ਏਦਾਂ ਬਿਹਤਰੀਨ ਇਨਸਾਨ ਬਣਨਗੇ ਤੁਹਾਡੇ ਬੱਚੇ

ਏਦਾਂ ਬਿਹਤਰੀਨ ਇਨਸਾਨ ਬਣਨਗੇ ਤੁਹਾਡੇ ਬੱਚੇ

ਚੱਲਦੀ ਰੇਲ ਗੱਡੀ ‘ਚ ਠੀਕ ਮੇਰੇ ਸਾਹਮਣੇ ਇੱਕ ਜੋੜਾ ਆਪਣੇ ਦੋ ਬੱਚਿਆਂ ਨਾਲ ਬੈਠਾ ਸੀ ਵੱਡੀ ਲੜਕੀ ਕਰੀਬ 8-10 ਸਾਲ ਦੀ ਤੇ ਛੋਟਾ ਲੜਕਾ ਕਰੀਬ 5-6 ਸਾਲ ਦਾ ਵਿਵਹਾਰ ਤੇ ਪਹਿਰਾਵੇ ਤੋਂ ਉਹ ਲੋਕ ਬਹੁਤ ਪੜ੍ਹੇ-ਲਿਖੇ ਤੇ ਸ਼ਾਂਤ ਸੁਭਾਅ ਦੇ ਲੱਗ ਰਹੇ ਸਨ ਕੁਝ ਹੀ ਦੇਰ ‘ਚ ਲੜਕੀ ਤੇ ਲੜਕੇ ਵਿਚਾਲੇ ਮੋਬਾਇਲ ਲਈ ਖਿੱਚ-ਧੂਹ ਹੋਣ ਲੱਗੀ ਭੈਣ ਨੇ ਭਰਾ ਨੂੰ ਇੱਕ ਥੱਪੜ ਜੜ ਦਿੱਤਾ ਤਾਂ ਭਰਾ ਨੇ ਭੈਣ ਦੇ ਵਾਲ ਫੜ ਲਏ ਇਹ ਵੇਖ ਮੈਨੂੰ ਵੀ ਆਪਣਾ ਬਚਪਨ ਯਾਦ ਆ ਗਿਆ ਰਿਜ਼ਰਵੇਸ਼ਨ ਵਾਲਾ ਡੱਬਾ ਸੀ ਉਨ੍ਹਾਂ ਦੇ ਨਾਲ ਕੰਪਾਰਟਮੈਂਟ ‘ਚ ਸਾਰੇ ਬੈਠੇ ਸਨ ਤੇ ਮੇਰਾ ਪੂਰਾ ਧਿਆਨ ਉਨ੍ਹਾਂ ਦੋਵਾਂ ਦੀ ਲੜਾਈ ‘ਤੇ ਹੀ ਸੀ ਉਨ੍ਹਾਂ ਦੀ ਮਾਂ ਕੁਝ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕਰਦੀ ਹੋਈ ਉਨ੍ਹਾਂ ਨੂੰ ਨੂੰ ਲੜਨ ਤੋਂ ਰੋਕ ਰਹੀ ਸੀ, ‘ਨੋ ਪੁੱਤਰ ਅਜਿਹਾ ਨਹੀਂ ਕਰਦੇ ਯੂ ਆਰ ਏ ਗੁੱਡ ਬੁਆਏ ਨ”

‘ਨੋ ਮੋਮ ਯੂ ਕਾਂਟ ਸੇ ਦੈਟ ਆਈ ਐਮ ਏ ਬੈਡ ਬੁਆਏ, ਯੂ ਨੋ, ਪੁੱਤਰ ਨੇ ਬੜੇ ਸਟਾਈਲ ਨਾਲ ਅੱਖਾਂ ਮਟਕਾਉਂਦੇ ਹੋਏ ਕਿਹਾ
‘ਬਹੁਤ ਸ਼ੈਤਾਨ ਹੈ, ਕਾਨਵੈਂਟ ‘ਚ ਪੜ੍ਹਦਾ ਹੈ, ਨਾ’, ਮਾਂ ਨੇ ਫਿਰ ਉਸਦੀ ਤਾਰੀਫ਼ ਕੀਤੀ ਲੜਕੀ ਮੋਬਾਇਲ ‘ਚ ਬਿਜ਼ੀ ਹੋ ਗਈ ਸੀ
‘ਯਾਰ ਮੌਮ ਮੋਬਾਇਲ ਦਿਵਾ ਦਿਓ ਨਹੀਂ ਤਾਂ ਮੈਂ ਇਸ ਦੀ ਐਸੀ ਦੀ ਤੈਸੀ ਕਰ ਦਿਆਂਗਾ’ ‘ਇੰਜ ਨਹੀਂ ਕਹਿੰਦੇ ਪੁੱਤਰ, ਗੰਦੀ ਗੱਲ’, ਮੌਮ ਨੇ ਜ਼ਬਰਦਸਤੀ ਮੁਸਕਰਾਉਂਦੇ ਹੋਏ ਕਿਹਾ ‘ਪਲੀਜ਼ ਮੌਮ ਡੌਂਟ ਟੀਚ ਮੀ ਲਾਈਕ ਏ ਟੀਚਰ’ ਹੁਣ ਤੱਕ ਚੁੱਪ ਬੈਠੇ ਪਾਪਾ ਨੇ ਉਸ ਨੂੰ ਸਮਝਾਉਣਾ ਚਾਹਿਆ, ‘ਮੰਮਾ ਨਾਲ ਇੰਜ ਗੱਲ ਕਰਦੇ ਹਨ!’

‘ਯਾਰ ਪਾਪਾ ਹੋਰ ਵਿਚਾਲੇ ਬੋਲ ਕੇ ਮੇਰਾ ਦਿਮਾਗ ਖਰਾਬ ਨਾ ਕਰੋ’, ਕਹਿ ਕੇ ਪੁੱਤਰ ਨੇ ਖਾਧੀ ਹੋਈ ਚਾਕਲੇਟ ਦਾ ਰੈਪਰ ਡੱਬੇ ‘ਚ ਸੁੱਟ ਦਿੱਤਾ ‘ਇਹ ਤੁਹਾਡੀ ਪਰਵਰਿਸ਼ ਦਾ ਅਸਰ ਹੈ, ‘ਬੱਚੇ ਵੱਲੋਂ ਕੀਤੀ ਗਈ ਬਦਤਮੀਜ਼ੀ ਲਈ ਪਾਪਾ ਨੇ ਮਾਂ ਨੂੰ ਜ਼ਿੰਮੇਵਾਰ ਠਹਿਰਾਇਆ ‘ਝੂਠ ਕਿਉਂ ਬੋਲਦੇ ਹੋ ਤੁਸੀਂ ਹੀ ਇਸ ਨੂੰ ਐਨੀ ਛੋਟ ਦੇ ਰੱਖੀ ਹੈ, ਲੜਕਾ ਹੈ ਕਹਿ ਕੇ’ ਹੁਣ ਤੱਕ ਉਹ ਬੱਚਾ ਜੋ ਕਰ ਰਿਹਾ ਸੀ ਅਤੇ ਅਜਿਹਾ ਕਿਉਂ ਕਰ ਰਿਹਾ ਸੀ, ਇਸ ਦਾ ਜਵਾਬ ਉੱਥੇ ਬੈਠੇ ਸਾਰੇ ਲੋਕਾਂ ਨੂੰ ਮਿਲ ਚੁੱਕਾ ਸੀ

ਦਰਅਸਲ, ਅਸੀਂ ਛੋਟੇ ਬੱਚਿਆਂ ਸਾਹਮਣੇ ਬਿਨਾ ਸੋਚੇ-ਸਮਝੇ ਕਿਸੇ ਵੀ ਮੁੱਦੇ ‘ਤੇ ਕੁਝ ਵੀ ਬੋਲਦੇ ਚਲੇ ਜਾਂਦੇ ਹਾਂ, ਬਗੈਰ ਇਹ ਸੋਚੇ ਕਿ ਉਹ ਖੇਡ-ਖੇਡ ‘ਚ ਹੀ ਸਾਡੀਆਂ ਗੱਲਾਂ ਨੂੰ ਸਿੱਖ ਰਿਹਾ ਹੈ ਅਸੀਂ ਤਾਂ ਵੱਡੇ ਹਾਂ ਦੂਜਿਆਂ ਦੇ ਸਾਹਮਣੇ ਆਉਂਦੇ ਹੀ ਅਸੀਂ ਚਿਹਰੇ ‘ਤੇ ਤੁਰੰਤ ਦੂਜਾ ਮੁਖੌਟਾ ਲਾ ਲੈਂਦੇ ਹਾਂ ਪਰ ਉਹ ਬੱਚੇ ਹਨ, ਉਨ੍ਹਾਂ ਦੇ ਅੰਦਰ-ਬਾਹਰ ਇੱਕ ਹੀ ਗੱਲ ਹੁੰਦੀ ਹੈ ਉਹ ਐਨੀ ਅਸਾਨੀ ਨਾਲ ਆਪਣੇ ਅੰੰਦਰ ਬਦਲਾਅ ਨਹੀਂ ਲਿਆ ਸਕਦੇ ਲਿਹਾਜ਼ਾ ਉਨ੍ਹਾਂ ਗੱਲਾਂ ਨੂੰ ਵੀ ਬੋਲ ਜਾਂਦੇ ਹਨ, ਜੋ ਸਾਡੀ ਸ਼ਰਮਿੰਦਗੀ ਦਾ ਕਾਰਨ ਬਣਦੀਆਂ ਹਨ ਅੱਜ ਦੇ ਇਸ ਰੁਝੇਵਿਆਂ ਭਰੇ ਦੌਰ ‘ਚ ਅਕਸਰ ਬੱਚਿਆਂ ‘ਚ ਵਿਵਹਾਰ ਸਬੰਧੀ ਇਹੀ ਸਮੱਸਿਆਵਾਂ ਵੇਖਣ ਨੂੰ ਮਿਲਦੀਆਂ ਹਨ

ਜਿਵੇਂ ਮਨਮਰਜ਼ੀ, ਗੁੱਸਾ, ਜਿੱਦ, ਸ਼ੈਤਾਨੀ, ਜ਼ਿਆਦਾਤਰ ਮਾਪਿਆਂ ਦੀ ਇਹ ਪ੍ਰੇਸ਼ਾਨੀ ਹੈ ਕਿ ਕਿਵੇਂ ਉਹ ਆਪਣੇ ਬੱਚਿਆਂ ਦੇ ਵਿਵਹਾਰ ਨੂੰ ਨਾਰਮਲ ਕਰਨ ਤਾਂ ਕਿ ਸਭ ਦੇ ਸਾਹਮਣੇ ਉਨ੍ਹਾਂ ਨੂੰ ਸ਼ਰਮਿੰਦਾ ਨਾ ਹੋਣਾ ਪਵੇ ਬੱਚੇ ਦਾ ਗਲਤ ਵਰਤਾਓ ਵੇਖ ਕੇ ਸਾਡੇ ਮੂੰਹ ‘ਚੋਂ ਜ਼ਿਆਦਾਤਰ ਇਹੀ ਨਿੱਕਲਦਾ ਹੈ ਕਿ ਅੱਜ ਉਸ ਦਾ ਮੂਡ ਸਹੀ ਨਹੀਂ ਹੈ

ਪਰੰਤੂ ਸਾਈਕੋਲੋਜਿਸਟ ਤੇ ਸਾਈਕੋਥੇਰੈਪਿਸਟਸ ਦਾ ਕਹਿਣਾ ਹੈ ਕਿ ਇਹ ਸਿਰਫ਼ ਉਸ ਦਾ ਮੂਡ ਨਹੀਂ, ਸਗੋਂ ਆਪਣੇ ਮਨੋਵੇਗ ‘ਤੇ ਉਸ ਦਾ ਕੰਟਰੋਲ ਨਾ ਰੱਖ ਸਕਣਾ ਹੈ ਇਸ ਬਾਰੇ ਬਾਲ ਮਨੋਵਿਗਿਆਨ ਦੇ ਜਾਣਕਾਰ ਡਾ. ਸਵਤੰਤਰ ਜੈਨ ਸ਼ੁਰੂ ਤੋਂ ਹੀ ਬੱਚਿਆਂ ਨੂੰ ਸਵੈ-ਵਿਵੇਕ ਦੀ ਸਿੱਖਿਆ ਦਿੱਤੇ ਜਾਣ ਦੇ ਪੱਖ ‘ਚ ਹਨ ਤਾਂ ਕਿ ਬੱਚਾ ਚੰਗੇ-ਮਾੜੇ ‘ਚ ਫਰਕ ਕਰਨ ਯੋਗ ਬਣ ਸਕੇ ਆਪਣੇ ਵਿਚਾਰਾਂ ਨੂੰ ਬੱਚਿਆਂ ‘ਤੇ ਥੋਪਣਾ ਹੀ ਇੱਕ ਤਰ੍ਹਾਂ ਨਾਲ ਬਾਲ ਕਰੂਰਤਾ ਹੈ ਅਤੇ ਇਹ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ