…ਜਦੋਂ ਸਿਕੰਦਰ ਬਾਦਸ਼ਾਹ ਨੂੰ ਫਕੀਰ ਨੇ ਸੁਣਾਈਆਂ ਖਰੀਆਂ-ਖਰੀਆਂ

ਇੱਕ ਦਿਨ ਸਿਕੰਦਰ ਨੂੰ ਇੱਕ ਇੱਕ ਸੰਤ-ਮਹਾਤਮਾ (ਫ਼ਕੀਰ) ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਜੋ ਕਿਸੇ ਨਿਰਾਲੀ ਮਸਤੀ ਦੇ ਰੰਗ ‘ਚ ਬੇਪਰਵਾਹ ਬੇਫ਼ਿਕਰ ਜ਼ਮੀਨ ‘ਤੇ ਲੇਟਿਆ ਹੋਇਆ ਸੀ ਜਦੋਂ ਸਿਕੰਦਰ ਉਸ ਦੇ ਕੋਲ ਗਿਆ ਤਾਂ ਫ਼ਕੀਰ ਨੇ ਉਸ ਨੂੰ ਬੁਲਾਉਣਾ ਤਾਂ ਇੱਕ ਪਾਸੇ ਰਿਹਾ ਉਸ ਵੱਲ ਵੇਖਿਆ ਤੱਕ ਵੀ ਨਹੀਂ।

ਸਿਕੰਦਰ ਸੰਤ-ਮਹਾਤਮਾ ਦੇ ਇਸ ਵਿਹਾਰ ਨਾਲ ਮਨ ਹੀ ਮਨ ਬਹੁਤ ਹੈਰਾਨ ਹੋਇਆ ਪਰੰਤੂ ਉਸ ਦੇ ਉਸਤਾਦ (ਗੁਰੂ) ਨੇ ਕਿਸੇ ਸਮੇਂ ਇਹ ਸੁਝਾਅ ਦਿੱਤਾ ਸੀ ਕਿ ਭਗਵਾਨ ਦੇ ਸੰਤਾਂ ਕੋਲ ਇੰਨੀ ਮਹਾਨ ਰੱਬੀ ਸ਼ਕਤੀ ਹੁੰਦੀ ਹੈ, ਜਿਸ ਦੇ ਮੁਕਾਬਲੇ ਦੁਨੀਆਂ ਦੀ ਬਾਦਸ਼ਾਹਤ ਦੀ ਸਮੁੱਚੀ ਤਾਕਤ ਇੱਕ ਤਿਣਕੇ ਦੇ ਸਮਾਨ ਹੀ ਹੁੰਦੀ ਹੈ ਸਿਕੰਦਰ ਨੇ ਬਹੁਤ ਆਦਰ ਨਾਲ ਉਸ ਮਹਾਤਮਾ ਨੂੰ ਕਿਹਾ, ”ਬਾਬਾ! ਮੈਂ ਯੂਨਾਨ ਦਾ ਬਾਦਸ਼ਾਹ ਸਿਕੰਦਰ ਹਾਂ ਇਸ ਸਮੇਂ ਸਾਰੀ ਧਰਤੀ ‘ਤੇ ਮੇਰਾ ਸਾਮਰਾਜ ਹੈ। ਮੇਰੇ ਕੋਲ ਧਨ-ਮਾਲ ਦੇ ਬੇਅੰਤ ਖਜ਼ਾਨੇ ਹਨ ਜੇਕਰ ਤੁਹਾਨੂੰ ਕਿਸੇ ਪਦਾਰਥ ਦੀ ਜ਼ਰੂਰਤ ਹੋਵੇ ਤਾਂ ਮੇਰੇ ਤੋਂ ਮੰਗ ਸਕਦੇ ਹੋ, ਸਿਕੰਦਰ ਤੁਹਾਨੂੰ ਉਹੀ ਦੇਵੇਗਾ” ਮਹਾਤਮਾ ਇਸ ਗੱਲ ਨੂੰ ਸੁਣ ਕੇ ਜ਼ਰਾ ਮੁਸਕੁਰਾਏ ਤੇ ਕਹਿਣ ਲੱਗੇ, ”ਜੇਕਰ ਤੂੰ ਮੇਰੇ ‘ਤੇ ਇੰਨਾ ਮਿਹਰਬਾਨ ਹੈਂ ਤਾਂ ਕੁਦਰਤ ਵੱਲੋਂ ਜੋ ਸੂਰਜ ਦੀ ਧੁੱਪ ਮੇਰੇ ਵੱਲ ਆ ਰਹੀ ਹੈ, ਉਸ ਨੂੰ ਨਾ ਰੋਕ, ਮੈਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ”। ਸਿਕੰਦਰ ਬਹੁਤ ਹੈਰਾਨ ਤੇ ਸ਼ਰਮਿੰਦਾ ਹੋਇਆ ਕਿ ਇਸ ਮਹਾਤਮਾ ਨੇ ਮੇਰੀ ਬਾਦਸ਼ਾਹੀ ਤੇ ਮੇਰੀ ਸ਼ਕਤੀ ਦੀ ਜ਼ਰਾ ਵੀ ਕਦਰ ਨਹੀਂ ਕੀਤੀ, ਪਰੰਤੂ ਬਾਦਸ਼ਾਹ ਬਹੁਤ ਸਮਝਦਾਰ ਸੀ ਮੁੜ ਬੇਨਤੀ ਕੀਤੀ ਕਿ ਹੇ ਮਹਾਤਮਾ! ਮੈਨੂੰ ਕੁਝ ਗਿਆਨ ਬਖਸ਼ੋ।

ਸੰਤ-ਮਹਾਤਮਾ ਨੇ ਉੱਤਰ ਦਿੱਤਾ, ”ਹੇ ਸਿਕੰਦਰ! ਬੇਸ਼ੱਕ ਤੂੰ ਸਾਰੀ ਦੁਨੀਆ ਦੇ ਧਨ, ਦੌਲਤ ਤੇ ਹੋਰ ਪਦਾਰਥਾਂ ਤੇ ਧਰਤੀ ਨੂੰ ਜਿੱਤ ਲਿਆ ਹੈ, ਪਰ ਇਹ ਕੋਈ ਜਿੱਤ ਨਹੀਂ ਤੂੰ ਅੱਜ ਤੱਕ ਕਿਸੇ ਇਨਸਾਨ ਦੇ ਦਿਲ ਨੂੰ ਨਹੀਂ ਜਿੱਤ ਸਕਿਆ, ਜਿਸ ਤਾਕਤ ਤੇ ਜਿਸ ਹਥਿਆਰ ਨਾਲ ਦਿਲਾਂ ਨੂੰ ਜਿੱਤਿਆ ਜਾਂਦਾ ਹੈ, ਤੂੰ  ਉਸ ਤੋਂ ਖਾਲੀ ਹੈਂ ਉਹ ਕੇਵਲ ‘ਪ੍ਰੇਮ’ ਹੈ ਜੋ ਤਾਕਤ ਤੇਰੇ ਹੱਥ ‘ਚ ਹੈ, ਉਹ ਸਰਾਸਰ ਕਹਿਰ (ਜ਼ੁਲਮ) ਹੈ ਜੋ ਕੁਝ ਤੂੰ ਜਿੱਤਿਆ ਹੈ। ਤੇਰੇ ਨਾਲ ਨਹੀਂ ਜਾਵੇਗਾ ਬਿਨਾ ਇੱਕ ਪ੍ਰੇਮ ਦੇ ਸਾਰੀਆਂ ਦੌਲਤਾਂ ਨਾਸ਼ਵਾਨ ਤੇ ਵਿਅਰਥ ਹਨ ਮੇਰੇ ਦਿਲ ‘ਚ ਤਾਂ ਮਸਤੀ ਦੇ ਦਰਿਆ ਵਹਿ ਰਹੇ ਹਨ ਮੈਨੂੰ ਸੰਸਾਰ ਦੇ ਕਿਸੇ ਵੀ ਪਦਾਰਥ ਦੀ ਲੋੜ ਨਹੀਂ ਹੁਣ ਤੂੰ ਜੋ ਜੀਅ ਚਾਹੇ ਸੋ ਕਰ”।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

… when the fakir narrated to King Sikander the truth