‘ਘੱਗਰ ਨੇੜਲੇ ਲੱਖਾਂ ਲੋਕਾਂ ਨੂੰ ਕੋਰੋਨਾ ਤੋਂ ਜ਼ਿਆਦਾ ਡਰ ਘੱਗਰ ਤੋਂ’
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਪੰਜਾਬ ਵਿੱਚ ਕੋਰੋਨਾ ਦੀ ਅਸਲ ਸਥਿਤੀ ਸਪੱਸ਼ਟ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਮੁੱਖ ਮੰਤਰੀ ਵੱਲੋਂ ਇਸ ਸਬੰਧੀ ਕੋਈ ਸਪੱਸ਼ਟ ਕੀਤਾ ਜਾ ਰਿਹਾ ਹੈ ਅਸੀਂ ਆਪਣੇ ਪੱਧਰ ‘ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਰਾਹੀਂ ਮਰੀਜ਼ਾਂ ਬਾਰੇ ਅਸਲ ਸਥਿਤੀ ਪਤਾ ਕਰਵਾਵਾਂਗੇ ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ
ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਦੀ ਸਥਿਤੀ ਕੀ ਹੈ? ਇਸ ਬਾਰੇ ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜ਼ੂਦ ਵੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ਤੇ ਮਰੀਜ਼ਾਂ ਨੂੰ ਘਰ ਭੇਜਿਆ ਜਾ ਰਿਹਾ ਹੈ ਅਤੇ ਨਵੇਂ ਮਰੀਜ਼ ਆ ਰਹੇ ਹਨ ਇਸ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾਅਵਾ ਕਰ ਰਹੇ ਹਨ ਕਿ ਸੂਬੇ ਵਿੱਚ ਕੋਰੋਨਾ ਕਾਬੂ ਹੇਠ ਹੈ ਪਰ ਹਰ ਰੋਜ਼ ਦਰਜ਼ਨਾਂ ਕੇਸ ਸਾਹਮਣੇ ਆ ਰਹੇ ਹਨ
ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਸਪੱਸ਼ਟ ਨਹੀਂ ਕੀਤਾ ਜਾ ਰਿਹਾ ਅੱਜ ਤੋਂ ਸ਼ਾਪਿੰਗ ਮਾਲਜ਼, ਧਾਰਮਿਕ ਸਥਾਨ ਤੇ ਹੋਰ ਥਾਵਾਂ ਖੋਲ੍ਹ ਦਿੱਤੀਆਂ ਗਈਆਂ ਹਨ ਦੂਜੇ ਪਾਸੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਜ਼ਮੀਨੀ ਪੱਧਰ ਤੇ ਕੀ ਸਥਿਤੀ ਹੈ ਇਸ ਬਾਰੇ ਉਹ ਵਲੰਟੀਅਰਾਂ ਰਾਹੀਂ ਪਤਾ ਲਾਉਣਗੇ
ਮਾਨ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਘੱਗਰ ਦਰਿਆ ਦੇ ਨੇੜੇ ਤੇੜੇ ਵਸਦੇ ਲੱਖਾਂ ਲੋਕਾਂ ਨੂੰ ਕੋਰੋਨਾ ਤੋਂ ਜ਼ਿਆਦਾ ਖ਼ਤਰਾ ਘੱਗਰ ਤੋਂ ਬਣਿਆ ਹੋਇਆ ਹੈ ਕਿਉਂਕਿ ਘੱਗਰ ਹਰ ਸਾਲ ਉਨ੍ਹਾਂ ਦੀ ਤਬਾਹੀ ਦਾ ਕਾਰਨ ਬਣਦਾ ਹੈ ਮਾਨ ਨੇ ਕਿਹਾ ਕਿ ਘੱਗਰ ਦੇ ਹੱਲ ਲਈ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਮਿਲਿਆ ਸੀ
ਡਿਪਟੀ ਕਮਿਸ਼ਨਰ ਨੇ ਜਵਾਬ ਦਿੱਤਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਹੜ੍ਹ ਬਚਾਓ ਪ੍ਰਬੰਧਾਂ ਲਈ 2 ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਮਨਜ਼ੂਰ ਹੋ ਚੁੱਕੀ ਹੈ ਪਰ ਘੱਗਰ ਵਾਸਤੇ ਕੁਝ ਨਹੀਂ ਵੀ ਮਿਲਿਆ ਘੱਗਰ ਵਾਸਤੇ ਵੱਖਰੇ ਤੌਰ ‘ਤੇ ਪ੍ਰਾਜੈਕਟ ਬਣਦਾ ਹੈ ਕਿ ਪਰ ਇਸ ਦਾ ਹੱਲ ਅੱਜ ਤੱਕ ਨਹੀਂ ਨਿੱਕਲਿਆ ਉਨ੍ਹਾਂ ਕਿਹਾ ਕਿ ਮੈਂ ਐਮ.ਪੀ. ਲੈਡ ਵਿੱਚੋਂ ਘੱਗਰ ਦੇ ਹੱਲ ਲਈ ਪੈਸਾ ਦੇਣ ਨੂੰ ਤਿਆਰ ਹਾਂ
ਕੰਮ ਲੋਕਾਂ ਵੱਲੋਂ, ਵਾਹ-ਵਾਹੀ ਪ੍ਰਸ਼ਾਸਨ ਖੱਟ ਰਿਹੈ :
ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੈਰਾਨੀ ਪ੍ਰਗਟ ਕੀਤੀ ਕਿ ਘੱਗਰ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਲੋਕਾਂ ਨੇ ਆਪਣੀਆਂ ਜੇਬਾਂ ਵਿੱਚੋਂ ਪੈਸੇ ਖਰਚ ਕਰਕੇ ਜੇਸੀਬੀ ਮਸ਼ੀਨਾਂ ਚਲਾਈਆਂ ਜਾ ਰਹੀਆਂ ਹਨ ਪਰ ਕੁਝ ਅਧਿਕਾਰੀ ਚੱਲਦੀਆਂ ਜੇਸੀਬੀ ਮਸ਼ੀਨਾਂ ਦੀਆਂ ਫੋਟੋਆਂ ਖਿੱਚ ਕੇ ਆਪਣੇ ਉੱਚ ਅਧਿਕਾਰੀਆਂ ਨੂੰ ਭੇਜ ਕੇ ਇਹ ਆਖ ਰਹੇ ਹਨ ਕਿ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਉਨ੍ਹਾਂ ਇਹ ਵੀ ਆਖਿਆ ਕਿ ਉੱਥੋਂ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਜਿਹੜੇ ਕੰਮ ਦਾ ਪ੍ਰਸ਼ਾਸਨ ਵੱਲੋਂ 75 ਲੱਖ ਰੁਪਏ ਦਾ ਖਰਚਾ ਦਿਖਾਇਆ ਜਾਂਦਾ ਹੈ, ਉਸੇ ਕੰਮ ਨੂੰ ਉਹ 25 ਲੱਖ ਦੀ ਕੀਮਤ ਤੋਂ ਘੱਟ ਵਿੱਚ ਕਰ ਸਕਦੇ ਹਨ ਪਰ ਇਸ ਮਾਮਲੇ ਵਿੱਚ ਲੋਕਾਂ ਦੀ ਕੋਈ ਨਹੀਂ ਸੁਣਦਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।