ਪਾਇਲਟ ਨੂੰ ਮਨਾਉਣ ‘ਚ ਜੁੱਟੀ ਕਾਂਗਰਸ ਦੀ ਉੱਚ ਅਗਵਾਈ

ਪਾਇਲਟ ਨੂੰ ਮਨਾਉਣ ‘ਚ ਜੁੱਟੀ ਕਾਂਗਰਸ ਦੀ ਉੱਚ ਅਗਵਾਈ

ਜੈਪੁਰ। ਰਾਜਸਥਾਨ ‘ਚ ਸੱਤਾਧਾਰੀ ਕਾਂਗਰਸ ‘ਚ ਚੱਲ ਰਹੇ ਸਿਆਸੀ ਕਲੇਸ਼ ਦਰਮਿਆਨ ਕਾਂਗਰਸ ਦੀ ਉੱਚ ਅਗਵਾਈ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਮਨਾਉਣ ‘ਚ ਜੁਟੀ ਹੋਈ ਹੈ।

ਕਾਂਗਰਸ ਦੇ ਨਿਗਰਾਨਾਂ ਨੇ ਕੱਲ੍ਹ ਪਾਇਲਟ ਨੂੰ ਲਿਖਤੀ ‘ਚ ਵਿਧਾਇਕ ਦਲ ਦੀ ਮੀਟਿੰਗ ‘ਚ ਆਉਣ ਦਾ ਸੱਦਾ ਦਿੱਤਾ ਸੀ। ਇਹ ਮੀਟਿੰਗ ਇੱਥੋਂ ਦੇ ਇੱਕ ਹੋਟਲ ‘ਚ ਸੱਦੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਪਾਰਟੀ ਦੇ ਆਗੂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਪਾਇਲਟ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਦੱਸਿਆ ਜਾ ਰਿਹਾ ਹੈ ਕਿ ਪਾਇਲਟ ਗੱਲਬਾਤ ਦੇ ਮੂਡ ‘ਚ ਨਹੀਂ ਹਨ। ਇਹ ਵੀ ਕਿਆਸ ਲਾਈ ਜਾ ਰਹੀ ਹੈ ਕਿ ਪਾਇਲਟ ਨੂੰ ਕੇਂਦਰੀ ਸੰਗਠਨ ‘ਚ ਸਥਾਨ ਦਿੱਤਾ ਜਾਵੇ। ਪਾਇਲਟ ਦੀ ਧਿਰ ਦੇ ਵਿਧਾਇਕ ਦਿੱਲੀ ਦੇ ਕੋਲ ਮਾਨੇਸਰ ‘ਚ ਇੱਕ ਹੋਟਲ ‘ਚ ਰੁਕੇ ਹੋਏ ਹਨ। ਪਾਇਲਟ ਨੇ ਇਸ ਤੋਂ ਪਹਿਲਾਂ ਉਨ੍ਹਾਂ ਦੀ ਗਿਣਤੀ 30 ਦੱਸੀ ਸੀ, ਪਰ ਹੁਣ ਉਹ 24 ਵਿਧਾਇਕਾਂ ਦੀ ਗੱਲ ਕਰ ਰਹੇ ਹਨ।

ਦੀਪੇਂਦਰ ਸਿੰਘ ਸ਼ੇਖਾਵਤ ਨੇ ਵੀ ਹੁਣ ਤਾਲਮੇਲ ਬਿਠਾਉਣ ਤੋਂ ਨਾਂਹ ਕਰਦਿਆਂ ਵਿਧਾਨ ਸਭਾ ‘ਚ ਬਹੁਮਤ ਸਿੱਧ ਕਰਨ ਦੀ ਚੁਣੌਤੀ ਦਿੱਤੀ ਹੈ। ਓਧਰ ਕਾਂਗਰਸ ਨੇ ਸਾਰੇ ਵਿਧਾਇਕਾਂ ਨੂੰ ਇੱਕ ਹੋਟਲ ‘ਚ ਠਹਿਰਾਇਆ ਹੈ। ਕੁਝ ਹੀ ਦੇਰ ‘ਚ ਵਿਧਾਇਕ ਦਲ ਦੀ ਮੀਟਿੰਗ ਹੋ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ