65 ਕੋਰੋਨਾ ਦੇ ਮਰੀਜ਼ ਠੀਕ ਹੋ ਕੇ ਆਪਣੇ ਘਰੇ ਪਰਤੇ, ਇਹੋ ਹੀ ਰਾਹਤ ਭਰੀ ਖ਼ਬਰ
ਅੰਮ੍ਰਿਤਸ਼ਰ, ਫਰੀਦਕੋਟ, ਕਪੂਰਥਲਾ ਅਤੇ ਲੁਧਿਆਣਾ ਸਣੇ ਪਠਾਨਕੋਟ ਤੋਂ ਆਏ ਜਿਆਦਾ ਮਾਮਲੇ
ਚੰਡੀਗੜ, (ਅਸ਼ਵਨੀ ਚਾਵਲਾ)। ਪਿਛਲੇ ਕੁਝ ਦਿਨ ਪਹਿਲਾਂ ਕੋਰੋਨਾ ਦੀ ਘੱਟ ਹੋਈ ਰਫ਼ਤਾਰ ਨੇ ਮੁੜ ਤੋਂ ਤੇਜੀ ਫੜ ਲਈ ਹੈ। ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਵੱਡੀ ਗਿਣਤੀ ਵਿੱਚ ਮਾਮਲੇ ਆਏ ਹਨ। ਪੰਜਾਬ ਵਿੱਚ ਬੁੱਧਵਾਰ ਨੂੰ ਵੀ 73 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਲਈ ਪਰੇਸ਼ਾਨੀ ਵਧਣੀ ਸ਼ੁਰੂ ਹੋ ਗਈ ਹੈ, ਕਿਉਂਕਿ ਕੋਰੋਨਾ ਦੇ ਮਰੀਜ਼ਾ ਦੀ ਮੁੜ ਤੋਂ ਵੱਧ ਰਹੀਂ ਗਿਣਤੀ ਨਾਲ ਪੰਜਾਬ ਦੀ ਆਮ ਜਨਤਾ ਨੂੰ ਹੋਰ ਜਿਆਦਾ ਖਤਰਾ ਪੈਦਾ ਹੋ ਸਕਦਾ ਹੈ।
ਪੰਜਾਬ ਵਿੱਚ ਅੰਮ੍ਰਿਤਸਰ ਵਿਖੇ ਆ ਰਹੇ ਜਿਆਦਾ ਮਾਮਲੇ ਵਿੱਚ ਹੁਣ ਸਿਹਤ ਵਿਭਾਗ ਨੇ ਇਥੇ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਅੰਮ੍ਰਿਤਸਰ ਵਿਖੇ ਸਮਾਜਿਕ ਫੈਲਾਅ ਸ਼ੁਰੂ ਹੋ ਗਿਆ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਕਿਹੜਾ ਕਿਵੇਂ ਕੋਰੋਨਾ ਨਾਲ ਪੀੜਤ ਹੋ ਜਾਏਗਾ, ਇਸ ਦੀ ਕੋਈ ਜਾਣਕਾਰੀ ਨਹੀਂ ਮਿਲ ਸਕਦੀ ਹੈ।
ਬੁੱਧਵਾਰ ਨੂੰ ਨਵੇਂ ਆਏ 73 ਮਾਮਲੇ ਵਿੱਚ ਅੰਮ੍ਰਿਤਸਰ ਵਿਖੇ 13, ਪਠਾਨਕੋਟ ਵਿਖੇ 19, ਗੁਰਦਾਸਪੁਰ ਵਿਖੇ 13, ਲੁਧਿਆਣਾ ਵਿਖੇ 11, ਸੰਗਰੂਰ ਵਿਖੇ 4, ਪਟਿਆਲਾ ਤੇ ਫਤਿਹਗੜ ਸਾਹਿਬ ਵਿਖੇ 3-3, ਕਪੂਰਥਲਾ, ਬਰਨਾਲਾ, ਐਸ.ਬੀ.ਐਸ. ਨਗਰ ਅਤੇ ਜਲੰਧਰ ਵਿਖੇ 1-1 ਕੇਸ ਮਿਲਿਆ ਹੈ।
ਇਥੇ ਹੀ ਕੁਝ ਰਾਹਤ ਵਾਲੀ ਇਹ ਖ਼ਬਰ ਹੈ ਕਿ ਪੰਜਾਬ ਵਿੱਚ ਬੁੱਧਵਾਰ ਨੂੰ 65 ਮਰੀਜ਼ ਠੀਕ ਹੋ ਕੇ ਵੀ ਵਾਪਸ ਪਰਤੇ ਹਨ, ਜਿਨਾਂ ਵਿੱਚ ਲੁਧਿਆਣਾ ਤੋਂ 14, ਜਲੰਧਰ ਤੋਂ 9, ਪਠਾਨਕੋਟ ਤੋਂ 11, ਸੰਗਰੂਰ ਤੇ ਬਠਿੰਡਾ ਤੋਂ 5-5, ਗੁਰਦਾਸਪੁਰ ਤੋਂ 4, ਮੁਹਾਲੀ ਤੋਂ 4, ਤਰਨਤਾਰਨ ਤੋਂ 3, ਹੁਸ਼ਿਆਰਪੁਰ ਤੋਂ 3, ਐਸ.ਬੀ.ਐਸ. ਨਗਰ ਤੋਂ 3, ਬਰਨਾਲਾ ਤੋਂ 2, ਮੋਗਾ ਤੇ ਫਤਿਹਗੜ ਸਾਹਿਬ ਤੋਂ 1-1 ਸ਼ਾਮਲ ਹਨ।
ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 2805 ਹੋ ਗਈ ਹੈ, ਜਿਸ ਵਿੱਚੋਂ 2232 ਠੀਕ ਹੋ ਗਏ ਹਨ ਅਤੇ 55 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 518 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।
- ਹੁਣ ਤੱਕ ਕੋਰੋਨਾ ਪੀੜਤਾਂ ਗਿਣਤੀ
- ਜਿਲਾ ਕੋਰੋਨਾ ਪੀੜਤ
- ਅੰਮ੍ਰਿਤਸਰ 515
- ਜਲੰਧਰ 312
- ਲੁਧਿਆਣਾ 277
- ਗੁਰਦਾਸਪੁਰ 165
- ਤਰਨਤਾਰਨ 160
- ਪਟਿਆਲਾ 142
- ਮੁਹਾਲੀ 136
- ਹੁਸ਼ਿਆਰਪੁਰ 135
- ਸੰਗਰੂਰ 120
- ਪਠਾਨਕੋਟ 113
- ਐਸ.ਬੀ.ਐਸ. ਨਗਰ 110
- ਫਰੀਦਕੋਟ 86
- ਫਤਿਹਗੜ ਸਾਹਿਬ 73
- ਰੋਪੜ 71
- ਮੁਕਤਸਰ 71
- ਮੋਗਾ 67
- ਬਠਿੰਡਾ 55
- ਫਾਜ਼ਿਲਕਾ 48
- ਫਿਰੋਜ਼ਪੁਰ 46
- ਕਪੂਰਥਲਾ 41
- ਮਾਨਸਾ 34
- ਬਰਨਾਲਾ 28
- ਕੁਲ 2805
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।