ਰਾਹੁਲ ਨੇ ਚੀਨੀ ਘੁਸਪੈਠ ਸਬੰਧੀ ਵਿੰਨ੍ਹਿਆ ਮੋਦੀ ‘ਤੇ ਨਿਸ਼ਾਨਾ

Rahul

ਰਾਹੁਲ ਨੇ ਚੀਨੀ ਘੁਸਪੈਠ ਸਬੰਧੀ ਫਿਰ ਵਿੰਨ੍ਹਿਆ ਮੋਦੀ ‘ਤੇ ਨਿਸ਼ਾਨਾ

ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚੀਨੀ ਫੌਜੀਆਂ ਦੀ ਘੁਸਪੈਠ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਫਿਰ ਨਿਸ਼ਾਨਾ ਵਿੰਨ੍ਹਿਦਿਆਂ ਐਤਵਾਰ ਨੂੰ ਵਿਅੰਗ ਕੀਤਾ ਕਿ ਉਨ੍ਹਾਂ ਦੇ ਹੁੰਦੇ ਚੀਨ ਨੇ ਭਾਰਤ ਦੀ ਧਰਤੀ ‘ਤੇ ਕਿਵੇਂ ਕਬਜ਼ਾ ਕੀਤਾ ਹੈ।

Rahul, Praised, Former, General, Surgical, Strike

ਗਾਂਧੀ ਨੇ ਟਵੀਟ ਕੀਤਾ, ਅਜਿਹਾ ਕੀ ਹੋਇਆ ਕਿ ਮੋਦੀ ਜੀ ਦੇ ਰਹਿੰਦੇ ਭਾਰਤ ਮਾਤਾ ਦੀ ਪਵਿੱਤਰ ਧਰਤੀ ਨੂੰ ਚੀਨ ਨੇ ਖੋਹ ਲਿਆ। ਕਾਂਗਰਸ ਆਗੂ ਚੀਨੀ ਘੁਸਪੈਠ ਸਬੰਧੀ ਲਗਾਤਾਰ ਮੋਦੀ ‘ਤੇ ਹਮਲਾ ਕਰ ਰਹੇ ਹਨ ਤੇ ਸਰਹੱਦ ‘ਤੇ ਅਸਲ ਸਥਿਤੀ ਕੀ ਹੈ, ਇਸ ਸਬੰਧੀ ਦੇਸ਼ ਨੂੰ ਜਾਣਕਾਰੀ ਦੇਣ ਦੀ ਅਪੀਲ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ