ਧੜਾਧੜ ਚਲਾਨ ਕਰਕੇ ਵਸੂਲੇ ਜੁਰਮਾਨੇ
ਸ਼ੇਰਪੁਰ (ਰਵੀ ਗੁਰਮਾ) – ਜ਼ਿਲ੍ਹਾ ਸੰਗਰੂਰ ਵਿੱਚ ਕਰੋਨਾ ਦੇ ਵਧ ਰਹੇ ਪੋਜ਼ਟਿਵ ਕੇਸਾਂ ਨੂੰ ਵੇਖਦਿਆਂ ਅੱਜ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸਾਸਨ (Administration) ਨੇ ਸਾਝੇ ਤੌਰ ਤੇ ਕਸਬਾ ਸੇਰਪੁਰ ਦੇ ਕਾਤਰੋ ਚੌਕ ਵਿੱਚ ਨਾਕਾ ਲਗਾਕੇ ਬਿਨਾਂ ਮਾਸਕ ਪਹਿਨੇ ਘੁੰਮ ਰਹੇ ਲੋਕਾਂ ਨੂੰ ਰੋਕ ਕੇ ਚਲਾਨ ਕੀਤੇ ਅਤੇ ਮੌਕੇ ਤੇ ਜੁਰਮਾਨੇ ਵੀ ਵਸੂਲੇ ਗਏ।
ਸਥਾਨਕ ਕਾਤਰੋਂ ਚੌਕ ਵਿਖੇ ਨਾਇਬ ਤਹਿਸੀਲਦਾਰ ਸ਼ੇਰਪੁਰ ਸਤਿਗੁਰ ਸਿੰਘ ਅਤੇ ਥਾਣਾ ਸ਼ੇਰਪੁਰ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਬਾਰੇ ਜਿੱਥੇ ਸੁਚੇਤ ਕੀਤਾ। ਉੱਥੇ ਲੋਕਾਂ ਨੂੰ ਬਾਹਰ ਜਾਣ ਸਮੇਂ ਮਾਸਕ ਪਹਿਨਣ ਅਤੇ ਸ਼ਰੀਰਕ ਦੂਰੀ ਬਣਾ ਕੇ ਰੱਖਣ ਦੀ ਹਦਾਇਤ ਵੀ ਕੀਤੀ। ਇਸ ਸਮੇਂ ਤਹਿਸੀਲਦਾਰ ਸਤਿਗੁਰ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਲੋਕ ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝਦੇ ਹੋਏ ਬਿਨਾਂ ਮਾਸਕ ਤੋਂ ਬਾਜ਼ਾਰਾਂ ਅੰਦਰ ਘੁੰਮ ਰਹੇ ਹਨ।
ਜਦਕਿ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਕਰੋਨਾ ਵਰਗੀ ਇਸ ਭਿਆਨਕ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਇਸ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਵਿੱਚ ਆਪਣਾ ਯੋਗਦਾਨ ਪਾਈਏ। ਜਦਕਿ ਪ੍ਰਸਾਸਨ ਨੂੰ ਮਾਸਕ ਨਾ ਪਹਿਨਣ ਵਾਲੇ ਰੋਕੇ ਇੱਕ ਵਿਅਕਤੀ ਨੇ ਜਨਤਕ ਤੌਰ ਤੇ ਖਰੀਆ-ਖਰੀਆ ਵੀ ਸੁਣਾਈਆਂ ।
ਉਸ ਦਾ ਤਰਕ ਸੀ ਕਿ ਪ੍ਰਸਾਸਨਿਕ ਅਧਿਕਾਰੀ ਇੱਕ ਪਿੰਨ ਨਾਲ ਬਿਨਾ ਕਿਸੇ ਸੈਨੇਟਾਇਜਰ ਤੋਂ ਦਸਤਖਤ ਕਰਵਾ ਰਹੇ ਹਨ ਜੋ ਕਿ ਕਰੋਨਾ ਨੂੰ ਫੈਲਾਅ ਰਹੇ ਹਨ।ਇਹਨਾਂ ਦੀ ਸਾਰ ਲੈਣ ਵਾਲਾ ਕੋਈ ਦਿਖਾਈ ਨਹੀਂ ਦਿੰਦਾ। ਜਦਕਿ ਪਬਲਿਕ ਨੂੰ ਹੀ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਨਾਇਬ ਤਹਿਸੀਲਦਾਰ ਦੇ ਰੀਡਰ ਬੇਅੰਤ ਸਿੰਘ, ਥਾਣੇਦਾਰ ਉਕਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ