ਸ਼ਾਹ ਨੇ ਐਮਰਜੰਸੀ ਦੀ ਬਰਸੀ ‘ਤੇ ਕਾਂਗਰਸ ‘ਤੇ ਵਿੰਨ੍ਹਿਆ ਨਿਸ਼ਾਨਾ
ਨਵੀਂ ਦਿੱਲੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਮਰਜੈਂਸੀ ਦੀ 45ਵੀਂ ਵਰ੍ਹੇਗੰਢ ‘ਤੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦਿਆਂ ਵੀਰਵਾਰ ਨੂੰ ਕਿਹਾ ਕਿ ਸੱਤਾ ਦੇ ਲੋਭ ‘ਚ ਇੱਕ ਪਰਿਵਾਰ ਨੇ ਦੇਸ਼ ‘ਚ ਐਮਰਜੰਸੀ ਲਾਗੂ ਕੀਤੀ ਸੀ।
ਸ੍ਰੀ ਸ਼ਾਹ ਨੇ ਅੱਜ ਕਈ ਟਵੀਟ ਕਰਕੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦਿਆਂ ਤੇ ਐਮਰਜੈਂਸੀ ਨੂੰ ਯਾਦ ਕਰਦਿਆਂ ਕਿਹਾ, 45 ਸਾਲ ਪਹਿਲਾਂ ਇਸ ਦਿਨ ਸੱਤਾ ਦੇ ਲਾਲਚ ‘ਚ ਇੱਕ ਪਰਿਵਾਰ ਨੇ ਦੇਸ਼ ‘ਚ ਐਮਰਜੰਸੀ ਲਾਗੂ ਕਰ ਦਿੱਤੀ। ਰਾਤੋ-ਰਾਤ ਦੇਸ਼ ਨੂੰ ਜੇਲ੍ਹ ‘ਚ ਬਦਲ ਦਿੱਤਾ ਗਿਆ। ਪ੍ਰੈੱਸ, ਅਦਾਲਤਾਂ, ਮੁਕਤ ਭਾਸ਼ਣ ਸਭ ਦੀ ਆਵਾਜ਼ ਨੂੰ ਕੁਚਲ ਦਿੱਤਾ ਗਿਆ। ਗਰੀਬਾਂ ਤੇ ਦਲਿਤਾਂ ‘ਤੇ ਅੱਤਿਆਚਾਰ ਕੀਤੇ ਗਏ। ਜ਼ਿਕਰਯੋਗ ਹੈ ਕਿ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 45 ਸਾਲ ਪਹਿਲਾਂ 25 ਜੂਨ 1975 ਨੂੰ ਦੇਸ਼ ‘ਚ ਐਮਰਜੈਂਸੀ ਲਾਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ