ਰਾਜਸਥਾਨ ‘ਚ ਫੋਨ ਟੈਪਿੰਗ ਦੀ ਸੀਬੀਆਈ ਜਾਂਚ ਹੋਵੇ : ਭਾਜਪਾ

ਰਾਜਸਥਾਨ ‘ਚ ਫੋਨ ਟੈਪਿੰਗ ਦੀ ਸੀਬੀਆਈ ਜਾਂਚ ਹੋਵੇ : ਭਾਜਪਾ

ਨਵੀਂ ਦਿੱਲੀ। ਭਾਜਪਾ (BJP) ਨੇ ਰਾਜਸਥਾਨ ‘ਚ ਕਾਂਗਰਸ ਦੀ ਸਰਕਾਰ ਅੰਦਰ ਚੱਲ ਰਹੇ ਸਿਆਸੀ ਕਲੇਸ਼ ਦਰਮਿਆਨ ਆਗੂਆਂ ਦੇ ਫੋਨ ਟੈਪ ਕੀਤੇ ਜਾਣ ਦੇ ਖੁਲਾਸੇ ‘ਤੇ ਕਾਂਗਰਸੀ ਅਗਵਾਈ ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਸਵਾਲ ਕੀਤਾ ਕਿ ਸੂਬੇ ‘ਚ ਫੋਨ ਟੈਪਿੰਗ ਸੰਵਿਧਾਨ ਕਾਨੂੰਨ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ।

ਭਾਜਪਾ ਨੇ ਫੋਨ ਟੈਪਿੰਗ ਦੀ ਸੀਬੀਆਈ (CBI) ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਭਾਜਪਾ ਦੇ ਬੁਲਾਰੇ ਡਾ. ਸੰਬਿਤ ਪਾਤਰਾ ਨੇ ਇੱਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਰਾਜਸਥਾਨ ‘ਚ ਕਾਂਗਰਸ ਦਾ ਸਿਆਸੀ ਡਰਾਮਾ ਅਸੀਂ ਵੇਖ ਰਹੇ ਹਾਂ। ਇਹ ਸਾਜਿਸ਼, ਝੂਠ ਤੇ ਫਰੇਬ ਅਤੇ ਕਾਨੂੰਨ ਨੂੰ ਤਾਕ ‘ਤੇ ਰੱਖ ਕੇ ਕਿਵੇਂ ਕੰਮ ਕੀਤਾ ਜਾਂਦਾ ਹੈ। ਉਹ ਸਭ ਦੇ ਸਾਹਮਣੇ ਹੈ।

ਉਨ੍ਹਾਂ ਕਿਹਾ ਕਿ ਰਾਜਸਥਾਨ ਦੀ ਸਰਕਾਰ 2018 ‘ਚ ਬਣੀ। ਅਸ਼ੋਕ ਗਹਿਲੋਤ ਮੁੱਖ ਮੰਤਰੀ ਬਣੇ, ਉਸ ਤੋਂ ਬਾਅਦ ਇੱਥੇ ਸ਼ੀਤ ਯੁੱਧ ਦੀ ਸਥਿਤੀ ਕਾਂਗਰਸ ਪਾਰਟੀ ਦੀ ਸਰਕਾਰ ‘ਚ ਬਣੀ ਰਹੀ। ਕੱਲ੍ਹ ਗਹਿਲੋਤ ਨੇ ਖੁਦ ਮੀਡੀਆ ਸਾਹਮਣੇ ਕਿਹਾ ਸੀ ਕਿ 18 ਮਹੀਨਿਆਂ ਤੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦਰਮਿਆਨ ਗੱਲਬਾਤ ਨਹੀਂ ਹੋ ਰਹੀ ਸੀ। ਉਨ੍ਹਾਂ ਕਿਹਾ ਕਿ 2018 ‘ਚ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਦੇ ਦੋ ਗੁੱਟਾਂ ‘ਚ ਸੜਕ ‘ਤੇ ਲੜਾਈ ਹੋ ਰਹੀ ਸੀ। ਬਾਅਦ ‘ਚ ਉਹ ਸੜਕੀ ਲੜਾਈ ਪਾਰਟੀ ਦੇ ਆਲਾਕਮਾਨ ਤੇ ਫਿਰ ਹਾਈਕੋਰਟ ਤੱਕ ਪਹੁੰਚ ਗਈ। ਪਰ ਦੋਸ਼ ਭਾਜਪਾ ‘ਤੇ ਮੜ੍ਹੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਭਾਜਪਾ ‘ਤੇ ਦੋਸ਼ ਲਾ ਰਹੀ ਹੈ ਪਰ ਪਾਪ ਉਨ੍ਹਾਂ ਦੇ ਘਰ ‘ਚ ਹਨ, ਦਾਗ ਉਨ੍ਹਾਂ ਦੇ ਘਰ ‘ਚ ਹਨ ਅਤੇ ਸਾਜਿਸ਼ ਵੀ ਉਨ੍ਹਾਂ ਦੇ ਘਰ ‘ਚ ਘੜੀ ਜਾ ਰਹੀ ਹੈ। ਡਾ. ਪਾਤਰਾ ਨੇ ਕਿਹਾ ਕਿ ਇਸ ਵਿਸ਼ੇ ‘ਚ ਭਾਜਪਾ ਦੀ ਨੈਤਿਕਤਾ ਬਿਲਕੁਲ ਬੇਦਾਗ ਹੈ। ਭਾਜਪਾ ਕਾਨੂੰਨ ਤੇ ਸੰਵਿਧਾਨ ਅਨੁਸਾਰ ਕੰਮ ਕਰ ਰਹੀ ਹੈ। ਅਸੀਂ ਸੱਚ ਦੇ ਨਾਲ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ