ਸਾਰੇ ਧਰਮਾਂ ਦਾ ਸਤਿਕਾਰ ਡੇਰਾ ਸੱਚਾ ਸੌਦਾ ਦੀ ਮੁੱਖ ਸਿੱਖਿਆ: ਕਰਨਪਾਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਡੇਰਾ ਸੱਚਾ ਸੌਦਾ ਸਾਰੇ ਧਰਮਾਂ ਦਾ ਸਤਿਕਾਰ ਅਤੇ ਇਨਸਾਨੀਅਤ ਦੀ ਸੇਵਾ ਦੀ ਸਿੱਖਿਆ ਦੇਣ ਵਾਲਾ ਇੱਕ ਰੂਹਾਨੀ ਸਕੂਲ ਹੈ। ਇੱਥੇ ਕਦੇ ਵੀ ਕਿਸੇ ਧਰਮ ਖਿਲਾਫ਼ ਇੱਕ ਸ਼ਬਦ ਸੁਣਨ ਨੂੰ ਨਹੀਂ ਮਿਲਿਆ, ਪਵਿੱਤਰ ਗ੍ਰੰਥ ਦੀ ਬੇਅਦਬੀ ਤਾਂ ਦੂਰ ਦੀ ਗੱਲ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ 45 ਮੈਂਬਰ ਹਰਮਿੰਦਰ ਨੋਨਾ ਪਟਿਆਲਾ ਅਤੇ 45 ਮੈਂਬਰ ਕਰਨਪਾਲ ਸਿੰਘ ਪਟਿਆਲਾ ਨੇ ਕੀਤਾ।
ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਨਾਲ ਉਹ ਅਤੇ ਉਨ੍ਹਾਂ ਦਾ ਪਰਿਵਾਰ ਕਈ ਦਹਾਕਿਆਂ ਤੋਂ ਜੁੜਿਆ ਹੋਇਆ ਹੈ, ਪਰ ਇੱਥੇ ਸਦਾ ਬੁਰਾਈਆਂ ਨੂੰ ਤਿਆਗਣ ਅਤੇ ਚੰਗੇ ਇਨਸਾਨ ਬਣਨ ਦੀ ਹੀ ਸਿੱਖਿਆ ਹਾਸਲ ਹੋਈ ਹੈ।
ਹਰਮਿੰਦਰ ਨੋਨਾ ਨੇ ਕਿਹਾ ਕਿ ਇੱਥੇ ਸਭ ਧਰਮਾਂ ਦੇ ਲੋਕ ਜੁੜੇ ਹੋਏ ਹਨ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪਵਿੱਤਰ ਸ੍ਰੀ ਗੁਰੂ ਗੰਥ ਸਾਹਿਬ ਵਿੱਚ ਦਰਜ਼ ਬਾਣੀ ਅਤੇ ਸਲੋਕਾਂ ਰਾਹੀਂ ਸਾਧ-ਸੰਗਤ ਨੂੰ ਆਪਣੇ ਜੀਵਨ ਵਿੱਚ ਸੇਧ ਲੈਣ ਦਾ ਪਾਠ ਪੜ੍ਹਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਦੋਸ਼ ਲਗਾਏ ਜਾ ਰਹੇ ਹਨ, ਇਹ ਸਭ ਕੋਈ ਵੱਡੀ ਸਾਜਿਸ਼ ਹੈ
45 ਮੈਂਬਰ ਕਰਨਪਾਲ ਨੇ ਕਿਹਾ ਕਿ ਜੋ ਮਾਨਵਤਾ ਭਲਾਈ ਦੇ ਕੰਮ ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਹਨ, ਉਹ ਸਮਾਜ ਲਈ ਚਾਨਣ ਮੁਨਾਰਾ ਹਨ। ਉਨ੍ਹਾਂ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਅਤੇ ਝੂਠ ਦੇ ਪੈਰ ਜਿਆਦਾ ਦੇਰ ਤੱਕ ਨਹੀਂ ਟਿਕ ਸਕਦੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ