ਪੰਜਾਬ ‘ਚ 12 ਹਜ਼ਾਰੀ ਹੋਇਆ ਕੋਰੋਨਾ, ਕੁੱਲ 12216 ਕੇਸ

Corona Patients

355 ਠੀਕ ਹੋ ਕੇ ਘਰਾਂ ਨੂੰ ਵੀ ਪਰਤੇ ਤੇ 5 ਦੀ ਹੋਰ ਮੌਤਾਂ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ 12 ਹਜ਼ਾਰੀ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਮਹਾਂਮਾਰੀ ਦੀ ਦਫ਼ਤਾਰ ਤੇਜ ਹੋਣ ਦੇ ਕਾਰਨ ਹੀ ਇਸੇ ਹਫ਼ਤੇ ਵਿੱਚ ਕੋਰੋਨਾ 10 ਹਜ਼ਾਰ ਤੋਂ 12 ਹਜ਼ਾਰ ਤੱਕ ਪੁੱਜ ਗਿਆ ਹੈ। ਪੰਜਾਬ ਵਿੱਚ ਵੱਧ ਰਹੀ ਕੋਰੋਨਾ ਦੀ ਰਫ਼ਤਾਰ ਦੇ ਕਾਰਨ ਹਰ ਦੂਜੇ ਦਿਨ ਇੱਕ ਹਜ਼ਾਰ ਕੇਸ ਆ ਰਹੇ ਹਨ, ਜਿਸ ਨੂੰ ਦੇਖ ਕੇ ਪੰਜਾਬ ਵਿੱਚ ਹੁਣ ਕਾਫ਼ੀ ਜਿਆਦਾ ਘਬਰਾਹਟ ਨਜ਼ਰ ਆ ਰਹੀ ਹੈ। ਸ਼ੁਕਰਵਾਰ ਨੂੰ ਪੰਜਾਬ ਵਿੱਚ ਆਏ ਨਵੇਂ 482 ਕੇਸਾਂ ਦੇ ਨਾਲ ਹੀ ਹੁਣ ਕੋਰੋਨਾ ਮਰੀਜ਼ਾ ਦੀ ਕੁਲ ਗਿਣਤੀ 12216 ਹੋ ਗਈ ਹੈ। ਇਸ ਨਾਲ ਹੀ 5 ਹੋਰ ਮਰੀਜਾ ਦੀ ਮੌਤ ਹੋਣ ਦੇ ਕਾਰਨ ਮੌਤ ਦੀ ਗਿਣਤੀ 282 ਤੱਕ ਪੁੱਜ ਗਈ ਹੈ। ਇਥੇ ਹੀ ਰਾਹਤ ਦੀ ਇਹ ਖ਼ਬਰ ਹੈ ਕਿ ਸ਼ੁਕਰਵਾਰ ਨੂੰ 355 ਮਰੀਜ ਠੀਕ ਹੋ ਕੇ ਵਾਪਸ ਆਪਣੇ ਘਰਾਂ ਨੂੰ ਪਰਤੇ ਹਨ, ਇਨਾਂ ਮਰੀਜ਼ਾ ਦੇ ਠੀਕ ਹੋਣ ਦੇ ਨਾਲ ਹਸਪਤਾਲਾਂ ਵਿੱਚ ਮਰੀਜ਼ਾ ਦੀ ਭੀੜ ਵੀ ਕੁਝ ਘੱਟ ਹੋਈ ਹੈ।

ਨਵੇਂ ਆਏ 482 ਕੇਸਾਂ ਵਿੱਚ ਜਲੰਧਰ ਤੋਂ 76, ਪਟਿਆਲਾ ਤੋਂ 70, ਹੁਸ਼ਿਆਪੁਰ ਤੋਂ 70, ਅੰਮ੍ਰਿਤਸਰ ਤੋਂ 55, ਲੁਧਿਆਣਾ ਤੋਂ 46, ਮੋਗਾ ਤੋਂ 23, ਫਾਜਿਲਕਾ ਤੋਂ 21, ਸੰਗਰੂਰ ਤੋਂ 19, ਫਿਰੋਜਪੁਰ ਤੋਂ 17, ਮੁਹਾਲੀ ਤੋਂ 12, ਰੋਪੜ ਤੋਂ 10, ਗੁਰਦਾਸਪੁਰ ਤੋਂ 10, ਐਸ.ਬੀ.ਐਸ. ਨਗਰ ਤੋਂ 9, ਫਤਿਹਗੜ ਸਾਹਿਬ ਤੋਂ 9, ਕਪੂਰਥਲਾ ਤੋਂ 9, ਮਾਨਸਾ ਤੋਂ 7, ਤਰਨਤਾਰਨ ਤੋਂ 5, ਫਰੀਦਕੋਟ ਤੋਂ 5, ਬਠਿੰਡਾ ਤੋਂ 4, ਬਰਨਾਲਾ ਤੋਂ 3 ਅਤੇ ਮੁਕਤਸਰ ਤੋਂ 2 ਸ਼ਾਮਲ ਹਨ। 5 ਹੋਈ ਮੌਤਾ ਵਿੱਚ ਪਠਾਨਕੋਟ, ਪਟਿਆਲਾ, ਹੁਸ਼ਿਆਰਪੁਰ, ਸੰਗਰੂਰ ਅਤੇ ਲੁਧਿਆਣਾ 1-1 ਸਾਮਲ ਹੈ।

Corona

ਠੀਕ ਹੋਣ ਵਾਲੇ 355 ਮਰੀਜ਼ਾ ਵਿੱਚ ਲੁਧਿਆਣਾ ਤੋਂ 199, ਹੁਸ਼ਿਆਰਪੁਰ ਤੋਂ 42, ਫਿਰੋਜਪੁਰ ਤੋਂ 36, ਮੁਹਾਲੀ ਤੋਂ 18, ਫਾਜਿਲਕਾ ਤੇ ਅੰਮ੍ਰਿਤਸਰ ਤੋਂ 10-10, ਤਰਨਤਾਰਨ ਤੇ ਮੋਗਾ ਤੋਂ 9-9, ਫਹਤਿਗੜ੍ਹ ਸਾਹਿਬ ਤੋਂ 4, ਸੰਗਰੂਰ, ਮੁਕਤਸਰ ਤੇ ਬਰਨਾਲਾ ਤੋਂ 3-3, ਫਰੀਦਕੋਟ ਤੇ ਮਾਨਸਾ ਤੋਂ 1-1 ਸ਼ਾਮਲ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 12216 ਹੋ ਗਈ ਹੈ, ਜਿਸ ਵਿੱਚੋਂ 8096 ਠੀਕ ਹੋ ਗਏ ਹਨ ਅਤੇ 282 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 3838 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ