ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪਾੜ ਪੂਰਨ ‘ਚ ਜੁਟੇ

Green S

ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਖੇ ਰਜਬਾਹੇ ‘ਚ ਪਿਆ 80 ਫੁੱਟ ਚੌੜਾ ਪਾੜ

ਮਾਨਸਾ। ਪੰਜਾਬ ‘ਚ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਤੋਂ ਹੋ ਕੇ ਵਗ ਰਹੇ ਰਜਬਾਹੇ ‘ਚ ਸੋਮਵਾਰ ਨੂੰ 80 ਫੁੱਟ ਚੌੜਾ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਡੁੱਬ ਗਈ। ਸਥਾਨਕ ਲੋਕਾਂ ਨੇ ਇਸ ਨੁਕਸਾਨ ਲਈ ਸਿੱਧੇ-ਸਿੱਧੇ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਜ਼ਿੰਮੇਵਾਰੀ ਠਹਿਰਾਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਦਰਜਨਾਂ ਸੇਵਾਦਾਰ ਮੌਕੇ ‘ਤੇ ਪਹੁੰਚੇ ਤੇ ਤੁਰੰਤ ਪਿੰਡ ਵਾਸੀਆਂ ਨਾਲ ਮਿਲ ਕੇ ਪਾੜ ਪੂਰਨ ‘ਚ ਜੁਟ ਗਏ।

Green S

ਜਾਣਕਾਰੀ ਅਨੁਸਾਰ ਰਜਬਾਹੇ ‘ਚ ਐਤਵਾਰ ਸਵੇਰੇ 4 ਵਜੇ ਇੱਕ ਛੋਟਾ ਜਿਹਾ ਪਾੜ ਪੈ ਗਿਆ ਸੀ। ਕਿਸਾਨਾਂ ਨੇ ਇਸ ਸਬੰਧੀ ਤੁਰੰਤ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ। ਕਿਸਾਨਾਂ ਅਨੁਸਾਰ ਅਧਿਕਾਰੀਆਂ ਨੇ ਸਥਿਤੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਅਧਿਕਾਰੀ ਦੁਪਹਿਰ 2 ਵਜੇ ਮੌਕੇ ‘ਤੇ ਪਹੁੰਚੇ ਤੇ ਉੱਥੇ ਸਿਰਫ਼ ਫਾਰਮੇਲਿਟੀ ਕਰਦੇ ਰਹੇ। ਦਰਾਰ ਭਰਨ ਲਈ ਕੋਈ ਕਦਮ ਨਹੀਂ ਚੁੱਕਿਆ। ਪਿੰਡ ਵਾਸੀਆਂ ਨੇ ਆਪਣੇ ਪੱਧਰ ‘ਤੇ ਵੀ ਰਜਬਾਹੇ ਦੇ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਪਾੜ ਵਧਦੇ-ਵਧਦੇ 80 ਫੁੱਟ ਤੱਕ ਪਹੁੰਚ ਗਿਆ ਤੇ ਝੋਨਾ, ਨਰਮਾ ਤੇ ਕਪਾਹ ਦੀ ਸੈਂਕੜੇ ਏਕੜ ਫਸਲ ਤਬਾਹ ਹੋ ਗਈ। ਆਸ-ਪਾਸ ਦੇ ਖੇਤਾਂ ‘ਚ ਵੀ ਪਾਣੀ ਭਰਨ ਨਾਲ ਹੜ੍ਹ ਵਰਗੇ ਹਾਲਾਤ ਬਣ ਗਏ ਹਨ।

ਸੂਚਨਾ ਮਿਲਣ ‘ਤੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ (Shah Satnam Ji Green S Welfare Force Wing ) ਦੇ ਦਰਜਨਾਂ ਸੇਵਾਦਾਰ ਤੁਰੰਤ ਮੌਕੇ ‘ਤੇ ਪਹੁੰਚੇ ਤੇ ਸਥਾਨਕ ਕਿਸਾਨਾਂ ਤੇ ਪਿੰਡ ਵਾਸੀਆਂ ਨਾਲ ਪਾੜ ਪੂਰਨ ‘ਚ ਜੁਟ ਗਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਸ ਮੁਸ਼ਕਲ ਸਮੇਂ ‘ਚ ਬਿਲਕੁਲ ਜ਼ੀਰੋ ਸਾਬਤ ਹੋਇਆ ਹੈ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਤੇ ਆਸ-ਪਾਸ ਦੇ ਪਿੰਡਾਂ ਦੀ ਸਾਧ-ਸੰਗਤ ਹੀ ਸਭ ਤੋਂ ਪਹਿਲਾਂ ਮੱਦਦ ਲਈ ਪਹੁੰਚੀ ਹੈ ਤੇ ਇਹ ਲਗਾਤਾਰ ਪਾੜ ਪੂਰਨ ‘ਚ ਜੁਟੇ ਹੋਏ ਹਨ। ਅਸੀਂ ਇਨ੍ਹਾਂ ਦਾ ਤਹਿਦਿਲੋਂ ਧੰਨਵਾਦ ਕਰਦੇ ਹਾਂ।

Shah Satnam Ji Green S Welfare Force Wing 

ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਕਿਹਾ ਕਿ ਅੱਜ ਸਾਡੇ ਭਰਾਵਾਂ ‘ਤੇ ਮੁਸ਼ਕਲ ਵਕਤ ਆਇਆ ਹੈ ਤਾਂ ਅਸੀਂ ਆਪਣਾ ਫਰਜ਼ ਨਿਭਾਉਂਦੇ ਹੋਏ ਉਨ੍ਹਾਂ ਦੀ ਮੱਦਦ ਕਰ ਰਹੇ ਹਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਨੂੰ ਸਿਖਾਇਆ ਹੈ ਕਿ ਮੁਸ਼ਕਲ ਸਮੇਂ ‘ਚ ਲੋੜਵੰਦਾਂ ਦੀ ਮੱਦਦ ਕਰਨਾ ਹੀ ਸੱਚੀ ਇਨਸਾਨੀਅਤ ਹੈ। ਖਬਰ ਲਿਖੇ ਜਾਣ ਤੱਕ ਪਾੜ ਪੂਰਨ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ