ਪੰਜਾਬ ਸਕੂਲ ਸਿੱਖਿਆ ਬੋਰਡ : 12ਵੀਂ ਕਲਾਸ ਦਾ ਨਤੀਜਾ ਜਾਰੀ
ਮੋਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਵਿਦਿਆਰਥੀ ਆਪਣੀ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਉਤੇ ਦੇਖ ਸਕਦੇ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਨੇ ਮੰਗਲਵਾਰ ਨੂੰ ਸਭ ਤੋਂ ਵਧੀਆ ਕਾਰਗੁਜ਼ਾਰੀ ਵਿਸ਼ਾ ਫਾਰਮੂਲੇ ਦੇ ਆਧਾਰ ‘ਤੇ ਬਾਰਵੀਂ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਕੋਵਿਡ-19 ਸ਼ੁਰੂ ਹੋਣ ਤੋਂ ਪਹਿਲਾਂ 2,86,378 ਵਿਦਿਆਰਥੀਆਂ ਨੇ ਇਹ ਇਮਤਿਹਾਨ ਦਿੱਤਾ ਜਿਨਾਂ ਵਿੱਚੋਂ 2,60,547 ਵਿਦਿਆਰਥੀ (90.98 ਫੀਸਦੀ) ਪਾਸ ਹੋਏ ਹਨ। ਸਰਕਾਰੀ ਸਕੂਲਾਂ ਦਾ ਨਤੀਜੇ ਐਫਿਲੀਏਟਡ ਅਤੇ ਐਸੋਸ਼ੀਏਟਿਡ ਸਕੂਲਾਂ ਨਾਲੋਂ ਵਧੀਆ ਰਿਹਾ ਹੈ। ਸਰਕਾਰੀ ਸਕੂਲਾਂ ਦੀ ਪਾਸ ਫ਼ੀਸਦੀ 94.32 ਫੀਸਦੀ ਰਹੀ ਹੈ ਜਦਕਿ ਐਫਿਲੀਏਟਡ ਸਕੂਲਾਂ ਦੀ 91.84 ਫ਼ੀਸਦੀ ਅਤੇ ਐਸੋਸ਼ੀਏਟਿਡ ਸਕੂਲਾਂ ਦੀ 87.04 ਫ਼ੀਸਦੀ ਰਹੀ ਹੈ। 92.77 ਫ਼ੀਸਦੀ ਰੈਗੂਲਰ ਵਿਦਿਆਰਥੀਆਂ ਨੇ ਇਹ ਇਮਤਿਹਾਨ ਪਾਸ ਕੀਤਾ ਹੈ। ਦਿਹਾਤੀ ਇਲਾਕਿਆਂ ਨਾਲ ਸਬੰਧਿਤ ਵਿਦਿਆਰਥੀਆਂ ਦੀ ਪਾਸ ਫ਼ੀਸਦੀ ਸ਼ਹਿਰੀ ਇਲਾਕਿਆਂ ਦੇ ਵਿਦਿਆਰਥੀਆਂ ਨਾਲੋਂ ਵੱਧ ਰਹੀ ਹੈ। ਇਹ ਕ੍ਰਮਵਾਰ 93.39 ਫੀਸਦੀ ਅਤੇ 91.26 ਫ਼ੀਸਦੀ ਰਹੀ ਹੈ। ਇਸ ਸਾਲ ਬਾਰਵੀਂ ਦੀ ਓਪਨ ਸਕੂਲ ਸ੍ਰੇਣੀ ਵਿੱਚ 68.26 ਫ਼ੀਸਦੀ ਵਿਦਿਆਰਥੀ ਪਾਸ ਹੋਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ