ਠੇਕੇਦਾਰ ਤੋਂ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਸੇਵਾ ਪਾਣੀ ਦੀ ਮੰਗ ਕਰਦੇ ਚਾਰ ਜਣੇ ਕਾਬੂ
ਤਲਵੰਡੀ ਭਾਈ (ਬਸੰਤ ਸਿੰਘ) ਥਾਣਾ ਤਲਵੰਡੀ ਭਾਈ ਦੀ ਪੁਲਿਸ ਵੱਲੋਂ ਆਪਣੇ ਆਪ ਨੂੰ ਪੱਤਰਕਾਰ ਦੱਸਕੇ ਇੱਕ ਠੇਕੇਦਾਰ ਤੋਂ ਵਸੂਲੀ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਦਾ ਸਮਾਚਾਰ ਹੈ ਥਾਣਾ ਤਲਵੰਡੀ ਭਾਈ ਦੇ ਮੁੱਖੀ ਇੰਸਪੈਕਟਰ ਸ. ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਮੈਸ: ਸੋਹਣ ਲਾਲ ਰਮੇਸ਼ ਕੁਮਾਰ ਨਾਂਅ ਦੀ ਫਰਮ ਕੋਲ ਤਲਵੰਡੀ ਭਾਈ ਮੇਨ ਚੌਕ ਮੋਗਾ ਹਾਈਵੇ ਰੋਡ ‘ਤੇ ਥਾਣਾ ਤਲਵੰਡੀ ਭਾਈ ਦੀ ਨਵੀਂ ਬਣ ਰਹੀ ਬਿਲਡਿੰਗ ਦਾ ਠੇਕਾ ਹੈ
26 ਜੂਨ ਦੀ ਸ਼ਾਮ ਨੂੰ ਉਕਤ ਫਰਮ ਦੇ ਮਾਲਕ ਰਮੇਸ਼ ਬਾਂਸਲ ਪੁੱਤਰ ਜੈ ਭਗਵਾਨ ਬਾਂਸਲ ਵਾਸੀ ਮਾਡਲ ਟਾਊਨ ਬਠਿੰਡਾ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਥਾਣਾ ਤਲਵੰਡੀ ਭਾਈ ਦੀ ਨਵੀਂ ਬਣ ਰਹੀ ਬਿਲਡਿੰਗ ਕੋਲ ਇੱਕ ਸਵਿਫਟ ਡਿਜਾਇਰ ਕਾਰ ਆ ਕੇ ਰੁਕੀ, ਜਿਸ ਵਿੱਚੋਂ ਨਿਕਲੇ ਤਿੰਨ ਵਿਅਕਤੀਆਂ ਜਿਨ੍ਹਾਂ ਆਪਣੀ ਪਛਾਣ ਮੋਹਿਤ ਸਿੰਗਲਾ, ਕੁਲਦੀਪ ਰਾਮਗੜ੍ਹੀਆ ਤੇ ਤਰਸੇਮ ਕੁਮਾਰ ਵਜੋਂ ਦੱਸਦਿਆਂ ਆਪਣੇ ਆਪ ਨੂੰ ਵੱਖ ਵੱਖ ਚੈਨਲਾਂ ਦੇ ਪੱਤਰਕਾਰ ਦੱਸਦਿਆਂ ਕਿਹਾ ਕਿ ਤੁਸੀਂ ਇਸ ਨਵੀਂ ਬਣ ਰਹੀ ਬਿਲਡਿੰਗ ਲਈ ਘਟੀਆ ਸਰੀਆ ਤੇ ਘਟੀਆ ਸੀਮਿੰਟ ਦੀ ਵਰਤੋਂ ਕਰ ਰਹੇ ਹੋ
ਇਸ ਮੌਕੇ ਉਹਨਾਂ ਧਮਕੀ ਦਿੰਦਿਆਂ ਕਿਹਾ ਕਿ ਅਸੀਂ ਆਪਣੇ ਚੈਨਲਾਂ ਤੋਂ ਖਬਰਾਂ ਲੁਆ ਕੇ ਤੁਹਾਡੀ ਕੰਸਟਰਕਸਨ ਕੰਪਨੀ ਨੂੰ ਬਦਨਾਮ ਕਰਾਂਗੇ ਨਹੀਂ ਤਾਂ ਸਾਡੀ ਸੇਵਾ ਕਰੋ ਇਸ ‘ਤੇ ਠੇਕੇਦਾਰ ਰਮੇਸ਼ ਬਾਂਸਲ ਉਕਤ ਵਿਅਕਤੀਆਂ ਨੂੰ ਪੈਸਿਆਂ ਦਾ ਇੰਤਜ਼ਾਮ ਕਰਨ ਲਈ ਕਹਿਕੇ ਪੁਲਿਸ ਥਾਣੇ ਪਹੁੰਚ ਗਿਆ ਇਸ ‘ਤੇ ਥਾਣਾ ਤਲਵੰਡੀ ਭਾਈ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਆਪਣੇ ਆਪ ਨੂੰ ਪੱਤਰਕਾਰ ਦੱਸਣ ਵਾਲੇ ਤਿੰਨ ਵਿਅਕਤੀਆਂ ਅਤੇ ਉਨ੍ਹਾਂ ਦੀ ਕਾਰ ਦੇ ਡਰਾਈਵਰ ਨੂੰ ਕਾਬੂ ਕਰ ਲਿਆ
ਜਿਹਨਾਂ ਨੇ ਆਪਣੀ ਪਛਾਣ ਕੁਲਦੀਪ ਸਿੰਘ ਰਾਮਗੜ੍ਹੀਆ ਪੁੱਤਰ ਹਰਦੇਵ ਸਿੰਘ ਵਾਸੀ ਜਨਤਾ ਨਗਰ ਧੂਰੀ, ਤਰਸੇਮ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਸੁਬਾਸ ਨਗਰ ਧੂਰੀ, ਮੋਹਿਤ ਸਿੰਗਲਾ ਪੁੱਤਰ ਮੋਹਣ ਲਾਲ ਵਾਸੀ ਮੁਹੱਲਾ ਧਰਮਪੁਰਾ ਧੂਰੀ ਅਤੇ ਕਾਰ ਡਰਾਈਵਰ ਰਾਜੇਸ਼ ਕੁਮਾਰ ਪੁੱਤਰ ਲਾਲ ਸਿੰਘ ਵਾਸੀ ਸੇਰਪੁਰ ਜਿਲ੍ਹਾ ਸੰਗਰੂਰ ਵਜੋਂ ਕਰਵਾਈ ਇਹਨਾਂ ਕੋਲੋਂ ਇੱਕ ਚੈਨਲ ਦਾ ਪਛਾਣ ਪੱਤਰ ਵੀ ਮਿਲਿਆ ਹੈ ਜਿਸ ਦੀ ਜਾਂਚ ਪੜਤਾਲ ਚੱਲ ਰਹੀ ਹੈ ਉਕਤ ਵਿਅਕਤੀਆਂ ਖਿਲਾਫ ਥਾਣਾ ਤਲਵੰਡੀ ਭਾਈ ਵਿਖੇ ਧਾਰਾ 384 / 385 / 506 / 34 ਆਈ ਪੀ ਸੀ ਤਹਿਤ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਦਿੱਤੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ