ਨਕਾਰਿਆ ਹੋਇਆ ਵੰਸ਼ ਪੂਰੇ ਵਿਰੋਧੀਆਂ ਦੀ ਆਵਾਜ਼ ਨਹੀਂ : ਨੱਢਾ

Jagat Prakash Nadda

ਨਕਾਰਿਆ ਹੋਇਆ ਵੰਸ਼ ਪੂਰੇ ਵਿਰੋਧੀਆਂ ਦੀ ਆਵਾਜ਼ ਨਹੀਂ : ਨੱਢਾ

ਨਵੀਂ ਦਿੱਲੀ। ਗਲਵਾਨ ਘਾਟੀ ‘ਚ ਭਾਰਤ ਤੇ ਚੀਨ ਦੇ ਫੌਜੀਆਂ ਦਰਮਿਆਨ ਸੰਘਰਸ਼ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾਵਰ ਕਾਂਗਰਸ ਤੇ ਉਸਦੇ ਆਗੂ ਰਾਹੁਲ ਗਾਂਧੀ ‘ਤੇ ਬੁੱਧਵਾਰ ਨੂੰ ਭਾਜਪਾ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ ਇੱਕ ਨਕਾਰ ਦਿੱਤਾ ਵੰਸ਼ ਪੂਰੇ ਵਿਰੋਧੀਆਂ ਦੀ ਆਵਾਜ਼ ਕਿਵੇਂ ਹੋ ਸਕਦਾ ਹੈ। ਸ੍ਰੀ ਨੱਢਾ ਨੇ ਅੱਜ ਕਈ ਟਵੀਟ ਕਰਕੇ ਕਾਂਗਰਸ ‘ਤੇ ਜ਼ੋਰਦਾਰ ਹਮਲੇ ਕੀਤੇ। ਉਨ੍ਹਾਂ ਲਿਖਿਆ, ਇੱਕ ਨਕਾਰ ਦਿੱਤਾ ਵੰਸ਼ ਪੂਰੇ ਵਿਰੋਧੀਆਂ ਦੇ ਬਰਾਬਰ ਨਹੀਂ ਹੈ। ਇੱਕ ਵੰਸ਼ ਦਾ ਹਿੱਤ ਦੇਸ਼ ਦਾ ਹਿੱਤ ਨਹੀਂ ਹੈ।

ਇਹ ਏਕਤਾ ਤੇ ਇਕਜੁਟਤਾ ਦਾ ਸਮਾਂ ਹੈ

ਅੱਜ ਦੇਸ਼ ਇੱਕਜੁਟ ਹੈ ਤੇ ਸਾਡੇ ਹਥਿਆਰਬੰਦ ਬਲਾਂ ਦੀ ਹਮਾਇਤ ਕਰ ਰਿਹਾ ਹੈ। ਇਹ ਏਕਤਾ ਤੇ ਇਕਜੁਟਤਾ ਦਾ ਸਮਾਂ ਹੈ। ਪ੍ਰਧਾਨ ਮੰਤਰੀ ਦੇ ਨਾਲ ਚੀਨ ਦੇ ਮੁੱਦੇ ‘ਤੇ 19 ਜੂਨ ਨੂੰ ਹੋਈ ਸਰਬਸਾਂਝੀ ਮੀਟਿੰਗ ਦਾ ਜ਼ਿਕਰ ਕਰਦਿਆਂ ਇੱਕ ਹੋਰ ਟਵੀਟ ‘ਚ ਭਾਜਪਾ ਪ੍ਰਧਾਨ ਨੇ ਕਿਹਾ ਕਿ ਵਿਰੋਧੀਆਂ ਦਾ ਅਧਿਕਾਰ ਹੈ, ਸਵਾਲ ਪੁੱਛਣਾ।

ਸਰਬਸਾਂਝੀ ਮੀਟਿੰਗ ‘ਚ ਠੀਕ ਚਰਚਾ ਹੋਈ ਸੀ। ਮੀਟਿੰਗ ‘ਚ ਕਈ ਵਿਰੋਧੀਆਂ ਆਗੂਆਂ ਨੇ ਚੰਗੇ ਸੁਝਾਅ ਦਿੱਤੇ ਤੇ ਕੇਂਦਰ ਸਰਕਾਰ ਦੇ ਨਾਲ ਇਸ ਮੁੱਦੇ ‘ਤੇ ਅੱਗੇ ਦੇ ਕਦਮਾਂ ਲਈ ਪੂਰੀ ਹਮਾਇਤ ਦਿੱਤੀ। ਸਿਰਫ਼ ਇੱਕ ਪਰਿਵਾਰ ਅਪਵਾਦ ਹੈ। ਉਨ੍ਹਾਂ ਕਿਹਾ, ਇੱਕ ਵੰਸ਼ ਦੇ ਕਾਰਨ ਅਸੀਂ ਦੇਸ਼ ਦੇ ਹਜ਼ਾਰਾਂ ਵਰਗ ਕਿਮੀ ਜ਼ਮੀਨ ਦਾ ਹਿੱਸਾ ਗਵਾ ਦਿੱਤਾ।

ਸਿਚਾਚੀਨ ਗਲੇਸ਼ੀਅਰ ਲਗਭਗ ਚਲਾ ਗਿਆ ਹੈ ਤੇ ਹੋਰ ਵੀ ਬਹੁਤ ਕੁਝ। ਇਸ ਲਈ ਕੋਈ ਹੈਰਾਨੀ ਨਹੀਂ ਹੈ ਕਿ ਦੇਸ਼ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਰਾਜਵੰਸ਼ ਤੇ ਉਸਦੇ ਵਫ਼ਾਦਾਰ ਦਰਬਾਰੀਆਂ ਨੂੰ ਪੂਰਾ ਵਿਰੋਧੀ ਹੋਣ ਦਾ ਮਹਾਂਭਰਮ ਹੋ ਗਿਆ ਹੈ। ਇੱਕ ਵੰਸ਼ ਬਿਖੇੜੇ ਖੜਾ ਕਰਦਾ ਹੈ ਤੇ ਉਸਦੇ ਦਰਬਾਰੀ ਫਰਜ਼ੀ ਧਾਰਨਾਵਾਂ ਫੈਲਾਉਣ ਲੱਗਦੇ ਹਨ।

  • ਸਰਕਾਰ ਤੋਂ ਜੋ ਵੀ ਸਵਾਲ ਕੀਤੇ ਜਾ ਰਹੇ ਹਨ, ਉਹ ਇਸ ਦਾ ਤਾਜ਼ਾ ਉਦਾਹਰਨ ਹਨ।
  • 15-16 ਜੂਨ ਦੀ ਰਾਤ ਨੂੰ ਗਲਵਾਨ ‘ਚ ਫੌਜੀਆਂ ਨਾਲ ਝੜਪ ‘ਚ ਕਰਨਲ ਸੰਤੋਸ਼ ਬਾਬੂ ਸਮੇਤ 20 ਜਵਾਨ ਸ਼ਹੀਦ ਹੋ ਗਏ ਸਨ।
  • ਚੀਨ ਦੇ ਵੀ ਵੱਡੀ ਗਿਣਤੀ ‘ਚ ਫੌਜੀ ਮਾਰੇ ਜਾਣ ਦੀਆਂ ਰਿਪੋਰਟਾਂ ਹਨ,
  • ਹਾਲਾਂਕਿ ਚੀਨ ਵੱਲੋਂ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।