ਦਿੱਲੀ ‘ਚ ਪੈਟਰੋਲ ਤੋਂ ਮਹਿੰਗਾ ਹੋਇਆ ਡੀਜ਼ਲ

ਦਿੱਲੀ ‘ਚ ਪੈਟਰੋਲ ਤੋਂ ਮਹਿੰਗਾ ਹੋਇਆ ਡੀਜ਼ਲ
ਨਵੀਂ ਦਿੱਲੀ। ਤੇਲ ਸਪਲਾਈ ਕੰਪਨੀਆਂ ਨੇ ਡੀਜ਼ਲ ਦੀਆਂ ਕੀਮਤਾਂ ‘ਚ ਬੁੱਧਵਾਰ ਨੂੰ ਲਗਾਤਾਰ 18ਵੇਂ ਦਿਨ ਵਾਧਾ ਕੀਤਾ, ਜਦੋਂਕਿ 17 ਦਿਨਾਂ ਬਾਅਦ ਪੈਟਰੋਲ ਦੀਆਂ ਕੀਮਤਾਂ ਸਥਿਰ ਰਹੀਆਂ ਜਿਸ ਨਾਲ ਕੌਮੀ ਰਾਜਧਾਨੀ ਦਿੱਲੀ ‘ਚ ਡੀਜ਼ਲ, ਪੈਟਰੋਲ ਨਾਲੋਂ ਮਹਿੰਗਾ ਹੋ ਗਿਆ ਹੈ।

 

Petrol, Costs, Rs 2.25, Liter, Monthਦੇਸ਼ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਦਿੱਲੀ ‘ਚ ਪੈਟਰੋਲ ਦੀ ਕੀਮਤ 79.76 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਹੀ ਜੋ 28 ਅਕਤੂਬਰ 2018 ਤੋਂ ਬਾਅਦ ਦਾ ਉੱਚ ਪੱਧਰ ਹੈ। ਡੀਜ਼ਲ ਦਾ ਮੁੱਲ 48 ਪੈਸੇ ਵਧ ਕੇ 79.88 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।