ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਕੀਤਾ ਦਾਨ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਸੁਨਾਮ ‘ਚ ਪੈਂਦੇ ਪਿੰਡ ਸ਼ੇਰੋਂ ਦੀ ਇੱਕ ਡੇਰਾ ਸ਼ਰਧਾਲੂ ਦੇ ਦਿਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।
ਬਲਾਕ ਭੰਗੀਦਾਸ ਛਹਿਬਰ ਸਿੰਘ ਇੰਸਾਂ ਨੇ ਦੱਸਿਆ ਕਿ ਮਾਤਾ ਗੁਰਨਾਮ ਕੌਰ ਇੰਸਾਂ (85) ਵਾਸੀ ਸੇਰੋਂ ਅਚਾਨਕ ਬੀਤੀ ਰਾਤ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ‘ਚ ਜਾ ਬਿਰਾਜੇ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਪੁੱਤਰ ਦਰਸ਼ਨ ਸਿੰਘ ਇੰਸਾਂ, ਪੁੱਤਰ ਸੱਤਪਾਲ ਸਿੰਘ ਇੰਸਾਂ, ਬੇਟੀ ਕੁਲਵੰਤ ਕੌਰ ਇੰਸਾਂ, ਪੋਤਰਾ ਗੁਰਤੇਜ ਸਿੰਘ ਇੰਸਾਂ ਅਤੇ ਪੋਤ-ਨੂੰਹ ਰਜਨੀ ਬਾਲਾ ਇੰਸਾਂ ਨੇ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਮ੍ਰਿਤਕ ਦੇਹ ਨੂੰ ਐਲ ਬੀ ਐਸ ਆਯੁਰਵੈਦਿਕ ਮੈਡੀਕਲ ਕਾਲਜ ਬਿਲਾਸਪੁਰ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਉਹਨਾਂ ਦੱਸਿਆ ਕਿ ਮਾਤਾ ਜੀ ਸੁਨਾਮ ਬਲਾਕ ਦੇ 18ਵੇਂ ਸਰੀਰਦਾਨੀ ਬਣੇ ਹਨ
ਇਸ ਸਮੇਂ ਉਨ੍ਹਾਂ ਦੇ ਪੋਤਰੇ ਗੁਰਤੇਜ ਸਿੰਘ ਇੰਸਾ ਨੇ ਦੱਸਿਆ ਕਿ ਉਨ੍ਹਾਂ ਦੀ ਦਾਦੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਪਾਸੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਤੇ ਪੂਜਨੀਕ ਗੁਰੂ ਜੀ ਦੀ ਸਿੱਖਿਆ ‘ਤੇ ਚੱਲਦਿਆਂ ਮਾਨਵਤਾ ਦੀ ਸੇਵਾ ਕੀਤੀ ਇਸ ਮੌਕੇ 45 ਮੈਂਬਰ ਟੇਕ ਸਿੰਘ ਇੰਸਾਂ, 25 ਮੈਂਬਰ ਰਜੇਸ ਕੁਮਾਰ ਬਿੱਟੂ, ਹਰਚਰਨ ਸਿੰਘ ਇੰਸਾਂ, ਰਛਪਾਲ ਸਿੰਘ ਇੰਸਾਂ, ਪੁਨੀਤ ਕੁਮਾਰ ਇੰਸਾਂ, ਗੁਲਜਾਰ ਇੰਸਾਂ ਭੰਗੀਦਾਸ ਸ਼ਹਿਰੀ, ਪੰਦਰਾਂ ਮੈਂਬਰ ਮੀਤਾ ਇੰਸਾਂ, ਪੰਦਰਾਂ
ਮੈਂਬਰ ਕਰਮਜੀਤ ਇੰਸਾਂ, ਪੰਦਰਾਂ ਮੈਂਬਰ ਅਵਤਾਰ ਇੰਸਾਂ, ਪੰਦਰਾਂ ਮੈਂਬਰ ਸੁਰਿੰਦਰ ਇੰਸਾਂ, ਗੁਰਜੰਟ ਇੰਸਾਂ ਅਤੇ ਸ਼ਾਹ ਸਤਨਾਮ ਜੀ ਗਰੀਨ ਫੋਰਸ ਵੈੱਲਫੇਅਰ ਫੋਰਸ ਵਿੰਗ ਦੇ ਭੈਣ ਭਾਈ ਸੇਵਾਦਾਰ ਮੌਜੂਦ ਸਨ। ਇਸ ਮੌਕੇ ਬੇਨਤੀ ਅਰਦਾਸ ਬੋਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਜ਼ੂਦ ਸਨ ਸਰੀਰਦਾਨੀ ਗੁਰਨਾਮ ਕੌਰ ਇੰਸਾਂ ਅਮਰ ਰਹੇ ਦੇ ਆਕਾਸ ਗੁੰਜਾਊ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ਚ ਅੰਤਮ ਵਿਦਾਇਗੀ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।