ਬ੍ਰਾਂਡ ਤੇ ਐਡਰਸਨ ਦੇ ਕਹਿਰ ਨਾਲ ਵਿੰਡੀਜ਼ ਮੁਸ਼ਕਲ ‘ਚ

ਇੰਗਲੈਂਡ-ਵੈਸਟਇੰਡੀਜ਼ ਦਾ ਤੀਜਾ ਟੈਸਟ ਮੈਚ

ਮੈਨਚੇਸਟਰ। ਇੰਗਲੈਂਡ-ਵੈਸਟਇੰਡੀਜ਼ ਦਰਮਿਆਨ ਚੱਲ ਰਹੇ ਤੀਜੇ ਟੈਸਟ ਮੈਚ ‘ਚ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਂਡ ਨੇ 62 ਦੌੜਾਂ ਦੀ ਤੂਫ਼ਾਨੀ ਪਾਰੀ ਖੇਡਣ ਤੋਂ ਬਾਅਦ 2 ਵਿਕਟਾਂ ਲੈ ਕੇ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਸ਼ਨਿੱਚਰਵਾਰ ਬੇਹੱਦ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ।

ਬ੍ਰਾਂਡ ਦੀ 62 ਦੌੜਾਂ ਦੀ ਧਮਾਕੇਦਾਰ ਪਾਰੀ ਨਾਲ ਇੰਗਲੈਂਡ ਨੇ ਪਹਿਲੀ ਪਾਰੀ ‘ਚ 369 ਦੌੜਾਂ ਬਣਾਈਆਂ। ਵੈਸਟਿੰਡੀਜ਼ ਨੇ ਦਿਨ ਦੀ ਖੇਡ ਖਰਾਬ ਰੌਸ਼ਨੀ ਕਾਰਨ ਤੈਅ ਸਮੇਂ ਤੋਂ ਪਹਿਲਾਂ ਖਤਮ ਕੀਤੇ ਜਾਣ ਤੱਕ ਆਪਣੀਆਂ ਛੇ ਵਿਕਟਾਂ 137 ਦੌੜਾਂ ‘ਤੇ ਗੁਆ ਦਿੱਤੀਆਂ ਸਨ ਤੇ ਉਹ ਇੰਗਲੈਂਡ ਦੀ ਪਹਿਲੀ ਪਾਰੀ ਤੋਂ 232 ਦੌੜਾਂ ਪਿੱਛੇ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here