ਮੰਗਾਂ ਨੂੰ ਜਾਣ ਬੁੱਝ ਕੇ ਲਟਕਾਉਣ ਦਾ ਦੋਸ਼
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੀ.ਡਬਲਿਯੂ.ਡੀ. ਫੀਲਡ ਤੇ ਵਰਕਰਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਜਲ ਸਪਲਾਈ ਸੈਨੀਟੇਸ਼ਨ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਜੋਨ ਸੰਗਰੂਰ ਦੇ ਮੁਲਾਜ਼ਮਾਂ ਵੱਲੋਂ ਪੱਕੇ ਮੋਰਚੇ ਦੌਰਾਨ ਨੰਗੇ ਧੜ੍ਹ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਲਮਕਾਇਆ ਜਾ ਰਿਹਾ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਉਜਾਗਰ ਸਿੰਘ ਜੱਗਾ, ਸਵਰਨ ਸਿੰਘ ਅਕਬਰਪੁਰ, ਦਰਸ਼ਨ ਰੋਗਲਾ, ਸੰਸਾਰੀ ਰਾਮ ਚੀਮਾ, ਰਜਿੰਦਰ ਸਿੰਘ ਅਕੋਈ, ਬਲਦੇਵ ਸਿੰਘ ਬਡਰੁੱਖਾਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਮ੍ਰਿਤਕਾਂ ਦੇ ਵਾਰਸਾਂ ਨੂੰ ਨੌਕਰੀ ਨਾ ਦੇਣਾ, ਕੱਚੇ ਮੁਲਾਜਮ ਪੱਕੇ ਨਾ ਕਰਨਾ, 20:30:50 ਅਨੁਸਾਰ ਤਕਨੀਕੀ ਕਾਮਿਆਂ ਦੀ ਵੰਡ ਨਾ ਕਰਨੀ, ਫੀਲਡ ਕਾਮਿਆਂ ਦੇ ਸੇਵਾ ਨਿਯਮ ਨਾ ਬਣਾਉਣ, ਦਰਜਾ ਚਾਰ ਅਤੇ ਦਰਜਾ ਤਿੰਨ ਦੀਆਂ ਪ੍ਰਮੋਸ਼ਨਾਂ ਨਾ ਕਰਨੀਆਂ, 61-62 ਰਿੱਟ ਦਾ ਬਕਾਇਆ ਨਾ ਦੇਣਾ ਆਦਿ ਮੰਗਾਂ ਨੂੰ ਲੈ ਕੇ ਡਿਪਟੀ ਡਾਇਰੈਕਟਰ ਵਲੋਂ ਆਨਾਕਾਨੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੁਲਾਜਮਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਅਤੇ ਕੋਰੋਨਾ ਮਾਹਾਂਮਾਰੀ ਦਾ ਗਲਤ ਫਾਇਦਾ ਉਠਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਨੂਅਧਿਕਾਰੀਆਂ ਨੇ ਨਾ ਮੰਨਿਆ ਤਾਂ ਆਉਣ ਵਾਲੇ ਸਮੇਂ ‘ਚ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਮਹਿਕਮੇ ਵੱਲੋਂ ਜਲ ਸਪਲਾਈ ਸਕੀਮਾਂ ਨੂੰ ਪੰਚਾਇਤਾਂ ਨੂੰ ਵੱਧ ਅਧਿਕਾਰ ਦੇ ਨਾ ਤੇ ਵਾਟਰ ਸਪਲਾਈ ਸਕੀਮਾਂ ਪੰਚਾਇਤੀ ਕਰਨ ਕੀਤਾ ਜਾ ਰਿਹਾ ਹੈ ਜਦੋਂ ਕਿ ਪੰਚਾਇਤਾਂ ਜਲ ਸਪਲਾਈ ਸਕੀਮਾਂ ਨੂੰ ਲੈਣ ਲਈ ਤਿਆਰ ਨਹੀਂ ਹਨ।
ਧਰਨੇ ਨੂੰ ਭਰਾਤਰੀ ਜਥੇਬੰਦੀ ਦੇ ਆਗੂਆਂ ਜੰਗਲਾਤ ਤੋਂ ਬਲਬੀਰ ਸਿੰਘ, ਜਸਵਿੰਦਰ ਸੌਜਾ, ਪਸ਼ੂ ਪਾਲਣ ਵਿਭਾਗ ਦੇ ਭਜਨ ਸਿੰਘ, ਮਾਨ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਅਮਰੀਕ ਗੁਰਨੇ, ਨਿਰਮਲ ਚੰਦ, ਹਰਵੀਰ ਸੁਨਾਮ, ਕ੍ਰਿਸ਼ਨ ਕਲਵਾਣੂ, ਨਰਿੰਦਰ ਸੁਨਾਮ, ਸੁਖਚੈਨ ਚੱਠਾ, ਮੇਜਰ ਸਿੰਘ ਭੂਟਾਲ, ਦਲਵੀਰ ਸਿੰਘ ਆਦਿ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।