ਚੰਡੀਗੜ ‘ਚ ਕੋਰੋਨਾ ਪੋਜ਼ੀਟਿਵ ਦੇ 2 ਹੋਰ ਮਰੀਜ਼ ਆਏ
ਚੰਡੀਗੜ, (ਸੱਚ ਕਹੂੰ ਨਿਉਜ਼) ਕੋਰੋਨਾ ਵਾਇਰਸ ਦੀ ਮਹਾਮਾਰੀ ਦਾ ਬਿਊਟੀਫੂਲ ਸਿਟੀ ਚੰਡੀਗੜ ਵਿਚ ਕਹਿਰ ਲਗਾਤਾਰ ਜਾਰੀ ਹੈ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਪੋਜ਼ੀਟਿਵ ਮਰੀਜ਼ਾਂ ਦਾ ਅੰਕੜਾ 400 ਤੋਂ ਉਪਰ ਟੱਪ ਗਿਆ ਹੈ ਚੰਡੀਗੜ ਪ੍ਰਸ਼ਾਸਨ ਵੱਲੋਂ ਦਿਨੋਂ ਦਿਨ ਵਾਇਰਸ ਦੀ ਬਿਮਾਰੀ ਉਤੇ ਕਾਬੂ ਪਾਉਣ ਲਈ ਚੁੱਕੇ ਜਾ ਰਹੇ ਯਤਨਾਂ ਦੇ ਬਾਵਜੂਦ ਮਰੀਜ਼ਾਂ ਦਾ ਅੰਕੜਾ ਰੋਜ਼ਾਨਾ ਵਧ ਰਿਹਾ ਹੈ
ਅੱਜ ਫਿਰ ਸ਼ਹਿਰ ਵਿਚ ਦੋ ਹੋਰ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੇ ਕੇਸ ਸਾਹਮਣੇ ਆਏ ਹਨ ਚੰਡੀਗੜ ਦੇ ਖੁੱਡਾ ਲਾਹੌਰਾ ਤੋਂ ਇਕ 38 ਸਾਲਾ ਮਹਿਲਾ ਦੀ ਰਿਪੋਰਟ ਕੋਰੋਨਾ ਪਾਜਿਟਿਵ ਆਈ ਹੈ ਅਤੇ ਦੂਜਾ ਮਾਮਲਾ ਸੈਕਟਰ 29 ਵਿਚੋਂ ਆਇਆ ਜਿੱਥੇ ਇਕ ਮਹਿਲਾ ਕੋਰੋਨਾ ਦੀ ਮਰੀਜ਼ ਪਾਈ ਗਈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।