ਅਣਥੱਕ ਸੇਵਾਦਾਰ ਸੀ ਭਗਤ ਸ਼ਹੀਦ ਦੀਪਕ ਇੰਸਾਂ

ਅਣਥੱਕ ਸੇਵਾਦਾਰ ਸੀ ਭਗਤ ਸ਼ਹੀਦ ਦੀਪਕ ਇੰਸਾਂ

ਬਠਿੰਡਾ, (ਸੁਖਨਾਮ) | ਅੱਜ ਦੇ ਘੋਰ ਕਲਿਯੁੱਗ ਵਿੱਚ ਦੀਨ-ਦੁਖੀਆਂ ਦੀ ਸੇਵਾ ਅਤੇ ਮਾਨਵਤਾ ਭਲਾਈ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਵਾਲੇ ਕੁੱਝ ਇਨਸਾਨ ਅਜਿਹੇ ਹੁੰਦੇ ਹਨ ਜੋ ਆਪਣੇ ਕੀਤੇ ਕਾਰਜਾਂ ਰਾਹੀਂ ਅਮਿੱਟ ਛਾਪ ਛੱਡ ਜਾਂਦੇ ਹਨ  ਚੜ੍ਹਦੀ ਉਮਰੇ ਅਜਿਹਾ ਹੀ ਕਰਕੇ ਵਿਖਾ ਗਿਆ ਭਗਤ ਸ਼ਹੀਦ ਦੀਪਕ ਇੰਸਾਂ, ਉਸ ਵੱਲੋਂ ਸੇਵਾ ਦੇ ਖੇਤਰ ‘ਚ ਕੀਤੀਆਂ ਗਈਆਂ ਪੈੜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ

23 ਅਕਤੂਬਰ 1986 ਨੂੰ ਪਿਤਾ ਸਤੀਸ਼ ਕੁਮਾਰ ਇੰਸਾਂ ਦੇ ਘਰ ਅਤੇ ਮਾਤਾ ਸੰਤੋਸ਼ ਰਾਣੀ ਇੰਸਾਂ ਦੀ ਕੁੱਖੋਂ ਜਨਮੇ ਦੀਪਕ ਇੰਸਾਂ ਨੇ ਇਹ ਸਿੱਧ ਕਰਕੇ ਦਿਖਾ ਦਿੱਤਾ ਹੈ ਕਿ ਉਸਦੀ ਮਾਤਾ ਨੇ ਨਾ ਕੇਵਲ ਭਗਤ ਹੀ ਬਲਕਿ ਸੂਰਵੀਰ ਪੁੱਤਰ ਨੂੰ ਜਨਮ ਦਿੱਤਾ ਪਿਤਾ ਸਤੀਸ਼ ਕੁਮਾਰ ਵੱਲੋਂ 1975 ‘ਚ ਡੇਰਾ ਸੱਚਾ ਸੌਦਾ ਸਰਸਾ ਤੋਂ ਨਾਮ ਦਾਨ ਹਾਸਲ ਕਰਨ ਉਪਰੰਤ ਦੀਪਕ ਨੇ ਅਜਿਹੇ ਮਾਹੌਲ ‘ਚ ਸੁਰਤ ਸੰਭਾਲੀ ਜਿੱਥੇ ਮੁਰਸ਼ਿਦ ਦੇ ਬਚਨਾਂ ਨੂੰ ਇਲਾਹੀ ਸਮਝਿਆ ਜਾਂਦਾ, ਦੀਨ ਦੁਖੀਆਂ ਦੀ ਸੇਵਾ ਨੂੰ ਪਲੇਠਾ ਫਰਜ਼ ਅਤੇ ਸ੍ਰਿਸ਼ਟੀ ਪ੍ਰਤੀ ਸਨੇਹ ਸਤਿਕਾਰ ਨੂੰ ਪਹਿਲ ਦਿੱਤੀ ਜਾਂਦੀ ਸੀ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ 1995 ‘ਚ ਨਾਮ ਦੀ ਅਨਮੋਲ ਦਾਤ ਹਾਸਿਲ ਕਰਨ ਤੋਂ ਬਾਅਦ ਦੀਪਕ ਨੇ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਸੇਵਾ ਕਾਰਜਾਂ ‘ਚ ਭਾਗ ਲੈਣਾ ਆਰੰਭ ਕੀਤਾ ਤਾਂ ਮੁੜਕੇ ਕਦੇ ਪਿੱਛੇ ਨਹੀਂ ਵੇਖਿਆ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦਾ ਮੈਂਬਰ ਹੋਣ ਦੇ ਨਾਤੇ ਉਹ ਮਾਨਵਤਾ ਭਲਾਈ ਕਾਰਜ਼ਾਂ ‘ਚ ਵਧ ਚੜ੍ਹ ਕੇ ਹਿੱਸਾ ਲੈਂਦਾ ਸੀ

ਬੇਸ਼ੱਕ ਦੀਪਕ ਇੰਸਾਂ ਸਾਡੇ ਕੋਲੋਂ 20 ਜੁਲਾਈ 2010 ਨੂੰ ਸਦਾ ਲਈ ਵਿੱਛੜ ਗਿਆ ਸੀ ਪਰ ਉਸਦੇ ਸਨੇਹ ਸਤਿਕਾਰ ਦੀ ਜਲਾਈ ਜੋਤ ਡੇਰਾ ਸੱਚਾ ਸੌਦਾ ਸਰਸਾ ਦੇ ਇਤਿਹਾਸ ਵਿੱਚ ਹੋਰਨਾਂ ਸੇਵਾਦਾਰਾਂ ਦਾ ਰਾਹ ਰੁਸ਼ਨਾਉਂਦੀ ਰਹੇਗੀ  ਅੱਜ  12 ਜੁਲਾਈ ਨੂੰ ਦਸਵੀਂ ਬਰਸੀ ਮੌਕੇ ਭਗਤ ਸ਼ਹੀਦ ਦੀਪਕ ਇੰਸਾਂ ਦੇ ਦੋਸਤ, ਮਿੱਤਰ, ਪਰਿਵਾਰ, ਸਾਕ-ਸਬੰਧੀ ਅਤੇ ਬਠਿੰਡਾ ਬਲਾਕ ਦੀ ਸਾਧ-ਸੰਗਤ ਬਠਿੰਡਾ ਦੇ ਮਲੋਟ ਰੋਡ ‘ਤੇ ਸਥਿਤ ਨਾਮ ਚਰਚਾ ਘਰ ਵਿਖੇ ਸਵੇਰੇ 8 ਵਜੇ ਖ਼ੂਨਦਾਨ ਕੈਂਪ ਲਗਾ ਕੇ ਅਤੇ ਹੋਰ ਮਾਨਵਤਾ ਭਲਾਈ ਦੇ ਕਾਰਜ ਕਰਕੇ ਸ਼ਰਧਾਂਜਲੀ ਭੇਂਟ ਕਰਨਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ