ਬਲਾਕ ਬਠੋਈ ਡਕਾਲਾ ਦੇ ਸੇਵਾਦਾਰਾਂ ਨੇ ਦਿੱਤਾ 18 ਯੂਨਿਟ ਖੂਨਦਾਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਰਜਿੰਦਰਾ ਹਸਪਤਾਲ ਅੰਦਰ ਪਣਪੀ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਹਰ ਵਾਰ ਅੱਗੇ ਆ ਰਹੀ ਹੈ। ਅੱਜ ਜ਼ਿਲ੍ਹਾ ਪਟਿਆਲਾ ਦੇ ਬਲਾਕ ਬਠੋਈ ਡਕਾਲਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਵੱਲੋਂ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿੱਚ ਖੂਨਦਾਨ ਕੈਂਪ ਲਗਾ ਕੇ 18 ਯੂਨਿਟ ਖੂਨਦਾਨ ਦਿੱਤਾ ਗਿਆ। ਇਸ ਮੌਕੇ 45 ਮੈਂਬਰ ਹਰਮਿੰਦਰ ਨੋਨਾ, 45 ਮੈਂਬਰ ਕੁਲਵੰਤ ਰਾਏ ਅਤੇ 45 ਮੈਂਬਰ ਕਰਨਪਾਲ ਸਿੰਘ ਵਿਸ਼ੇਸ ਤੌਰ ‘ਤੇ ਹਾਜਰ ਸਨ।
ਇਸ ਮੌਕੇ 45 ਮੈਂਬਰ ਹਰਮਿੰਦਰ ਨੋਨਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਹਸਪਤਾਲ ਵਿੱਚ ਖੂਨ ਦੀ ਘਾਟ ਪਾਈ ਜਾ ਰਹੀ ਸੀ, ਜਿਸ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਇੱਥੇ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਖੂਨਦਾਨ ਕੈਂਪ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਲਾਕਡਾਊਨ ਅਤੇ ਕੋਰੋਨਾ ਸੰਕਟ ਵਿੱਚ ਡੇਰਾ ਸ਼ਰਧਾਲੂਆਂ ਵੱਲੋਂ ਜ਼ਿਲ੍ਹੇ ਅੰਦਰ 1000 ਯੂਨਿਟ ਤੋਂ ਵੱਧ ਖੂਨਦਾਨ ਦਿੱਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਰਜਿੰਦਰਾ ਹਸਪਤਾਲ ਬਲੱਡ ਬੈਂਕ ਦੇ ਡਾਕਟਰਾਂ ਨੂੰ ਸੇਵਾਦਾਰਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਖੂਨ ਦੀ ਕਮੀ ਮਹਿਸੂਸ ਹੋਵੇ ਤਾਂ ਡੇਰਾ ਸ਼ਰਧਾਲੂ ਲੋੜਵੰਦਾਂ ਦੀ ਜਾਨ ਬਚਾਉਣ ਲਈ ਹਮੇਸ਼ਾ ਅੱਗੇ ਰਹਿਣਗੇ। ਉਨ੍ਹਾਂ ਦੱਸਿਆ ਕਿ ਇੱਥੇ ਥੈਲੇਸੀਮੀਆਂ ਬੱਚਿਆਂ ਨੂੰ ਰੋਜ਼ਾਨਾ ਹੀ ਖੂਨ ਦੀ ਜ਼ਰੂਰਤ ਹੁੰਦੀ ਹੈ।
ਇਸ ਤੋਂ ਇਲਾਵਾ ਗਰਭਵਤੀ ਔਰਤਾਂ, ਐਕਸੀਡੈਂਟ ਕੇਸ ਸਮੇਤ ਡਲਿਵਰੀ ਮੌਕੇ ਐਮਰਜੈਂਸੀ ਖੂਨ ਦੀ ਜ਼ਰੂਰਤ ਪੈਦੀ ਹੈ। ਡੇਰਾ ਸ਼ਰਧਾਲੂਆਂ ਵੱਲੋਂ ਅੱਜ 18 ਯੂਨਿਟ ਖੂਨਦਾਨ ਦਿੱਤਾ ਗਿਆ। ਇਸ ਮੌਕੇ ਬਲੱਡੇ ਬੈਂਕ ਦੇ ਡਾਕਟਰਾਂ ਵੱਲੋਂ ਸ਼ਰਧਾਲੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਾਕ ਬਠੋਈ ਡਕਾਲਾ ਦੇ 15 ਮੈਂਬਰ ਜਿੰਮੇਵਾਰ ਨਛੱਤਰ ਸਿੰਘ, ਮਨਜੀਤ ਸਿੰਘ, ਸਾਗਰ ਅਰੋੜਾ ਸਮੇਤ ਸੇਵਾਦਾਰ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ