ਸੋਮਵਾਰ ਨੂੰ ਵੀ ਹੋਈ 5 ਹੋਰ ਕੋਰੋਨਾ ਮਰੀਜ਼ਾ ਦੀ ਮੌਤ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਘਟਣ ਦਾ ਨਾਂਟ ਨਹੀ ਲੈ ਰਹੀ, ਜਿਸ ਕਾਰਨ ਮੁੜ ਤੋਂ ਕੋਰੋਨਾ ਦੇ ਨਵੇਂ ਮਰੀਜ਼ਾ ਨੇ ਡਬਲ ਸੈਂਕੜਾ ਮਾਰਨਾ ਸ਼ੁਰੂ ਕਰ ਦਿੱਤੀ ਹੈ। ਨਵੇਂ ਮਰੀਜ਼ ਆਉਣ ਦੀ ਰਫ਼ਤਾਰ ਘੱਟ ਨਹੀਂ ਹੋਈ ਤੇ ਠੀਕ ਹੋਣ ਵਾਲੇ ਮਰੀਜ਼ਾ ਨੇ ਵੀ ਆਪਣੀ ਰਫ਼ਤਾਰ ਵਧਾ ਦਿੱਤੀ ਹੈ। ਜਿਸ ਕਾਰਨ ਠੀਕ ਹੋਣ ਵਾਲੇ ਅਤੇ ਨਵੇਂ ਮਰੀਜ਼ਾ ਨੇ ਦੋਵਾਂ ਡਬਲ ਸੈਂਕੜਾ ਮਾਰਿਆ ਹੈ। ਸੋਮਵਾਰ ਨੂੰ ਨਵੇਂ 202 ਕੇਸ ਆਏ ਤੇ ਠੀਕ ਹੋਣ ਵਾਲੇ ਵੀ 200 ਤੋਂ ਜਿਆਦਾ 238 ਆਏ ਹਨ। ਸੰਗਰੂਰ ਵਿਖੇ ਹਾਲਾਤ ਕਾਫ਼ੀ ਜਿਆਦਾ ਵਿਗੜਦੇ ਨਜ਼ਰ ਆ ਰਹੇ ਹਨ।
Corona Speed | ਸੋਮਵਾਰ ਨੂੰ ਆਏ ਨਵੇਂ ਕੇਸ ਵਿੱਚ ਸੰਗਰੂਰ ਤੋਂ ਸਭ ਤੋਂ ਜਿਆਦਾ 60 ਕੇਸ ਆਏ ਹਨ ਤੇ ਪਟਿਆਲਾ ਤੋਂ 45, ਅੰਮ੍ਰਿਤਸਰ ਤੋਂ 21, ਲੁਧਿਆਣਾ 14, ਐਸਬੀਐਸ ਨਗਰ ਤੋਂ 10, ਬਰਨਾਲਾ ਤੇ ਜਲੰਧਰ ਤੋਂ 9, ਤਰਨਤਾਰਨ ਤੋਂ 6, ਰੋਪੜ ਤੋਂ 5, ਮਾਨਸਾ ਤੇ ਮੁਹਾਲੀ ਤੋਂ 4, ਪਠਾਨਕੋਟ, ਫਰੀਦਕੋਟ ਤੇ ਗੁਰਦਾਸਪੁਰ ਤੋਂ 3-3, ਫਿਰੋਜ਼ਪੁਰ ਤੋਂ 2, ਫਤਿਹਗੜ ਸਾਹਿਬ, ਮੋਗਾ, ਬਠਿੰਡਾ ਅਤੇ ਕਪੂਰਥਲਾ ਤੋਂ 1-1 ਕੇਸ ਆਇਆ ਹੈ।
Corona Speed | ਇਸ ਦੇਨਾਲ ਹੀ ਠੀਕ ਹੋਣ ਵਾਲੇ 238 ਵਿੱਚ ਲੁਧਿਆਣਾ ਤੋਂ 124, ਅੰਮ੍ਰਿ੍ਰਤਸਰ ਤੋਂ 53, ਜਲੰਧਰ ਤੋਂ 21, ਕਪੂਰਥਲਾ ਤੋਂ 11, ਤਰਨਤਾਰਨ ਤੋਂ 7, ਬਠਿੰਡਾ ਤੋਂ 6, ਪਠਾਨਕੋਟ, ਰੋਪੜ ਅਤੇ ਐਸ.ਬੀ.ਐਸ. ਨਗਰ ਤੋਂ 3-3, ਮੁਹਾਲੀ ਤੋਂ 2, ਫਤਹਿਗੜ੍ਹ ਸਾਹਿਬ ਅਤੇ ਫਰੀਦਕੋਟ ਤੋਂ 1-1 ਮਰੀਜ਼ ਠੀਕ ਹੋਇਆ ਹੈ।
ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 5418 ਹੋ ਗਈ ਹੈ, ਜਿਸ ਵਿੱਚੋਂ 3764 ਠੀਕ ਹੋ ਗਏ ਹਨ ਅਤੇ 138 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 1516 ਕੋਰੋਨਾ ਮਰੀਜ਼ਾਂ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।
Corona Speed | ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ
- ਜਿਲਾ ਕੋਰੋਨਾ ਪੀੜਤ
- ਅੰਮ੍ਰਿਤਸਰ 904
- ਲੁਧਿਆਣਾ 795
- ਜਲੰਧਰ 712
- ਸੰਗਰੂਰ 468
- ਪਟਿਆਲਾ 326
- ਮੁਹਾਲੀ 254
- ਗੁਰਦਾਸਪੁਰ 219
- ਪਠਾਨਕੋਟ 212
- ਤਰਨਤਾਰਨ 194
- ਹੁਸ਼ਿਆਰਪੁਰ 174
- ਐਸ.ਬੀ.ਐਸ. ਨਗਰ 140
- ਮੁਕਤਸਰ 127
- ਫਤਿਹਗੜ ਸਾਹਿਬ 111
- ਫਰੀਦਕੋਟ 106
- ਰੋਪੜ 107
- ਮੋਗਾ 95
- ਫਾਜ਼ਿਲਕਾ 91
- ਫਿਰੋਜ਼ਪੁਰ 96
- ਬਠਿੰਡਾ 90
- ਕਪੂਰਥਲਾ 90
- ਬਰਨਾਲਾ 59
- ਮਾਨਸਾ 48
- ਕੁਲ 5418
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ