Body Donate | ਪਤਵੰਤਿਆਂ ਨੇ ਭਲਾਈ ਕਾਰਜਾਂ ਦੀ ਕੀਤੀ ਪ੍ਰਸੰਸਾ
ਮਲੋਟ, (ਮਨੋਜ)। ਬਲਾਕ ਮਲੋਟ ਦੇ ਅਣਥੱਕ ਸੇਵਾਦਾਰ ਭੁਪਿੰਦਰ ਕੁਮਾਰ ਇੰਸਾਂ, ਭੂਸ਼ਣ ਕੁਮਾਰ ਇੰਸਾਂ, ਨਰੇਸ਼ ਕੁਮਾਰ ਇੰਸਾਂ, ਗੋਪਾਲ ਕ੍ਰਿਸ਼ਨ ਇੰਸਾਂ ਅਤੇ ਰਿੰਕੂ ਇੰਸਾਂ ਦੇ ਪੂਜਨੀਕ ਮਾਤਾ ਜਮੁਨਾ ਦੇਵੀ ਇੰਸਾਂ ਪਤਨੀ ਸਵ: ਸ਼੍ਰੀ ਰੌਸ਼ਨ ਲਾਲ ਨਿਵਾਸੀ ਸੁਰਜਾ ਰਾਮ ਮਾਰਕੀਟ, ਮਲੋਟ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਮਾਤਾ ਜੀ ਦਾ ਮ੍ਰਿਤਕ ਸਰੀਰ ਡਾਕਟਰ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਲਈ ਨਵੀਆਂ ਖੋਜਾਂ ਲਈ ਦਾਨ ਕਰ ਦਿੱਤਾ।
Body Donate | ਇਸ ਮੌਕੇ ਮਾਤਾ ਜੀ ਦੀਆਂ ਧੀਆਂ ਊਸ਼ਾ ਰਾਣੀ ਇੰਸਾਂ, ਸਰੋਜ ਇੰਸਾਂ, ਉਰਮਲਾ ਇੰਸਾਂ ਅਤੇ ਸੁਮਨ ਇੰਸਾਂ ਨੇ ਅਰਥੀ ਨੂੰ ਮੋਢਾ ਦਿੱਤਾ ਅਤੇ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਰੱਖ ਕੇ ਅੰਤਿਮ ਸ਼ਵ ਯਾਤਰਾ ਕੱਢੀ ਗਈ ਜੋਕਿ ਨਿਵਾਸੀ ਸਥਾਨ ਸੁਰਜਾ ਰਾਮ ਮਾਰਕੀਟ ਤੋਂ ਇੰਦਰਾ ਰੋਡ ਹੁੰਦੀ ਹੋਈ ਰੇਲਵੇ ਸਟੇਸ਼ਨ ‘ਤੇ ਮੁਕੰਮਲ ਹੋਈ ਇਸ ਮੌਕੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਾਧ-ਸੰਗਤ ਨੇ ਮਾਤਾ ਜੀ ਦੀ ਮ੍ਰਿਤਕ ਦੇਹ ਨੂੰ ਉਤਰਾਂਚਲ ਆਯੂਰਵੇਦਿਕ ਮੈਡਿਕਲ ਕਾਲਜ ਐਂਡ ਹਸਪਤਾਲ ਰਾਜਪੁਰ ਰੋਡ, ਦੇਹਰਾਦੂਨ ਲਈ ਨਮ ਅੱਖਾਂ ਨਾਲ ਰਵਾਨਾ ਕੀਤਾ।
ਇਸ ਮੌਕੇ ਥਾਣਾ ਸਿਟੀ ਦੇ ਐਸ.ਐਚ.ਓ. ਕਰਨਦੀਪ ਸਿੰਘ ਸੰਧੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਤਿਗੁਰਦੇਵ ਰਾਜ ਗਰਗ (ਪੱਪੀ), ਬਲਾਕ ਕਾਂਗਰਸ ਦੇ ਪ੍ਰਧਾਨ ਨੱਥੂ ਰਾਮ ਗਾਂਧੀ ਅਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪਵਨ ਖਾਨ ਇੰਸਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਡੇਰਾ ਸੱਚਾ ਸੌਦਾ ਦੇ ਭਲਾਈ ਕਾਰਜਾਂ ਦੀ ਪ੍ਰਸੰਸਾ ਕੀਤੀ।
ਇਸ ਮੌਕੇ ਪਰਿਵਾਰਕ ਮੈਂਬਰਾਂ ਹਨੀ ਇੰਸਾਂ, ਸੱਜਣ ਇੰਸਾਂ, ਖੁਸ਼ਰੀਤ ਇੰਸਾਂ ਤੋਂ ਇਲਾਵਾ 45 ਮੈਂਬਰ ਪੰਜਾਬ ਜਤਿੰਦਰ ਕੁਮਾਰ ਮਹਾਸ਼ਾ ਇੰਸਾਂ, ਭੈਣ ਕਿਰਨਾ ਇੰਸਾਂ ਅਤੇ ਸ਼ਿਮਲਾ ਇੰਸਾਂ ਤੋਂ ਇਲਾਵਾ 45 ਮੈਂਬਰ ਰਾਜਸਥਾਨ ਹਰਚਰਨ ਸਿੰਘ ਇੰਸਾਂ, 15 ਮੈਂਬਰ ਰਜਿੰਦਰ ਇੰਸਾਂ ਸ੍ਰੀ ਗੁਰੂਸਰ ਮੋਡੀਆ, ਸੇਵਾਦਾਰ ਭੋਲਾ ਸਿੰਘ ਇੰਸਾਂ, ਨਵਜੋਤ ਸਿੰਘ ਇੰਸਾਂ ਸ੍ਰੀ ਗੁਰੂਸਰ ਮੋਡੀਆ, ਬਲਾਕ ਮਲੋਟ ਦੇ ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਸੱਤਪਾਲ ਇੰਸਾਂ, ਰੋਬਿਨ ਗਾਬਾ ਇੰਸਾਂ, ਸ਼ੰਭੂ ਇੰਸਾਂ ਤੋਂ ਇਲਾਵਾ ਜਿਲ੍ਹਾ ਸੁਜਾਨ ਭੈਣ ਅਮਰਜੀਤ ਕੌਰ ਇੰਸਾਂ, ਸੁਜਾਨ ਭੈਣ ਸੁਮਨ ਇੰਸਾਂ, ਸੇਵਾਦਾਰ ਸ਼ੰਕਰ ਇੰਸਾਂ, ਰਜਿੰਦਰ ਕੁਮਾਰ ਭੌਂਦਾ ਇੰਸਾਂ, ਅਮਨ ਇੰਸਾਂ, ਸੰਜੂ ਸੇਠੀ ਇੰਸਾਂ, ਚੰਦਰ ਮੋਹਣ ਸੇਠੀ, ਤੇਜਪਾਲ ਸੇਠੀ ਇੰਸਾਂ, ਸੁਨੀਲ ਸੇਠੀ ਇੰਸਾਂ ਅਤੇ ਵਿੱਕੀ ਇੰਸਾਂ, ਜੁਗਨੂੰ ਇੰਸਾਂ, ਦੀਪਕ ਮੱਕੜ ਇੰਸਾਂ, ਭੈਣ ਰੀਟਾ ਗਾਬਾ ਇੰਸਾਂ ਅਤੇ ਸਰੋਜ ਇੰਸਾਂ ਵੀ ਮੌਜੂਦ ਸਨ।
ਡੇਰਾ ਸੱਚਾ ਸੌਦਾ ਨੇ ਪੂਰੀ ਦੁਨੀਆਂ ਵਿੱਚ ਰਿਕਾਰਡ ਕਾਇਮ ਕੀਤੇ : ਪੱਪੀ
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਤਿਗੁਰਦੇਵ ਰਾਜ ਗਰਗ (ਪੱਪੀ) ਨੇ ਕਿਹਾ ਕਿ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਅੱਖਾਂਦਾਨ ਅਤੇ ਸਰੀਰਦਾਨ ਕਰਕੇ ਪੂਰੀ ਦੁਨੀਆਂ ਵਿੱਚ ਰਿਕਾਰਡ ਕਾਇਮ ਕੀਤੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਹੀ ਇੱਕ ਸੰਸਥਾ ਹੈ ਜੋ ਡਾਕਟਰੀ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਨੂੰ ਨਵੀਆਂ ਖੋਜਾਂ ਕਰਨ ਲਈ ਦੇਹ ਦਾਨ ਕਰਦੀ ਹੈ। ਉਨ੍ਹਾਂ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ।
ਸਰੀਰਦਾਨ ਕਰਕੇ ਪਰਿਵਾਰ ਨੇ ਬਹੁਤ ਵੱਡੀ ਸੇਵਾ ਕੀਤੀ : ਐਸਐਚਓ
ਥਾਣਾ ਸਿਟੀ ਦੇ ਐਸ.ਐਚ.ਓ. ਕਰਨਦੀਪ ਸਿੰਘ ਸੰਧੂ ਨੇ ਕਿਹਾ ਕਿ ਪਰਿਵਾਰ ਵੱਲੋਂ ਮਾਤਾ ਜੀ ਦੇ ਦੇਹਾਂਤ ਤੋਂ ਬਾਅਦ ਸਰੀਰਦਾਨ ਕਰਕੇ ਬਹੁਤ ਵੱਡੀ ਸੇਵਾ ਕੀਤੀ ਗਈ ਹੈ ਅਤੇ ਇਸ ਨਾਲ ਡਾਕਟਰੀ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਨੂੰ ਜਿੱਥੇ ਲਾਭ ਮਿਲੇਗਾ ਉਥੇ ਸਾਡੀਆਂ ਸਿਹਤ ਸਬੰਧੀ ਸੁਵਿਧਾਵਾਂ ਵੀ ਵੱਧਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਹਿਯੋਗ ਦੀ ਲੋੜ ਹੈ ਤਾਂ ਅਸੀਂ ਪੂਰਾ ਸਾਥ ਦੇਵਾਂਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ