ਆਗਰਾ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਏ ਯੋਗੀ ਸਰਕਾਰ : ਮਾਇਆਵਤੀ

mayawati

ਦਲਿਤ ਮਹਿਲਾ ਦੀ ਲਾਸ਼ ਨੂੰ ਚਿਖਾ ਤੋਂ ਹਟਾਉਣ ਦਾ ਮਾਮਲਾ

ਲਖਨਊ। ਆਗਰਾ ‘ਚ ਦਲਿਤ ਮਹਿਲਾ ਦੀ ਲਾਸ਼ ਨੂੰ ਚਿਖਾ ਤੋਂ ਹਟਾਉਣ ਦੀ ਘਟਨਾ ਦੀ ਨਿੰਦਾ ਕਰਦਿਆਂ ਬਸਪਾ ਸੁਪਰੀਮੋ ਮਾਇਆਵਤੀ ਨੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।

ਮਾਇਆਵਤੀ ਨੇ ਮੰਗਲਵਾਰ ਨੂੰ ਟਵੀਟ ਕੀਤਾ, ‘ਯੂਪੀ ‘ਚ ਆਗਰਾ ਕੋਲ ਇੱਕ ਦਲਿਤ ਔਰਤ ਦੀ ਲਾਸ਼ ਉੱਥੇ ਜਾਤੀਵਾਦੀ ਮਾਨਸਿਕਤਾ ਰੱਖਣ ਵਾਲੇ ਉੱਚ ਵਰਗਾਂ ਦੇ ਲੋਕਾਂ ਨੇ ਇਸ ਲਈ ਚਿਖਾ ਤੋਂ ਹਟਾ ਦਿੱਤੀ ਕਿਉਂਕਿ ਉਹ ਸਮਸ਼ਾਨਘਾਟ ਉੱਚ ਵਰਗਾਂ ਦਾ ਸੀ, ਜੋ ਅਤਿ ਸ਼ਰਮਨਾਕ ਤੇ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਜਾਤੀਵਾਦੀ ਮਾਮਲੇ ਦੀ ਯੂਪੀ ਸਰਕਾਰ ਵੱਲੋਂ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਸੂਬੇ ‘ਚ ਅਜਿਹੀ ਘਟਨਾ ਮੁੜ ਕੇ ਨਾ ਵਾਪਰੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ