ਸੱਚ ਕਹੂੰ ਦੀ 18ਵੀਂ ਵਰੇਗੰਢ ਮੌਕੇ ਪੰਛੀਆਂ ਲਈ ਕੀਤਾ ਪਾਣੀ  ਦਾ ਪ੍ਰਬੰਧ, 30 ਮਿੱਟੀ ਦੇ ਕਟੋਰੇ ਰੱਖੇ

ਸੱਚ ਕਹੂੰ ਨੇ 18 ਸਾਲਾਂ ਵਿੱਚ ਸਮਾਜ ਵਿੱਚ ਵੱਖਰੀ ਪਹਿਚਾਣ ਬਣਾਈ : ਜਗਦੇਵ ਹੇੜੀਕੇ

ਸ਼ੇਰਪੁਰ (ਰਵੀ ਗੁਰਮਾ) ਸੱਚ ਕਹੂੰ ਦੀ 18ਵੀਂ ਵਰੇਗੰਢ ਮੌਕੇ ਬਲਾਕ ਸ਼ੇਰਪੁਰ ਦੀ ਸਾਧ-ਸੰਗਤ ਨੇ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕੀਤਾ ਅਤੇ ਰੰਗ-ਬਰੰਗੇ ਰੰਗਾਂ ਨਾਲ ਸੱਚ ਕਹੂੰ ਦੀ ਰੰਗੋਲੀ ਨਾਲ ਸਜਾਏ ਪਾਣੀ ਦੇ ਕਟੋਰੇ  ਨਾਮਚਰਚਾ ਘਰ ਸਮੇਤ ਵੱਖ -ਵੱਖ ਜਨਤਕ ਜਗਾ ਉਪਰ ਰੱਖੇ ਗਏ।ਜੋ ਕਿ ਆਕਰਸ਼ਣ ਦਾ ਕੇਂਦਰ ਰਹੇ।  ਕਸਬਾ ਸ਼ੇਰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਐਸ.ਐਮ.ਓ ਡਾ. ਕਿਰਪਾਲ ਸਿੰਘ ਦੀ ਅਗਵਾਈ ਵਿੱਚ ਪਾਣੀ ਦੇ ਕਟੋਰੇ ਰੱਖੇ ਗਏ।

ਤਹਿਸੀਲ ਕੰਪਲੈਕਸ ਵਿਚ ਨਾਇਬ ਤਹਿਸੀਲਦਾਰ ਸਤਿਗੁਰ ਸਿੰਘ ਦੀ ਅਗਵਾਈ ਵਿੱਚ ਪਾਣੀ ਦੇ ਕਟੋਰੇ ਰੱਖੇ ਗਏ। ਥਾਣਾ ਸ਼ੇਰਪੁਰ ਵਿੱਚ ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਦੀ ਅਗਵਾਈ ਵਿੱਚ ਮੁੱਖ ਮੁਨਸ਼ੀ ਸੇਵਕ ਸਿੰਘ ਵੱਲੋਂ ਆਪਣੇ ਸਮੂਹ ਸਟਾਫ ਨਾਲ ਪਾਣੀ ਵਾਲੇ ਕਟੋਰੇ ਰੱਖੇ। ਇਸ ਤੋਂ ਇਲਾਵਾ ਪਟਵਾਰਖਾਨੇ ਵਿੱਚ ਪਟਵਾਰੀ ਰਾਜਵਿੰਦਰ ਸਿੰਘ ਵੱਲੋਂ ਪਾਣੀ ਦੇ ਕਟੋਰੇ ਰੱਖੇ ਗਏ। ਇਸ ਤੋ ਇਲਾਵਾ ਬੱਸ ਸਟੈਂਡ ਤੇ ਹੋਰ ਜਨਤਕ ਜਗ੍ਹਾ ਉੱਪਰ ਸੱਚ ਕਹੂੰ ਦੀ ਵਰ੍ਹੇਗੰਢ ਮੌਕੇ ਪਾਣੀ ਦੇ ਕਟੋਰੇ ਰੱਖੇ ਗਏ।

ਇਸ ਮੌਕੇ ਬਲਾਕ ਭੰਗੀਦਾਸ ਸੁਖਵਿੰਦਰ ਇੰਸਾਂ, ਜਗਦੇਵ ਕੁਮਾਰ ਇੰਸਾਂ, ਜਗਦੀਪ ਇੰਸਾਂ ,ਜਗਦੇਵ ਸੋਹਣਾ, ਜਗਤਾਰ ਇੰਸਾਂ, ਫਨੀ ਇੰਸਾਂ, ਬੰਟੀ ਇੰਸਾਂ, ਭਿੰਦਰ ਇੰਸਾਂ, ਮੁਕੇਸ਼ ਇੰਸਾਂ ਹਾਜ਼ਰ ਸਨ।  ਇਸ ਸਮੇਂ ਜਗਦੇਵ ਕੁਮਾਰ ਹੇੜੀਕੇ ਨੇ ਕਿਹਾ ਕਿ ਸੱਚ ਕਹੂੰ ਅਖ਼ਬਾਰ ਨੇ ਪਿਛਲੇ 18 ਸਾਲਾਂ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ ਉਥੇ ਮਾਨਵਤਾ ਭਲਾਈ ਕੰਮਾਂ ਨੂੰ ਸਮਾਜ ਵਿੱਚ ਉਜਾਗਰ ਕਰਕੇ ਸਮਾਜ ਸੇਵੀਆਂ ਦਾ ਹੌਂਸਲਾ ਵੀ ਵਧਾਇਆ,ਜਿਸ ਕਰਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਬਹੁਤ ਜਿਆਦਾ ਵਾਧਾ ਹੋਇਆ ਹੈ।

ਉਨਾ ਕਿਹਾ ਕਿ ਸਾਫ਼ ਸੁਥਰੀਆਂ ਖ਼ਬਰਾ ਅਤੇ ਪੂਰੇ ਪਰਿਵਾਰ ਵਿੱਚ ਪੜਿਆ ਜਾਣ ਵਾਲਾ ਇਕਲੌਤਾ ਅਖ਼ਬਾਰ ‘ਸੱਚ ਕਹੂੰ’ ਹਮੇਸ਼ਾਂ ਹੀ ਬੁਲੰਦੀਆਂ ਨੂੰ ਛੂਹੰਦਾ ਆ ਰਿਹਾ ਹੈ। ਅੱਗੇ ਤੋਂ ਵੀ ਇਸੇ ਤਰ੍ਹਾਂ ਨਿਡਰਤਾ ਨਾਲ ਬੁਲੰਦੀਆਂ ਨੂੰ ਛੂੰਹਦਾ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।