ਸੋਫ਼ੀਆ ਨੂੰ ਮਸਜ਼ਿਦ ‘ਚ ਤਬਦੀਲ ਕਰਨ ਦਾ ਸੰਦੇਸ਼ ਨਫ਼ਰਤ ਭਰਿਆ
ਇਸਲਾਮਿਕ ਦੁਨੀਆ ਦੀਆਂ ਦੋ ਵੱਡੀਆਂ ਘਟਨਾਵਾਂ ਨੇ ਦੁਨੀਆ ਦਾ ਧਿਆਨ ਖਿੱਚਿਆ ਹੈ, ਦੋਵੇਂ ਘਟਨਾਵਾਂ ਫੁੱਟ ਪਾਊ ਤੇ ਨਫ਼ਰਤ ਨਾਲ ਜੁੜੀਆਂ ਹੋਈਆਂ ਹਨ ਅਤੇ ਇਹ ਪ੍ਰਮਾਣਿਤ ਕਰਦੀਆਂ ਹਨ ਕਿ ਇਸਲਾਮਿਕ ਦੇਸ਼ਾਂ ‘ਚ ਹੋਰ ਧਰਮਾਂ ਅਤੇ ਪੰਥਾਂ ਦੀਆਂ ਵਿਰਾਸਤਾਂ ਅਤੇ ਪ੍ਰਤੀਕ ਚਿੰਨ੍ਹਾਂ ਦਾ ਸਨਮਾਨ ਅਤੇ ਸੁਰੱਖਿਅਤ ਰੱਖਣਾ ਮੁਸ਼ਕਲ ਕੰਮ ਹੈ ਅਤੇ ਕਾਫ਼ਿਰ ਮਾਨਸਿਕਤਾਵਾਂ ਇਨ੍ਹਾਂ ‘ਤੇ ਕਹਿਰ ਬਣ ਕੇ ਟੁੱਟਦੀਆਂ ਹਨ ਪਹਿਲੀ ਘਟਨਾ ਪਾਕਿਸਤਾਨ ਦੀ ਹੈ
ਜਿਸ ‘ਚ ਪਾਕਿਸਤਾਨ ਦੀ ਕਾਫ਼ਿਰ ਮਾਨਸਿਕਤਾ ਨੇ ਇਸਲਾਮਾਬਾਦ ‘ਚ ਨਿਰਮਾਣ ਅਧੀਨ ਹਿੰਦੂ ਮੰਦਿਰ ਦਾ ਨਿਰਮਾਣ ਰੁਕਵਾ ਦਿੱਤਾ, ਕਾਫ਼ਿਰ ਮਾਨਸਿਕਤਾਵਾਂ ਨੇ ਤਰਕ ਇਹ ਦਿੱਤਾ ਕਿ ਕਿਉਂਕਿ ਪਾਕਿਸਤਾਨ ਇੱਕ ਇਸਲਾਮਿਕ ਦੇਸ਼ ਹੈ, ਇਸ ਲਈ ਇੱਥੇ ਕਾਫ਼ਿਰਾਂ ਦਾ ਮੰਦਿਰ ਬਣ ਹੀ ਨਹੀਂ ਸਕਦਾ ਹੈ ਜਦੋਂ ਕਾਫ਼ਿਰ ਮਾਨਸਿਕਤਾਵਾਂ ਹੁਲਾਰਾ ਲੈਂਦੀਆਂ ਹਨ ਉਦੋਂ ਇਸਲਾਮਿਕ ਸੱਤਾ, ਇਸਲਾਮਿਕ ਨਿਆਂ ਵਿਵਸਥਾ ਵੀ ਕਾਫ਼ਿਰ ਮਾਨਸਿਕਤਾਵਾਂ ਨਾਲ ਹੀ ਫੈਸਲੇ ਸੁਣਾਉਂਦੀਆਂ ਹਨ ਅਜਿਹੀ ਸਥਿਤੀ ‘ਚ ਇਸਲਾਮਾਬਾਦ ਸਥਿਤ ਹਿੰਦੂ ਮੰਦਿਰ ਦਾ ਨਿਰਮਾਣ ਰੁਕਣਾ ਵੀ ਸੁਭਾਵਿਕ ਸੀ
ਦੂਜੀ ਫੁੱਟ ਪਾਊ ਤੇ ਨਫ਼ਰਤ ਨਾਲ ਜੁੜੀ ਘਟਨਾ ਉਸ ਤੁਰਕੀ ਨਾਲ ਜੁੜੀ ਹੋਈ ਹੈ ਜੋ ਕਦੇ ਆਧੁਨਿਕਤਾ ਲਈ ਜਾਣਿਆ ਜਾਂਦਾ ਸੀ ਤੇ ਮਹਾਨ ਸੁਧਾਰਕ ਮੁਸ਼ਤਫ਼ਾ ਕਮਾਲ ਪਾਸ਼ਾ ਦੀ ਵਿਰਾਸਤ ਰਿਹਾ ਹੈ ਕੁਝ ਸਾਲ ਪਹਿਲਾਂ ਤੱਕ ਕੋਈ ਉਮੀਦ ਵੀ ਨਹੀਂ ਕਰ ਸਕਦਾ ਸੀ ਕਿ ਇੱਕ ਦਿਨ ਅਜਿਹਾ ਵੀ ਆਵੇਗਾ ਜਦੋਂ ਮੁਸ਼ਤਫ਼ਾ ਕਮਾਲ ਪਾਸ਼ਾ ਦੀ ਵਿਰਾਸਤ ਦੀ ਜਗ੍ਹਾ ਇਸਲਾਮ ਦੀਆਂ ਕਾਫ਼ਿਰ ਮਾਨਸਿਕਤਾਵਾਂ ਰਾਜ ਕਰਨਗੀਆਂ ਅਤੇ ਆਧੁਨਿਕ ਗਿਆਨ-ਵਿਗਿਆਨ ਦੀ ਵਿਰਾਸਤ ਨੂੰ ਤਹਿਸ-ਨਹਿਸ ਕਰ ਦਿੱਤਾ ਜਾਵੇਗਾ,
ਪ੍ਰੇਰਕ ਅਤੇ ਗਿਆਨ ਵਰਧਕ ਚਿੰਨ੍ਹਾਂ ਨੂੰ ਵੀ ਕਾਫ਼ਿਰ ਮਾਨਸਿਕਤਾਵਾਂ ਨਾਲ ਜੋੜ ਕੇ ਦੇਖਿਆ ਜਾਵੇਗਾ ਪਰ ਹੁਣ ਤੁਰਕੀ ‘ਚ ਅਜਿਹੀ ਹੀ ਨਫ਼ਰਤ ਦੀ ਫ਼ਸਲ ਲਹਿਰਾ ਰਹੀ ਹੈ ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤਈਅਪ ਅਰਦੋਆਨ ਨੇ ਇੱਕ ਨਫ਼ਰਤ ਫੈਲਾਊ ਅਤੇ ਫੁੱਟ ਪਾਊ ਕਦਮ ਉਠਾਦਿਆਂ ਦੁਨੀਆ ‘ਚ ਚਰਚਿਤ ਮਿਊਜ਼ੀਅਮ ਹਾਗੀਆ ਸੋਫ਼ੀਆ ਨੂੰ ਤਹਿਸ-ਨਹਿਸ ਕਰਕੇ ਇੱਕ ਮਸਜ਼ਿਦ ਵਿਚ ਤਬਦੀਲ ਕਰ ਦਿੱਤਾ ਹਾਗੀਆ ਸੋਫ਼ੀਆ ਮਿਊਜ਼ੀਅਮ ‘ਚ ਅਜ਼ਾਨ ਸੁਣਾਈ ਦੇ ਰਹੀ ਹੈ ਪਾਕਿਸਤਾਨ ਦੇ ਇਸਲਾਮਾਬਾਦ ‘ਚ ਮੰਦਿਰ ਨਿਰਮਾਣ ਰੋਕੇ ਜਾਣ ਅਤੇ ਤੁਰਕੀ ‘ਚ ਪ੍ਰਸਿੱਧ ਮਿਊਜ਼ੀਅਮ ਹਾਗੀਆ ਸੋਫ਼ੀਆ ਨੂੰ ਮਸਜਿਦ ‘ਚ ਤਬਦੀਲ ਕਰਨ ਨਾਲ ਘੱਟ-ਗਿਣਤੀ ਹਿੰਦੂਆਂ ਅਤੇ ਇਸਾਈਆਂ ‘ਤੇ ਵਾਰ ਤੋਂ ਘੱਟ ਨਹੀਂ ਹੈ ਅਤੇ ਉਨ੍ਹਾਂ ਨੂੰ ਇਹ ਸੰਦੇਸ਼ ਦੇ ਦਿੱਤਾ ਗਿਆ ਹੈ ਕਿ ਇੱਕ ਇਸਲਾਮਿਕ ਦੇਸ਼ ‘ਚ ਤੁਹਾਡੀ ਵਿਰਾਸਤ ਜਾਂ ਪ੍ਰੇਰਕ ਚਿੰਨ੍ਹ ਕੋਈ ਅਰਥ ਨਹੀਂ ਰੱਖਦਾ ਹੈ
ਹਾਗੀਆ ਸੋਫ਼ੀਆ ਸਿਰਫ਼ ਮਿਊਜ਼ੀਅਮ ਨਹੀਂ ਸੀ, ਉਹ ਇੱਕ ਜਿਉਂਦਾ-ਜਾਗਦਾ ਇਤਿਹਾਸ ਵੀ ਸੀ, ਆਪਣੇ ‘ਚ ਧੱਕੇਸ਼ਾਹੀ, ਜ਼ੁਲਮ ਤੇ ਨਫ਼ਰਤ ਦੀਆਂ ਕਈ ਕਹਾਣੀਆਂ ਸਮੇਟੇ ਹੋਏ ਸੀ ਗਰੀਕ ਸਥਾਪਤ ਕਲਾ ਦਾ ਬੇਜੋੜ ਨਮੂਨਾ ਹੈ ਉਸ ਕਾਲ ‘ਚ ਗਰੀਕ ਸਥਾਪਤ ਕਲਾ ਪ੍ਰਸਿੱਧ ਸੀ ਇਸ ਲਈ ਯੂਨੈਸਕੋ ਨੇ ਹਾਗੀਆ ਸੋਫ਼ੀਆ ਮਿਊਜ਼ੀਅਮ ਨੂੰ ਸੁਰੱਖਿਅਤ ਯਾਦਗਾਰ ਐਲਾਨ ਕਰ ਰੱਖਿਆ ਸੀ ਦੁਨੀਆ ਭਰ ਦੇ ਸਮਾਜਿਕ ਅਤੇ ਕਲਾ ਵਿਗਿਆਨੀਆਂ ਲਈ ਇਹ ਮਿਊਜ਼ੀਅਮ ਇੱਕ ਤੀਰਥ ਸਥਾਨ ਤੋਂ ਘੱਟ ਨਹੀਂ ਸੀ
ਦੁਨੀਆ ਭਰ ਦੇ ਜਗਿਆਸੂ ਸਮਾਜਿਕ ਅਤੇ ਕਲਾ ਵਿਗਿਆਨੀ ਇਸ ਮਿਊਜ਼ੀਅਮ ‘ਚ ਬੈਠ ਕੇ ਨਾ ਸਿਰਫ਼ ਅਧਿਐਨ ਕਰਦੇ ਸਨ ਸਗੋਂ ਇਤਿਹਾਸ ਦੀ ਮਜ਼ਹਬੀ ਕਰੂਰਤਾ ਅਤੇ ਜ਼ੁਲਮ ਅਤੇ ਘ੍ਰਿਣਾਤਮਕਤਾ ‘ਤੇ ਰਿਸਰਚ ਵੀ ਕਰਦੇ ਸਨ ਇਹ ਮਿਊਜ਼ੀਅਮ ਸਿਰਫ਼ ਗਿਆਨ ਵਿਗਿਆਨ ਅਤੇ ਕਲਾ ਦਾ ਹੀ ਕੇਂਦਰ ਨਹੀਂ ਸੀ
ਸਗੋਂ ਇਹ ਮਿਊਜ਼ੀਅਮ ਇਸਾਈ ਸੱਭਿਅਤਾ ਦੀ ਵੀ ਧਰੋਹਰ ਸੀ ਪਹਿਲਾਂ ਇਹ ਚਰਚ ਸੀ ਇਸ ਚਰਚ ਦੀ ਪ੍ਰਸਿੱਧ ਯੂਰਪ ਤੱਕ ਫੈਲੀ ਹੋਈ ਸੀ ਕੋਈ ਅੱਜ ਨਹੀਂ ਸਗੋਂ ਇਹ ਛੇਵੀਂ ਸਦੀ ‘ਚ ਬਣਿਆ ਸੀ ਬਾਈਜੇਂਟਾਈਨ ਸਮਰਾਟ ਜਸਟਿਨੀਅਨ ਨੇ ਇਸ ਨੂੰ ਬਣਵਾਇਆ ਸੀ ਪਰ ਉਸਮਾਨੀਆ ਸਾਮਰਾਜ ਦੇ ਉਦੈ ਦੇ ਨਾਲ ਹੀ ਨਾਲ ਤੁਰਕੀ ‘ਚ ਇਸਾਈ ਸੱਭਿਅਤਾ ਦੇ ਮਾੜੇ ਦਿਨ ਸ਼ੁਰੂ ਹੋ ਗਏ ਸਨ ਜਿਵੇਂ ਕਰੂਰਤਾ ਦੇ ਅਧਾਰ ‘ਤੇ ਅਰਬ ‘ਚ ਇਸਲਾਮ ਦੀ ਸਥਾਪਨਾ ਅਤੇ ਵਿਸਥਾਰ ਹੋਇਆ ਸੀ
ਉਂਜ ਹੀ ਕਰੂਰਤਾ ਦੀ ਕਹਾਣੀ ਤੁਰਕੀ ‘ਚ ਲਿਖੀ ਗਈ ਸੀ ਬਲਪੂਰਵਕ ਅਤੇ ਨਫ਼ਰਤ ਭਰੀ ਦ੍ਰਿਸ਼ਟੀ ਨਾਲ ਇਸਲਾਮ ਕਬੂਲ ਕਰਨ ਲਈ ਮਜ਼ਬੂਰ ਕੀਤਾ ਗਿਆ, ਇਸਾਈ ਸੱਭਿਅਤਾ ਨੂੰ ਤਹਿਸ-ਨਹਿਸ ਕਰ ਦਿੱਤਾ ਗਿਆ, ਪ੍ਰਤੀਕ ਚਿੰਨ੍ਹਾਂ ਨੂੰ ਜ਼ਮੀਂਦੋਜ਼ ਕਰ ਦਿੱਤਾ ਗਿਆ ਉਸਮਾਨੀਆ ਸਾਮਰਾਜ ਕਿਸੇ ਵੀ ਸਥਿਤੀ ‘ਚ ਇਸਾਈ ਪ੍ਰਤੀਕ ਚਿੰਨ੍ਹਾਂ ਨੂੰ ਦੇਖਣਾ ਨਹੀਂ ਚਾਹੁੰਦਾ ਸੀ ਇਸ ਲਈ ਉਸ ਨੇ ਹਾਗੀਆ ਸੋਫ਼ੀਆ ਚਰਚ ਨੂੰ ਇੱਕ ਮਸਜ਼ਿਦ ‘ਚ ਤਬਦੀਲ ਕਰ ਦਿੱਤਾ ਤੁਰਕੀ ‘ਚ ਜਦੋਂ ਮਹਾਨ ਸੁਧਾਰਕ ਮੁਸਤਫ਼ਾ ਕਮਾਲ ਪਾਸ਼ਾ ਦਾ ਰਾਜ ਸਥਾਪਿਤ ਹੋਇਆ ਤਾਂ ਉਨ੍ਹਾਂ ਦੇ ਸਾਹਮਣੇ ਇਹ ਵਿਰਾਸਤ ਦੀ ਕਰੂਰਤਾ ਵੱਡੇ ਸਵਾਲ ਦੇ ਰੂਪ ‘ਚ ਖੜ੍ਹੀ ਸੀ
ਧਰਮ ਨਿਰਪੱਖਤਾ ਦੇ ਰਸਤੇ ‘ਚ ਕਲੰਕ ਦੇ ਤੌਰ ‘ਤੇ ਖੜ੍ਹੀ ਸੀ ਆਧੁਨਿਕਤਾ ਦੇ ਰਸਤੇ ‘ਚ ਇੱਕ ਰੋੜਾ ਸੀ ਕਲੰਕਿਤ ਮਜ਼ਹਬੀ ਉਦਾਹਰਨ ਸੀ ਅਜਿਹੀ ਕਰੂਰਤਾ ਅਤੇ ਘ੍ਰਿਣਾ ਦੇ ਉਦਾਹਰਨ ਰਹਿੰਦੇ ਤੁਰਕੀ ਨੂੰ ਆਧੁਨਿਕਤਾ ਦੇ ਰਸਤੇ ‘ਤੇ ਕਿਵੇਂ ਤੋਰਿਆ ਜਾ ਸਕਦਾ ਸੀ, ਮਜ਼ਹਬੀ ਮਾਨਸਿਕਤਾ ਲੋਕਾਂ ਦੇ ਮਨ ‘ਚੋਂ ਕਿਵੇਂ ਕੱਢੀ ਜਾ ਸਕਦੀ ਸੀ, ਲੋਕਾਂ ਨੂੰ ਧਰਮ ਨਿਰਪੱਖਤਾ ਦਾ ਪਾਠ ਕਿਵੇਂ ਪੜ੍ਹਾਇਆ ਜਾ ਸਕਦਾ ਸੀ?
ਇਸ ਲਈ ਇਸ ਕਰੂਰਤਾ ਦੇ ਉਦਾਹਰਨ ਨੂੰ ਮਿਟਾਉਣਾ ਵੀ ਜ਼ਰੂਰੀ ਸੀ ਮੁਸਤਫ਼ਾ ਕਮਾਲ ਪਾਸ਼ਾ ਨੇ ਚਰਚ ਤੋਂ ਮਸਜ਼ਿਦ ਬਣਾ ਦਿੱਤੇ ਗਏ ਹਾਗੀਆ ਸੋਫ਼ੀਆ ਦੇ ਵਿਸ਼ਾਲ ਭਵਨ ਨੂੰ ਆਧੁਨਿਕ ਮਿਊਜ਼ੀਅਮ ਬਣਾਉਣ ਦਾ ਫੈਸਲਾ ਕੀਤਾ ਸੀ ਉਨ੍ਹਾਂ ਦੇ ਇਸ ਫੈਸਲੇ ‘ਤੇ ਤੁਰਕੀ ‘ਚ ਵਿਰੋਧ ਦਾ ਤੂਫ਼ਾਨ ਉੱਠਿਆ ਸੀ ਅਤੇ ਇਸ ਨੂੰ ਇਸਲਾਮ ਵਿਰੋਧੀ ਕਰਤੂਤ ਦੀ ਪਰਿਭਾਸ਼ਾ ਦਿੱਤੀ ਗਈ ਸੀ ਸਿਰਫ਼ ਏਨਾ ਹੀ ਨਹੀਂ ਸਗੋਂ ਤੁਰਕੀ ‘ਚ ਜਿਸ ਤਰ੍ਹਾਂ ਮਜ਼ਹਬੀ ਨਫ਼ਰਤ ਫੈਲਾਈ ਗਈ ਸੀ ਉਸ ਦਾ ਇੱਕ ਅਧਿਐਨ ਵੀ ਕਰਾਇਆ ਸੀ ਉਸਮਾਨੀਆ ਸਾਮਰਾਜ ਦੀਆਂ ਮਜ਼ਹਬੀ ਕਰਤੂਤਾਂ ਨੂੰ ਵੀ ਇਸ ਮਿਊਜ਼ੀਅਮ ‘ਚ ਸੰਜੋਅ ਕੇ ਰੱਖਿਆ ਗਿਆ ਸੀ ਕਲਾ-ਵਿਗਿਆਨ ਦੀ ਸੱਭਿਅਤਾ ਨੂੰ ਵੀ ਸੁਰੱਖਿਅਤ ਰੱਖਿਆ ਗਿਆ ਸੀ
ਪਰ ਇਸਲਾਮ ਦੇ ਕੱਟੜਪੰਥੀਆਂ ਲਈ ਹਾਗੀਆ ਸੋਫ਼ੀਆ ਅੱਖ ਦੀ ਰੜਕ ਵਾਂਗ ਖੜ੍ਹਾ ਸੀ ਇਸਲਾਮਿਕ ਕੱਟੜਪੰਥੀ ਇਸ ਦੇ ਖਿਲਾਫ਼ ਸਾਜਿਸ਼ ‘ਤੇ ਸਾਜਿਸ਼ ਕਰਦੇ ਰਹੇ ਕਈ ਵਾਰ ਮਿਊਜ਼ੀਅਮ ਨੂੰ ਅੱਗ ਲਾਉਣ ਅਤੇ ਤਬਾਹ ਕਰਨ ਤੱਕ ਦੀ ਸਾਜਿਸ਼ ਹੋਈ ਸੀ ਇਸਲਾਮਿਕ ਕੱਟੜਪੰਥੀ ਕਹਿੰਦੇ ਸਨ ਕਿ ਇੱਕ ਇਸਲਾਮਿਕ ਦੇਸ਼ ‘ਚ ਕਾਫ਼ਿਰ ਮਾਨਸਿਕਤਾ ਕਿਵੇਂ ਸੁਰੱਖਿਅਤ ਹੋ ਸਕਦੀ ਹੈ, ਕਾਫ਼ਿਰ ਮਾਨਸਿਕਤਾ ਦੇ ਪ੍ਰਤੀਕ ਚਿੰਨ੍ਹ ਕਿਵੇਂ ਖੜ੍ਹਾ ਰਹਿ ਸਕਦਾ ਹੈ,
ਇਹ ਆਧੁਨਿਕਤਾ ਦੀ ਕਾਫ਼ਿਰ ਮਾਨਸਿਕਤਾ ਸਾਨੂੰ ਮੂੰਹ ਚਿੜਾਉਂਦੀ ਹੈ ਸੱਚ ਇਹ ਵੀ ਹੈ ਕਿ ਇਸਲਾਮਿਕ ਦੁਨੀਆ ‘ਚ ਕਾਫ਼ਿਰ ਪ੍ਰ੍ਰਤੀਕ ਚਿੰਨ੍ਹਾਂ ‘ਤੇ ਹਮੇਸ਼ਾ ਹਿੰਸਾ ਹੁੰਦੀ ਰਹਿੰਦੀ ਹੈ ਅਫ਼ਗਾਨਿਸਤਾਨ ‘ਚ ਤਾਲਿਬਾਨ ਨੇ ਬੁੱਧ ਪ੍ਰਾਚੀਨ ਪ੍ਰਤੀਕਾਂ ‘ਤੇ ਕਿਵੇਂ ਹਿੰਸਾ ਕੀਤੀ ਸੀ? ਇਹ ਵੀ ਜੱਗ ਜ਼ਾਹਿਰ ਹੈ ਇਰਾਨ ਕਦੇ ਪਾਰਸੀ ਸੱਭਿਅਤਾ ਵਾਲਾ ਦੇਸ਼ ਸੀ ਤੇ ਇਸਲਾਮ ਦੇ ਆਗਮਨ ਦੇ ਨਾਲ ਹੀ ਪਾਰਸੀ ਸੱਭਿਅਤਾ ਅਤੇ ਪਾਰਸੀ ਕਲਾ ਨੂੰ ਗੈਰ-ਇਸਲਾਮਿਕ ਮੰਨ ਲਿਆ ਗਿਆ ਅੱਜ ਇਰਾਨ ਅੰਦਰ ਪਾਰਸੀ ਸੱਭਿਅਤਾ ਅਤੇ ਪਾਰਸੀ ਕਲਾ ਦਾ ਕਿਤੇ ਕੋਈ ਨਾਮੋ-ਨਿਸ਼ਾਨ ਤੱਕ ਨਹੀਂ ਹੈ ਤੁਰਕੀ ‘ਤੇ ਵਰਤਮਾਨ ‘ਚ ਰੇਚੇਪ ਤਈਅਪ ਆਰਦੋਆਨ ਦੀ ਸਰਕਾਰ ਹੈ
ਰੇਚੇਪ ਤਈਅਪ ਆਰਦੋਆਨ ਇੱਕ ਘੋਰ ਇਸਲਾਮਿਕ ਕੱਟੜਪੰਥੀ ਮਾਨਸਿਕਤਾ ਦਾ ਸ਼ਾਸਕ ਹੈ ਸਾਰੀਆਂ ਚੀਜ਼ਾਂ ਨੂੰ ਉਹ ਕਾਫ਼ਿਰ ਮਾਨਸਿਕਤਾ ਨਾਲ ਹੀ ਦੇਖਦਾ ਹੈ ਕਾਫ਼ਿਰ ਮਾਨਸਿਕਤਾ ਦੇ ਤਹਿਤ ਹੀ ਉਹ ਭਾਰਤ ਦਾ ਵਿਰੋਧ ਕਰਦਾ ਹੈ, ਇਜ਼ਰਾਇਲ ਖਿਲਾਫ਼ ਅੱਗ ਉਗਲਦਾ ਹੈ ਜਦੋਂ ਭਾਰਤ ਨੇ ਧਾਰਾ 370 ਹਟਾਈ ਸੀ
ਉਦੋਂ ਪਾਕਿਸਤਾਨ ਦੇ ਪੱਖ ‘ਚ ਦੋ ਹੀ ਦੇਸ਼ ਖੜ੍ਹੇ ਸਨ, ਇੱਕ ਤੁਰਕੀ ਅਤੇ ਦੂਜਾ ਮਲੇਸ਼ੀਆ ਇਹ ਦੋਵੇਂ ਦੇਸ਼ ਕਾਫ਼ਿਰ ਮਾਨਸਿਕਤਾ ਨਾਲ ਹੀ ਗ੍ਰਸਤ ਹੋ ਕੇ ਭਾਰਤ ਵਿਰੋਧ ‘ਚ ਖੜ੍ਹੇ ਸਨ ਹਾਗੀਆ ਸੋਫ਼ੀਆ ਮਿਊਜ਼ੀਅਮ ਨੂੰ ਮਸਜਿਦ ਬਣਾਉਣ ਦਾ ਚੁਣਾਵੀ ਵਾਅਦਾ ਸੀ ਪਿਛਲੀਆਂ ਰਾਸ਼ਟਰਪਤੀ ਦੀਆਂ ਚੋਣਾਂ ‘ਚ ਰੇਚੇਪ ਤਈਅਪ ਆਰਦੋਆਨ ਨੇ ਕੱਟੜਪੰਥੀਆਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਚੋਣਾਂ ਜਿੱਤੇ ਅਤੇ ਰਾਸ਼ਟਪਤੀ ਬਣੇ ਤਾਂ ਫ਼ਿਰ ਹਾਗੀਆ ਸੋਫ਼ੀਆ ਮਿਊਜ਼ੀਅਮ ਨੂੰ ਮਸਜਿਦ ਬਣਾ ਕੇ ਅਜ਼ਾਨ ਦਿਵਾਉਣਗੇ ਇਸ ਕਸੌਟੀ ‘ਤੇ ਇਸਲਾਮਿਕ ਕੱਟੜਪੰਥੀਆਂ ਨੇ ਹਮਾਇਤ ਦੇ ਕੇ ਰੇਚੇਪ ਤਈਅਪ ਆਰਦੋਆਨ ਨੂੰ ਰਾਸ਼ਟਰਪਤੀ ਬਣਵਾਇਆ ਸੀ
ਇੱਕ ਖ਼ਤਰਨਾਕ ਗੱਲ ਗੌਰ ਕਰਨ ਦੀ ਜ਼ਰੂਰਤ ਹੈ ਰੇਚੇਪ ਤਈਅਪ ਆਰਦੋਆਨ ਨੇ ਆਪਣੀ ਕੱਟੜਪੰਥੀ ਮਾਨਸਿਕਤਾ ਅਤੇ ਕਾਫ਼ਿਰ ਮਾਨਸਿਕਤਾ ਦੀ ਕਸੌਟੀ ‘ਤੇ ਤੁਰਕੀ ਨੂੰ ਜਿਸ ਰਸਤੇ ‘ਤੇ ਲੈ ਕੇ ਚੱਲ ਰਹੇ ਹਨ ਉਹ ਬਹੁਤ ਹੀ ਖ਼ਤਰਨਾਕ ਹੈ ਕੱਲ੍ਹ ਤੁਰਕੀ ਵੀ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਰਗੇ ਉਦਾਹਰਨ ‘ਚ ਸ਼ਾਮਲ ਹੋ ਜਾਵੇਗਾ ਹੁਣ ਤੁਰਕੀ ‘ਚ ਆਧੁਨਿਕਤਾ ਹੌਲੀ-ਹੌਲੀ ਹਿੰਸਾ ਅਤੇ ਨਫ਼ਰਤ ਦੀ ਬਲੀ ਵੇਦੀ ‘ਤੇ ਕੁਰਬਾਨ ਹੋ ਰਿਹਾ ਹੈ ਤੁਰਕੀ ‘ਚ ਹੁਣ ਜ਼ਹਿਰੀਲੀ ਸੰਸਕ੍ਰਿਤੀ ਪੈਰ ਪਸਾਰ ਰਹੀ ਹੈ ਛੋਟੀਆਂ-ਛੋਟੀਆਂ ਲੜਕੀਆਂ ‘ਤੇ ਵੀ ਬੁਰਕਾ ਲਾਜ਼ਮੀ ਕੀਤਾ ਜਾ ਰਿਹਾ ਹੈ
ਹਾਗੀਆ ਸੋਫ਼ੀਆ ਮਿਊਜ਼ੀਅਮ ਨੂੰ ਮਸਜ਼ਿਦ ‘ਚ ਤਬਦੀਲ ਕਰਨ ਦੀ ਨਫ਼ਰਤ ਖਿਲਾਫ਼ ਦੁਨੀਆ ਭਰ ‘ਚ ਆਵਾਜ਼ ਉੱਠੀ ਹੈ, ਇਸਾਈਆਂ ਦੇ ਪੋਪ ਨੇ ਵੀ ਇਸ ‘ਤੇ ਚਿੰਤਾ ਪ੍ਰਗਟ ਕੀਤੀ ਹੈ ਯੂਰਪੀ ਯੂਨੀਅਨ ਨੇ ਵੀ ਵਿਰੋਧ ਕੀਤਾ ਹੈ ਪਰ ਰੇਚੇਪ ਤਈਅਪ ਆਰਦੋਆਨ ਲਈ ਕੋਈ ਪਰਵਾਹ ਦੀ ਗੱਲ ਨਹੀਂ ਹੈ ਰੇਚੇਪ ਤਈਅਪ ਆਰਦੋਆਨ ਆਪਣੇ ਇਸ ਕਦਮ ਤੋਂ ਪਿੱਛੇ ਹਟਣ ਵਾਲੇ ਕਿੱਥੇ ਹਨ ਉਨ੍ਹਾਂ ‘ਤੇ ਤਾਂ ਇਸਲਾਮ ਦੀ ਕੱਟੜਪੰਥੀ ਮਾਨਸਿਕਤਾ ਸਵਾਰ ਹੈ ਤੁਰਕੀ ਹੀ ਕਿਉਂ ਸਗੋਂ ਇਨ੍ਹਾਂ ਇਸਲਾਮਿਕ ਦੇਸ਼ਾਂ ਦਾ ਇੱਕ ਹੀ ਸੰਦੇਸ਼ ਹੈ ਕਿ ਕਾਫ਼ਿਰ ਲੋਕਾਂ ਦਾ ਮਨੁੱਖੀ ਅਧਿਕਾਰ ਜਾਂ ਫ਼ਿਰ ਉਨ੍ਹਾਂ ਦੀ ਵਿਰਾਸਤ ਕੋਈ ਅਰਥ ਨਹੀਂ ਰੱਖਦੀ ਹੈ
ਵਿਸ਼ਣੂਗੁਪਤ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ