ਬਲੌਂਗੀ ’ਚ ਗੈਸ ਲੀਕ, 50 ਦੇ ਕਰੀਬ ਵਿਅਕਤੀਆਂ ਦੀ ਹੋਈ ਸਿਹਤ ਖ਼ਰਾਬ

ਬਲੌਂਗੀ ’ਚ ਗੈਸ ਲੀਕ, 50 ਦੇ ਕਰੀਬ ਵਿਅਕਤੀਆਂ ਦੀ ਹੋਈ ਸਿਹਤ ਖ਼ਰਾਬ | Mohali News

ਮੋਹਾਲੀ (ਕੁਲਵੰਤ ਕੋਟਲੀ)। ਬੀਤੇ ਦੇਰ ਰਾਤ ਨੂੰ ਮੋਹਾਲੀ ਦੇ ਨਾਲ ਲੱਗਦੇ ਪਿੰਡ ਬਲੌਂਗੀ ਵਿਚ ਗੈਸ ਲੀਕ (Gas Leak) ਹੋਣ ਨਾਲ ਲੋਕਾਂ ਵਿਚ ਡਰ ਪੈਦਾ ਹੋ ਗਿਆ। ਗੈਸ ਲੀਕ ਹੋਣ ਕਾਰਨ 50 ਤੋਂ ਜ਼ਿਆਦਾ ਲੋਕਾਂ ਦੀ ਹਾਲਤ ਵਿਗੜਣ ਕਾਰਨ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। (Mohali News)

ਮਿਲੀ ਜਾਣਕਾਰੀ ਅਨੁਸਾਰ ਬਲੌਂਗੀ ਦੇ ਵਾਟਰ ਵਰਕਸ ਟਿਊਬਵੇਲ ਦੇ ਪਾਣੀ ਨੂੰ ਸ਼ੁੱਧ ਤੇ ਸਾਫ ਕਰਨ ਲਈ ਸਪਲਾਈ ਵਿਚ ਮਿਲਾਈ ਜਾਣ ਵਾਲੀ ਕਲੋਰੀਨ ਗੈਸ ਲੀਕ ਹੋਣ ਨਾਲ ਲੋਕਾਂ ਵਿਚ ਹਫਰਾ ਤਫਰੀ ਮਚ ਗਈ।  ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ, ਫਾਇਰ ਬ੍ਰਿਗੇਡ ਮੌਕੇ ਉਤੇ ਪਹੁੰਚ ਗਈ। ਦੇਰ ਰਾਤ ਗੈਸ ਲੀਕ ਸਲਿੰਡਰ ਨੂੰ ਚੁੱਕ ਕੇ ਸਾਹਮਣੇ ਦਸ਼ਹਿਰਾ ਗਰਾਉਂਡ ਦੇ ਖੁੱਲ੍ਹੇ ਮੈਦਾਨ ਵਿਚ ਟੋਏ ਵਿਚ ਦਬਾ ਦਿੱਤਾ ਗਿਆ। ਅਚਾਨਕ ਦੇਰ ਰਾਤ ਨੂੰ ਘਰਾਂ ਵਿਚ ਸਪਲਾਈ ਹੋਣ ਵਾਲੇ ਪਾਣੀ ਨੂੰ ਪੀਣ ਬਾਅਦ ਲੋਕਾਂ ਨੂੰ ਸ਼ਾਹ ਘੁਟਣ ਲੱਗਿਆ ਅਤੇ ਦੇਖਦੇ ਹੀ ਦੇਖਦੇ ਅਚਾਨਕ 40-50 ਲੋਕ ਉਸਦੀ ਚਪੇਟ ਵਿਚ ਆ ਗਏ। ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।