ਪੰਜਾਬ ਸਕੂਲ ਸਿੱਖਿਆ ਬੋਰਡ ਨੇ 9ਵੀਂ ਤੋਂ 12ਵੀਂ ਕਲਾਸ ਤੱਕ ਦਾ ਸਿਲੇਬਸ ਘਟਾਇਆ

Education

ਪੰਜਾਬ ਸਕੂਲ ਸਿੱਖਿਆ ਬੋਰਡ ਨੇ 9ਵੀਂ ਤੋਂ 12ਵੀਂ ਕਲਾਸ ਤੱਕ ਦਾ ਸਿਲੇਬਸ ਘਟਾਇਆ

ਮੋਹਾਲੀ, (ਕੁਲਵੰਤ ਕੋਟਲੀ) ਵਿਸ਼ਵ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਲਾਕਡਾਊਨ ਦੇ ਚਲਦਿਆਂ ਵਿੱਦਿਅਕ ਅਦਾਰੇ ਬੰਦ ਚੱਲ ਰਹੇ ਹਨ ਕੋਰੋਨਾ ਵਾਇਰਸ ਕਾਰਨ ਜਿੱਥੇ ਪਹਿਲਾਂ ਪਿਛਲੇ ਵਿਦਿਅਕ ਸੈਸ਼ਨ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ, ਹੁਣ ਚਾਲੂ ਵਿੱਦਿਅਕ ਸੈਸ਼ਨ 2020-21 ਦਾ ਸਿਲੇਬਸ ਘਟਾਇਆ ਜਾ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ 9ਵੀਂ ਕਲਾਸ ਤੋਂ ਲੈ ਕੇ 12 ਕਲਾਸ ਤੱਕ ਦੇ ਸਿਲਬੇਸ ਵਿੱਚ ਕਟੌਤੀ ਕੀਤੀ ਹੈ ਬੋਰਡ ਵੱਲੋਂ ਇਹ ਸਿਲੇਬਸ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ‘ਤੇ ਅਪਡੇਟ ਕਰ ਦਿੱਤਾ ਗਿਆ ਹੈ

ਘਟਾਏ ਗਏ ਸਿਲੇਬਸ ਵਿੱਚ ਬੋਰਡ ਵੱਲੋਂ ਕਿਹਾ ਗਿਆ ਹੈ ਕਿ ਵਿਸ਼ਵ ਭਰ ਵਿੱਚ ਫੋਵਿਡ 19 ਮਹਾਂਮਾਰੀ ਦੇ ਮੱਦੇ ਨਜ਼ਰ ਸਕੂਲ ਬੰਦ ਹੋਣ ਕਾਰਨ ਵੱਖ-ਵੱਖ ਸ਼੍ਰੇਣੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ ਇਸ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2020-21 ਲਈ ਨੌਵੀਂ ਤੋਂ 12ਵੀਂ ਸ਼੍ਰੇਣੀਆਂ ਦੇ ਪਾਠਕ੍ਰਮ ਨੂੰ ਘਟਾਉਣ ਦਾ ਫੈਸਲਾ ਲਿਆ ਗਿਆ ਹੈ

PSEB, Practical, English

ਸਿੱਖਣ ਪੱਧਰ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਸਿਲੇਬਸ ਇਸ ਢੰਗ ਨਾਲ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਵਿਸ਼ੇ ਦੇ ਮੂਲ ਸੰਕਲਪ ਨੂੰ ਹਾਨੀ ਨਾ ਪਹੁੰਚੇ ਬੋਰਡ ਵੱਲੋਂ ਇਹ ਵੀ ਕਿਹਾ ਗਿਆ ਕਿ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਦੂਜੇ ਟੋਪਕ ਨਾਲ ਰਾਬਤਾ ਰੱਖਣ ਦੀ ਲੋੜ ਅਨੁਸਾਰ ਵਿਦਿਆਰਥੀਆਂ ਨੂੰ ਘਟਾਏ ਗਏ

ਟੋਪਿਕ ਨੂੰ ਹੀ ਪੜ੍ਹਾਇਆ ਜਾਣਾ ਉਚਿਤ ਹੋਵੇਗਾ ਬੇਸ਼ਕ ਇਹ ਟੋਪਿਕ ਅੰਤਰਿਕ ਮੁਲਾਂਕਣ ਅਤੇ ਸਾਲਾਨਾ ਇਮਤਿਹਾਨਾਂ ਦਾ ਹਿੱਸਾ ਨਹੀਂ ਹੋਣਗੇ ਬੋਰਡ ਵੱਲੋਂ ਵੈਬਸਾਈਟ ਉਤੇ ਇਹ ਵੀ ਦਰਸਾਇਆ ਗਿਆ ਹੈ ਕਿ ਕਿਹੜੇ ਵਿਸ਼ੇ ਵਿੱਚੋਂ ਕਿਹੜਾ ਕਿਹੜਾ ਸਿਲੇਬਸ ਘਟਾਇਆ ਗਿਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ