ਸੰਪਾਦਕੀ ਟਿੱਪਣੀ
ਸਾਡੇ ਦੇਸ਼ ਸਮੇਤ ਪੂਰੀ ਦੁਨੀਆ ਦੇ ਮੰਦੇ ਭਾਗ ਰਹੇ ਹਨ ਕਿ ਇੱਥੇ ਸੰਤ-ਮਹਾਂਪੁਰਸ਼ਾਂ ਦੇ ਸਮਾਜ ਸੁਧਾਰਕ ਤੇ ਮਾਨਵਤਾ ਭਲਾਈ ਕਾਰਜਾਂ ਨੂੰ ਕਦੇ ਵੀ ਸਮੇਂ ਦੀ ਹਕੂਮਤ ਨੇ ਸਹਿਣ ਨਹੀਂ ਕੀਤਾ।
ਇਸ ਗੱਲ ਨੂੰ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਪੰਜਾਬ ਪੁਲਿਸ ਨੇ, ਜਿਸ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਨਾਮ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ‘ਚ ਜੋੜ ਕੇ ਸੰਤਾਂ ਖਿਲਾਫ਼ ਆਪਣੀ ਰਵਾਇਤ ਨੂੰ ਜਾਰੀ ਰੱਖਿਆ ਹੈ ਹਾਲਾਂਕਿ ਸੀਬੀਆਈ ਪੰਜ ਸਾਲਾਂ ਦੀ ਆਪਣੀ ਜਾਂਚ ‘ਚ ਡੇਰਾ ਤੇ ਡੇਰਾ ਸ਼ਰਧਾਲੂਆਂ ਨੂੰ ਇਸ ਮਾਮਲੇ ‘ਚ ਪਾਕ ਸਾਫ਼ ਕਰਾਰ ਦੇ ਚੁੱਕੀ ਹੈ ਪੂਜਨੀਕ ਗੁਰੂ ਜੀ ਦਾ ਸ਼ੁੱਭ ਨਾਮ ਹੀ ਆਪਣੇ ਆਪ ‘ਚ ਧਾਰਮਿਕ ਸਦਭਾਵਨਾ ਤੇ ਏਕਤਾ ਦਾ ਪ੍ਰਤੀਕ ਹੈ।
ਪੂਜਨੀਕ ਗੁਰੂ ਜੀ ਹਮੇਸ਼ਾ ਸਾਰੇ ਧਰਮਾਂ ਦਾ ਸਨਮਾਨ ਕਰਨ ਤੇ ਧਰਮਾਂ ਦੀ ਪਵਿੱਤਰ ਸਿੱਖਿਆ ਨੂੰ ਜੀਵਨ ‘ਚ ਅਪਣਾਉਣ ਦੀ ਸਿੱਖਿਆ ਦਿੰਦੇ ਹਨ। ਪੂਜਨੀਕ ਗੁਰੂ ਜੀ ਨੇ ਕਰੋੜਾਂ ਲੋਕਾਂ ਨੂੰ ਨਸ਼ੇ ਤੇ ਸਮਾਜਿਕ ਕੁਰੀਤੀਆਂ ਤੋਂ ਮੁਕਤੀ ਦਿਵਾ ਕੇ ਧਰਮਾਂ ਦੀ ਸਿੱਖਿਆ ਦੇ ਨਾਲ ਜੋੜਿਆ ਪੰਜਾਬ ਪੁਲਿਸ ਦਾ ਝੂਠ ਇੱਕ ਵਾਰ ਪਹਿਲਾਂ ਹੀ ਬੇਨਕਾਬ ਹੋ ਚੁੱਕਿਆ ਹੈ, ਜਦੋਂ ਪੁਲਿਸ ਨੇ 2007 ‘ਚ ਪੂਜਨੀਕ ਗੁਰੂ ਜੀ ਖਿਲਾਫ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗੀ ਪੋਸ਼ਾਕ ਪਹਿਨਣ ਦਾ ਮਾਮਲਾ ਦਰਜ ਕੀਤਾ ਸੀ ਉਦੋਂ ਮਾਣਯੋਗ ਅਦਾਲਤ ਨੇ ਇਸ ਮੁਕੱਦਮੇ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਸੀ।
ਪੂਜਨੀਕ ਗੁਰੂ ਜੀ ਦੇ ਸਮਾਜ ਭਲਾਈ ਦੇ ਕਾਰਜਾਂ ਤੇ ਧਰਮਾਂ ਦੀ ਸਿੱਖਿਆ ਦਾ ਪ੍ਰਚਾਰ ਸਵਾਰਥੀ ਤਾਕਤਾਂ ਨੂੰ ਹਜ਼ਮ ਨਹੀਂ ਹੋਇਆ ਪੂਜਨੀਕ ਗੁਰੂ ਜੀ ਨੇ ਤਾਂ ਫਿਲਮਾਂ ਵਰਗੇ ਖੇਤਰ ‘ਚ ਵੀ ਨਸ਼ਾ, ਵੇਸਵਾਪੁਣਾ ਤੇ ਭ੍ਰਿਸ਼ਟਾਚਾਰ ਵਰਗੀਆਂ ਬੁਰਾਈਆਂ ਨੂੰ ਦੂਰ ਕਰਨ ਦੀ ਆਵਾਜ਼ ਚੁੱਕੀ ਪਰ ਸਮਾਜ ਵਿਰੋਧੀ ਤਾਕਤਾਂ ਨੇ ਮਾਨਵਤਾ ਭਲਾਈ ਦੀ ਇਸ ਮੁਹਿੰਮ ਨੂੰ ਰੋਕਣ ਲਈ ਕੋਈ ਕੋਰ-ਕਸਰ ਨਹੀਂ ਛੱਡੀ ਫਿਰ ਵੀ ਝੂਠ ਤਾਂ ਝੂਠ ਹੀ ਹੁੰਦਾ ਹੈ, ਜੋ ਕਦੇ ਸੱਚ ਨਹੀਂ ਬਣ ਸਕਦਾ ਸੂਰਜ ਦੀ ਚਮਕ ਨੂੰ ਕੋਈ ਲੁਕੋ ਨਹੀਂ ਸਕਦਾ, ਸੱਚ ਦੀ ਇੱਕ ਦਿਨ ਜਿੱਤ ਤੈਅ ਹੈ।