ਸਾਡੇ ਨਾਲ ਸ਼ਾਮਲ

Follow us

29.3 C
Chandigarh
Thursday, February 26, 2026
More
    Home Breaking News ਸਿਵਲ ਹਸਪਤਾਲ &...

    ਸਿਵਲ ਹਸਪਤਾਲ ‘ਚ ਤਾਇਨਾਤ ਇੱਕ ਮੁਲਾਜਮ ਦੀ ਕਰੋਨਾ ਰਿਪੋਰਟ ਆਈ ਪਾਜ਼ਿਟਿਵ

    ਸਿਵਲ ਹਸਪਤਾਲ ‘ਚ ਤਾਇਨਾਤ ਇੱਕ ਮੁਲਾਜਮ ਦੀ ਕਰੋਨਾ ਰਿਪੋਰਟ ਆਈ ਪਾਜ਼ਿਟਿਵ

    ਸੁਨਾਮ ਉਧਮ ਸਿੰਘ ਵਾਲਾ, (ਖੁਸ਼ਪ੍ਰੀਤ ਜੋਸ਼ਨ) ਸਥਾਨਕ ਸਿਵਲ ਹਸਪਤਾਲ ਸੁਨਾਮ ਵਿੱਚ ਤੈਨਾਤ ਇੱਕ ਮੁਲਾਜਮ ਦੀ ਕਰੋਨਾ ਰਿਪੋਰਟ ਪੋਜੀਟਿਵ ਆਈ ਹੈ, ਜਿਸ ਨਾਲ ਹਸਪਤਾਲ ਦੇ ਸਮੁੱਚੇ ਸਟਾਫ ਅਤੇ ਸ਼ਹਿਰ ਵਾਸੀਆਂ ਵਿੱਚ ਚਿੰਤਾ ਪਾਈ ਜਾ ਰਹੀ ਹੈ । ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ. ਡਾ. ਸੰਜੇ ਕਾਮਰਾ ਨੇ ਦੱਸਿਆ ਕਿ ਮਲੇਰਕੋਟਲਾ ਦਾ ਰਹਿਣ ਵਾਲਾ ਉਕਤ ਵਿਅਕਤੀ ਸੁਨਾਮ ਦੇ ਸਿਵਲ ਹਸਪਤਾਲ ਦੇ ਵਿੱਚ ਅਕਾਊਂਟੈਂਟ ਕਲਰਕ ਦੀ ਪੋਸਟ ‘ਤੇ ਤਾਇਨਾਤ ਹੈ , ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਦੀ ਰਿਪੋਰਟ ਨੈਗੇਟਿਵ ਆਈ ਸੀ , ਪੰਰਤੂ ਉਸ ਦੀ ਮੁੜ ਰਾਤ ਆਈ ਰਿਪੋਰਟ ਵਿੱਚ ਉਸ ਨੂੰ ਕਰੋਨਾ ਪੋਜੀਟਿਵ ਪਾਇਆ ਗਿਆ ਹੈ ।

    ਜਿਸ ਨੂੰ ਲੈ ਕੇ ਉਹ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕਰ ਰਹੇ ਹਨ ਤਾਂ ਕਿ ਉਸ ਦੇ ਸਪੰਰਕ ਵਿੱਚ ਆਏ ਡਾਕਟਰਾਂ ਆਦਿ ਦੀ ਵੀ ਜਾਂਚ ਕੀਤੀ ਜਾ ਸਕੇ । ਉਨ੍ਹਾਂ ਨੇ ਕਿਹਾ ਕਿ ਬਾਕੀ ਸਟਾਫ ਦੇ ਸੈਂਪਲ ਵੀ ਲਏ ਜਾ ਰਹੇ ਹਨ ਅਤੇ ਰਿਪੋਰਟ
    ਆਉਣ ਤੱਕ ਸਾਰਿਆਂ ਨੂੰ ਇਕਾਂਤਵਾਸ ਵਿੱਚ ਰਖਿਆ ਜਾਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here