ਸਿੱਧੂ ਮੂਸੇ ਵਾਲਾ ਦੀ ‘ਖਿਡੌਣਾ ਪਿਸਤੌਲ’ ਦੇ ਚਰਚੇ

ਅਦਾਲਤ ਨੂੰ ਕਿਹਾ ਗਿਆ ਜਿਸ ਰਾਹੀਂ ਗੋਲੀਆਂ ਚਲਾਈਆਂ ਗਈਆਂ ਸਨ ਉਹ ਖਿਡੌਣਾ ਪਿਸਤੌਲ ਸੀ

ਸੰਗਰੂਰ, (ਗੁਰਪ੍ਰੀਤ ਸਿੰਘ) ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਵਿਵਾਦਾਂ ਨਾਲ ਗੂੜਾ ਰਿਸ਼ਤਾ ਹੈ ਸੰਗਰੂਰ ਤੇ ਬਰਨਾਲਾ ਜ਼ਿ੍ਿਹਲ੍ਹਆਂ ਵਿੱਚ ਉਸ ‘ਤੇ ਪਿਸਤੌਲ ਤੇ ਏਕੇ 47 ਰਾਹੀਂ ਫਾਇਰਿੰਗ ਕਰਨ ਦਾ ਮਾਮਲਾ ਦਰਜ਼ ਹੈ ਪਿਸਤੌਲ ਮਾਮਲੇ ਵਿੱਚ ਉਸ ਨੂੰ ਸੰਗਰੂਰ ਅਦਾਲਤ ਵੱਲੋਂ ਜ਼ਮਾਨਤ ਮਿਲ ਚੁੱਕੀ ਹੈ

ਜਾਣਕਾਰੀ ਮੁਤਾਬਕ 5.5.2020 ਨੂੰ ਸਿੱਧੂ ਮੂਸੇ ਵਾਲਾ ਅਤੇ 8 ਹੋਰ ਜਣਿਆਂ ‘ਤੇ ਸੰਗਰੂਰ ਨੇੜੇ ਲੱਡਾ ਕੋਠੀ ਵਿਖੇ ਪੁਲਿਸ ਮੁਲਾਜ਼ਮਾਂ ਦੀ ਮੌਜ਼ੂਦਗੀ ਵਿੱਚ ਪਿਸਤੌਲ ਨਾਲ ਫਾਇਰਿੰਗ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਗਆ ਸੀ ਇਸ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਨਾਲ ਬਰਨਾਲਾ ਜ਼ਿਲ੍ਹੇ ਦੇ ਕਸਬਾ ਬਡਬਰ ਵਿਖੇ ਫਾਇਰਿੰਗ ਰੇਂਜ ਵਿੱਚ ਪੁਲਿਸ ਦੀ ਮੌਜ਼ੂਦਗੀ ਵਿੱਚ ਰਾਈਫਲ ਨਾਲ ਗੋਲੀਆਂ ਚਲਾਈਆਂ ਸਨ ਤੇ ਬਰਨਾਲਾ ਜ਼ਿਲ੍ਹੇ ਵਿੱਚ ਵੀ ਸਿੱਧੂ ਮੂਸੇ ਵਾਲਾ ਤੇ ਹੋਰ ਪੁਲਿਸ ਮੁਲਾਜ਼ਮਾਂ ‘ਤੇ ਪਰਚਾ ਦਰਜ਼ ਕਰ ਦਿੱਤਾ ਗਿਆ ਸੀ

ਸੰਗਰੂਰ ਨਾਲ ਸਬੰਧਿਤ ਮਾਮਲੇ ਵਿੱਚ ਅਦਾਲਤ ਵੱਲੋਂ 8 ਜਣਿਆਂ ਨੂੰ ਪਹਿਲਾਂ ਹੀ ਜਮਾਨਤਾਂ ਦੇ ਦਿੱਤੀਆਂ ਗਈਆਂ ਸਨ ਪਰ ਸਿੱਧੂ ਮੂਸੇ ਵਾਲਾ ਦੀ ਜ਼ਮਾਨਤ ਨਹੀਂ ਸੀ ਹੋਈ ਆਖਰ 15 ਜੁਲਾਈ ਨੂੰ ਸਿੱਧੂ ਮੂਸੇ ਵਾਲਾ ਨੂੰ ਵੀ ਸੰਗਰੂਰ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਭਾਵੇਂ ਕਿ ਸਿੱਧੂ ਮੂਸੇ ਵਾਲਾ ਖੁਦ ਹਾਜ਼ਰ ਨਹੀਂ ਸੀ ਹੋਇਆ ਪਰ ਵਕੀਲ ਰਾਹੀਂ ਜ਼ਮਾਨਤ ਹਾਸਲ ਕਰਨ ਵਿੱਚ ਉਹ ਕਾਮਯਾਬ ਹੋ ਗਿਆ ਸੀ ਅਦਾਲਤ ਕੋਲ ਆਪਣੇ ਵਕੀਲ ਰਾਹੀਂ ਪੇਸ਼ ਹੋਏ ਸਿੱਧੂ ਮੂਸੇ ਵਾਲਾ ਨੇ ਕਿਹਾ ਸੀ ਕਿ ਲੱਡਾ ਕੋਠੀ ਵਿਖੇ ਜਿਹੜੀ ਪਿਸਤੌਲ ਨਾਲ ਉਸ ਨੇ ਗੋਲੀਆਂ ਚਲਾਈਆਂ ਸਨ, ਅਸਲ ਵਿੱਚ ਉਹ ਖਿਡੌਣਾ ਪਿਸਤੌਲ ਹੈ ਜਿਸ ਦਾ ਕਿਸੇ ਨੂੰ ਕੋਈ ਵੀ ਨੁਕਸਾਨ ਨਹੀਂ ਹੈ

ਅਦਾਲਤ ਵਿੱਚ ਵੀਡੀਓ ‘ਤੇ ਪ੍ਰਮਾਣਿਕਤਾ ‘ਤੇ ਵੀ ਸਵਾਲ : ਐਡਵੋਕੇਟ ਗਗਨਦੀਪ ਸਿੰਘ

ਇਸ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਗਗਨਦੀਪ ਸਿੰਘ ਸਿਬੀਆ ਜਿਹੜੇ ਗਾਇਕ ਸਿੱਧੂ ਮੂਸੇ ਵਾਲਾ ਦੇ ਇਸ ਕੇਸ ਵਿੱਚ ਵਕੀਲ ਵੀ ਹਨ, ਨੇ ਗੱਲਬਾਤ ਦੌਰਾਨ ਦੱਸਿਆ ਕਿ ਸਿੱਧੂ ਮੂਸੇ ਵੱਲੋਂ ਵੀਡੀਓ ਵਿੱਚ ਜਿਹੜੀ ਪਿਸਤੌਲ ਨਾਲ ਗੋਲੀਆਂ ਚਲਾਈਆਂ ਦਿਖਦੀਆਂ ਹਨ, ਉਹ ਅਸਲ ਵਿੱਚ ਖਿਡੌਣਾ ਪਿਸਤੌਲ ਹੈ ਉਨ੍ਹਾਂ ਕਿਹਾ ਕਿ ਇਸ ਦਾ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੀ ਵੀਡੀਓ ਦਿਖਾਈ ਗਈ ਹੈ ਉਸ ਬਾਰੇ ਇਹ ਵੀ ਪ੍ਰਤੱਖ ਨਹੀਂ ਹੁੰਦਾ ਕਿ ਇਹ ਕਿਸ ਸਮੇਂ ਦੀ ਹੈ ਉਨ੍ਹਾਂ ਕਿਹਾ ਇਹ ਟਿਕ ਟੌਕ ਦੀ ਵੀਡੀਓ ਹੈ ਅਤੇ ਇਸ ਐਪ ਨੂੰ ਭਾਰਤ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਅਦਾਲਤ ਵੱਲੋਂ ਸਿੱਧੂ ਮੂਸੇਵਾਲਾ ਗਾਇਕ ਤੇ ਹੋਰਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ

ਸਿੱਧੂ ਮੂਸੇ ਵਾਲਾ ਨੇ ਗੀਤ ਰਾਹੀਂ ਆਪਣੀ ਤੁਲਨਾ ਸੰਜੇ ਦੱਤ ਨਾਲ ਕੀਤੀ

ਪੰਜਾਬੀ ਵਿਵਾਦਗ੍ਰਸਤ ਗਾਇਕ ਸਿੱਧੂ ਮੂਸੇ ਵਾਲਾ ਦਾ ਮਸਲਾ ਅੱਜ ਕੱਲ੍ਹ ਪੂਰਾ ਛਾਇਆ ਹੋਇਆ ਹੇ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਉਸ ਖਿਲਾਫ਼ ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ਼ ਹੋ ਚੁੱਕੇ ਹਨ ਏਨਾ ਕੁਝ ਹੋਣ ਦੇ ਬਾਵਜੂਦ ਸਿੱਧੂ ਮੂਸੇ ਵਾਲਾ ਵੱਲੋਂ ਇੱਕ ਨਵਾਂ ਗੀਤ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਉਸ ਨੇ ਆਪਣੇ ਆਪ ਦੀ ਤੁਲਨਾ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਕੀਤੀ ਹੈ ਇਸ ਗੀਤ ਵਿੱਚ ਉਸ ਨੇ ਕਿਹਾ ਕਿ ਉਹ ਵੀ ਬਿਲਕੁਲ ਸੰਜੇ ਦੱਤ ਵਰਗਾ ਹੈ ਜਿਸ ਨੂੰ ਅਸਲਾ ਰੱਖਣ ਦੇ ਜ਼ੁਰਮ ਵਿੱਚ ਪੰਜ ਸਾਲ ਦੀ ਕੈਦ ਹੋ ਚੁੱਕੀ ਹੈ ਅਤੇ ਇਸ ਗੀਤ ਵਿੱਚ ਵੀ ਫਾਇਰਿੰਗ ਦੇ ਸ਼ਾਟ ਲਏ ਗਏ ਹਨ ਜਿਸ ਦੇ ਲੱਖਾਂ ਵਿੱਚ ਵਿਊ ਹੋ ਚੁੱਕੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ