12ਵੀਂ ਦੀ ਪ੍ਰੀਖਿਆ ਦੀ ਰੀਚੈਕਿੰਗ ਜਾਂ ਰਿਵੈਲਿਊਏਸ਼ਨ ਲਈ 7 ਅਗਸਤ ਤੱਕ ਵਿਦਿਆਰਥੀ ਕਰ ਸਕਦੇ ਨੇ ਅਪਲਾਈ

Education

12ਵੀਂ ਦੀ ਪ੍ਰੀਖਿਆ ਦੀ ਰੀਚੈਕਿੰਗ ਜਾਂ ਰਿਵੈਲਿਊਏਸ਼ਨ ਲਈ 7 ਅਗਸਤ ਤੱਕ ਵਿਦਿਆਰਥੀ ਕਰ ਸਕਦੇ ਨੇ ਅਪਲਾਈ

ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਤੋਂ ਬਾਅਦ ਬੋਰਡ ਵੱਲੋਂ ਵਿਸ਼ਿਆਂ ਦੀ ਰੀਚੈਕਿੰਗ ਜਾਂ ਰਿਵੈਲਿਊਏਸ਼ਨ ਸਬੰਧੀ ਅਪਲਾਈ ਕਰਨ ਸਬੰਧੀ ਮਿਤੀ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਰਾਜ ਵਿੱਚ ਕੋਵਿਡ-19 ਦੇ ਚਲਦਿਆਂ ਜਿਨ੍ਹਾਂ ਵਿਸ਼ਿਆਂ ਦੀ ਪ੍ਰੀਖਿਆ ਬੋਰਡ ਦਫ਼ਤਰ ਵੱਲੋਂ ਕਰਵਾਈ ਗਈ ਹੈ, ਕੇਵਲ ਉਨ੍ਹਾਂ ਵਿਸ਼ਿਆਂ ਦੀ ਰੀਚੈਕਿੰਗ ਜਾਂ ਰਿਵੈਲਿਊਏਸ਼ਨ ਕਰਵਾਈ ਜਾ ਸਕਦੀ ਹੈ ਪ੍ਰੀਖਿਆਰਥੀ 24 ਜੁਲਾਈ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ ਸਾਈਟ ਉਤੇ ਦਰਸਾਈਆਂ ਹਦਾਇਤਾਂ ਅਨੁਸਾਰ 7 ਅਗਸਤ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ ਫੀਸ ਕੇਵਲ ਆਨਲਾਈਨ ਹੀ ਜਮ੍ਹਾਂ ਕਰਵਾਈ ਜਾ ਸਕਦੀ ਹੈ ਪ੍ਰੀਖਿਆਰਥੀ ਰੀਚੈਕਿੰਗ ਜਾਂ ਰਿਵੈਲਿਊਏਸ਼ਨ ਵਿੱਚੋਂ ਇੱਕ ਹੀ ਕੈਟਾਗਰੀ ਵਿੱਚ ਅਪਲਾਈ ਕਰ ਸਕਣਗੇ

PSEB, Practical, English

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ