਂ ਦਿੱਲੀ। ਕੇਂਦਰ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਲਾਏ ਗਏ ਲਾਕਡਾਊਨ ਤੋਂ ਬਾਅਦ ਅਨਲਾਕ-3 ਦੀਆਂ ਸੇਧਾਂ ਜਾਰੀ ਕੀਤੀਆਂ ਹਨ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ 5 ਅਗਸਤ ਤੋਂ ਜਿੰਮ ਖੋਲ੍ਹਣ ਦੀ ਇਜਾਜਤ ਦਿੱਤੀ ਗਈ ਹੈ ਨਾਲ ਹੀ ਸਰਕਾਰ ਨੇ ਰਾਤ ਦਾ ਕਰਫ਼ਿਊ ਵੀ ਹਟਾ ਦਿੱਤਾ ਹੈ।

ਮੈਟਰੋ, ਰੇਲ ਅਤੇ ਸਿਨੇਮਾ ਘਰਾਂ ‘ਤੇ ਪਹਿਲਾਂ ਵਾਂਗ ਪਾਬੰਦੀ ਅਜੇ ਵੀ ਜਾਰੀ ਰਹੇਗੀ ਸਰਕਾਰ ਨੇ ਕਿਹਾ ਕਿ ਅਜ਼ਾਦੀ ਦਿਹਾੜੇ ਦੇ  ਪ੍ਰੋਗਰਾਮ ਸੋਸ਼ਲ ਡਿਸਟੈਂਸਿੰਗ ਦੇ ਨਾਲ ਮਨਾਏ ਜਾਣਗੇ ਇਸ ਤੋਂ ਇਲਾਵਾ ਹੋਰ ਸਿਹਤ ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ, ਜਿਵੇਂ ਮਾਸਕ ਲਾਉਣਾ। ਗ੍ਰਹਿ ਮੰਤਰਾਲੇ ਦੱਸਿਆ ਕਿ ਸੂਬਿਆਂ ਅਤੇ ਪ੍ਰਬੰਧਕੀ ਸੂਬਿਆਂ ਪ੍ਰਦੇਸ਼ਾਂ ਨਾਲ ਖੁੱਲ੍ਹੀ ਚਰਚਾ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ ਹਾਲੇ 31 ਅਗਸਤ ਤੱਕ ਬੰਦ ਰਹਿਣਗੇ।
ਜਿਕਰਯੋਗ ਹੈ ਦੇਸ਼ ‘ਚ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਚਾਰ ਪੜਾਵਾਂ ‘ਚ ਲਾਕਡਾਊਨ ਲਾਇਆ ਗਿਆ ਸੀ ਜਿਸ ਤੋਂ ਬਾਅਦ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਪਿਛਲੋ ਦੋ ਮਹੀਨਿਆਂ ਦੌਰਾਨ ਸਰਕਾਰ ਨੇ ਅਨਲਾਕ-1 ਅਤੇ ਅਨਲਾਕ-2 ‘ਚ ਕਾਫ਼ੀ ਛੋਟਾਂ ਦਿੱਤੀਆਂ ਸਨ ਦੇਸ਼ ‘ਚ ਹੁਣ ਪਹਿਲੀ ਅਗਸਤ ਤੋਂ ਅਨਲਾਕ-3 ਪ੍ਰਕਿਰਿਆ ਸ਼ੁਰੂ ਹੋ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ