ਪ੍ਰਾਈਵੇਟ ਸਕੂਲ ਨੇ ਫੀਸ ਨਾ ਭਰਨ ਕਰਕੇ ਕੱਟਿਆ ਵਿਦਿਆਰਥੀ ਦਾ ਨਾਂ, ਸਿੱਖਿਆ ਵਿਭਾਗ ਨੇ ਰੱਦ ਕੀਤੀ ਐਨ ਓ ਸੀ
ਮੋਹਾਲੀ, (ਕੁਲਵੰਤ ਕੋਟਲੀ) ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ ਲੈਣ ਦਾ ਮਸਲਾ ਦਿਨੋਂ ਦਿਨ ਗਰਮਾਉਂਦਾ ਜਾ ਰਿਹਾ ਹੈ ਪ੍ਰਾਈਵੇਟ ਸਕੂਲ ਫੀਸ ਮੰਗ ਕਰ ਰਹੇ ਹਨ, ਉਥੇ ਮਾਪੇ ਵਿਦਿਆਰਥੀਆਂ ਦੇ ਸਕੂਲ ਨਾ ਜਾਣ ਕਾਰਨ ਪੜ੍ਹਾਈ ਨਾ ਹੋਣ ਕਰਕੇ ਫੀਸ ਦੇਣ ਤੋਂ ਮਨ੍ਹਾਂ ਕਰ ਰਹੇ ਹਨ ਇਹ ਮਾਮਲਾ ਮਾਣਯੋਗ ਹਾਈਕੋਰਟ ਦੇ ਵਿਚਾਰ ਅਧੀਨ ਹੈ, ਪ੍ਰੰਤੂ ਕੁਝ ਸਕੂਲ ਵਿਦਿਆਰਥੀਆਂ ਦੀ ਫੀਸ ਨਾ ਭਰੇ ਜਾਣ ਕਾਰਨ ਆਨਲਾਈਨ ਪੜ੍ਹਾਈ ਵਿੱਚੋਂ ਵਿਦਿਆਰਥੀਆਂ ਦੇ ਨਾਮ ਕੱਟ ਰਹੇ ਹਨ ਵਿਦਿਆਰਥੀਆਂ ਦੇ ਆਨਲਾਈਨ ਪੜ੍ਹਾਈ ਵਿੱਚੋਂ ਨਾਂਅ ਕੱਟਣ ਅਤੇ ਨਾਲ ਹੀ ਅਗਲੀ ਕਲਾਸ ਵਿੱਚ ਪ੍ਰਮੋਟ ਨਾ ਕਰਨ ਕਾਰਨ ਸਿੱਖਿਆ ਵਿਭਾਗ ਵੱਲੋਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਇੱਕ ਸਕੂਲ ਦੀ ਐਨ ਓ ਸੀ ਰੱਦ ਕਰ ਦਿੱਤੀ
ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਅਗੇਂਸਟ ਕਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਅਤੇ ਪੇਰੈਂਟਸ ਵੈੱਲਫ਼ੇਅਰ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਰਾਜੀਵ ਸਿੰਗਲਾ, ਧਰਮਿੰਦਰ, ਸੰਜੇ, ਦਲਬੀਰ ਸਿੰਘ, ਦਿਨੇਸ਼ ਗੁਪਤਾ ਆਦਿ ਅਹੁਦੇਦਾਰਾਂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਸਥਿਤ ਇੱਕ ਸਕੂਲ ਦੀ ਜ਼ਿਆਦਤੀ ਦਾ ਮਾਮਲਾ ਸਾਹਮਣੇ ਲਿਆਂਦਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਕਤ ਸਕੂਲ ਵੱਲੋਂ ਵਿਦਿਆਰਥੀਆਂ ਵੱਲੋਂ ਫੀਸਾਂ ਨਾ ਦੇਣ ‘ਤੇ ਵਿਦਿਆਰਥੀਆਂ ਦੇ ਆਨਲਾਈਨ ਪੜ੍ਹਾਈ ਵਿੱਚੋਂ ਨਾਂਅ ਕੱਟ ਦਿੱਤੇ ਅਤੇ ਨਾਲ ਹੀ ਅਗਲੀ ਕਲਾਸ ਵਿੱਚ ਪ੍ਰਮੋਟ ਕਰਨ ‘ਤੇ ਵੀ ਰੋਕ ਲਗਾ ਦਿੱਤੀ ਗਈ
ਪੇਰੈਂਟਸ ਐਸੋਸੀਏਸ਼ਨ ਨਾਲ ਜੁੜੇ ਹੋਏ ਮਾਪਿਆਂ ਨੇ ਇਸ ਸਬੰਧੀ ਹਰ ਸਰਕਾਰੀ ਦਫਤਰ ਅਤੇ ਅਫ਼ਸਰ ਨੂੰ ਸ਼ਿਕਾਇਤ ਕੀਤੀ ਪ੍ਰੰਤੂ ਸਕੂਲ ਆਪਣੇ ਰਾਜਸੀ ਅਤੇ ਪੈਸੇ ਦੇ ਰਸੂਖ ਕਾਰਨ ਕਾਰਵਾਈ ਤੋਂ ਬਚਦਾ ਰਿਹਾ ਉਨ੍ਹਾਂ ਕਿਹਾ ਕਿ ਇਹ ਸਕੂਲ ਸੀ.ਬੀ.ਐਸ.ਈ. ਨਾਲ ਐਫੀਲੀਏਟਿਡ ਹੈ ਜਿਸ ਕਾਰਨ ਇਹ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕਰਦਾ ਪੇਰੈਂਟਸ ਐਸੋਸੀਏਸ਼ਨ ਵੱਲੋਂ ਇਹ ਮਾਮਲਾ ਮਾਣਯੋਗ ਹਾਈਕੋਰਟ ਵਿਖੇ ਕੇਸ ਦਾਇਰ ਕਰਕੇ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਮਾਣਯੋਗ ਹਾਈਕੋਰਟ ਦੇ ਹੁਕਮਾਂ ‘ਤੇ ਕਾਰਵਾਈ ਕਰਦੇ ਹੋਏ ਸਿੱਖਿਆ ਵਿਭਾਗ ਵੱਲੋਂ ਇਸ ਸਕੂਲ ਨੂੰ ਦਿੱਤੀ ਗਈ
ਐਨ.ਓ.ਸੀ. ਰੱਦ ਕਰ ਦਿੱਤੀ ਗਈ ਹੈ ਅਤੇ ਇਸ ਸਕੂਲ ਦੀ ਮਾਨਤਾ ਖ਼ਤਮ ਕਰਨ ਲਈ ਸੀ.ਬੀ.ਐਸ.ਈ. ਅਤੇ ਹੋਰ ਸਬੰਧਤ ਅਦਾਰਿਆਂ ਨੂੰ ਭੇਜ ਦਿੱਤੀ ਹੈ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਕੋਲੋਂ ਫੀਸਾਂ ਵਸੂਲਣ ਦਾ ਮਾਮਲਾ ਭਾਵੇਂ ਮਾਣਯੋਗ ਹਾਈਕੋਰਟ ਕੋਲ ਵਿਚਾਰ ਅਧੀਨ ਹੈ ਪ੍ਰੰਤੂ ਫਿਰ ਵੀ ਕਈ ਸਕੂਲ ਵਿਦਿਆਰਥੀਆਂ ‘ਤੇ ਦਬਾਅ ਬਣਾ ਕੇ ਫੀਸਾਂ ਜਮ੍ਹਾਂ ਕਰਵਾਉਂਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ