ਸਾਡੇ ਨਾਲ ਸ਼ਾਮਲ

Follow us

12.7 C
Chandigarh
Monday, February 2, 2026
More
    Home Breaking News ਕੇਜ਼ਰੀਵਾਲ ਨੇ ਦ...

    ਕੇਜ਼ਰੀਵਾਲ ਨੇ ਦਿੱਲੀ ਦੇ ਹਸਪਤਾਲਾਂ ਬਾਰੇ ਕੀਤਾ ਵੱਡਾ ਐਲਾਨ

    Kejriwal

    ਕੋਰੋਨਾ ਮਹਾਂਮਾਰੀ ਤੱਕ ਦਿੱਲੀ ਸਰਕਾਰ ਦੇ ਹਸਪਤਾਲਾਂ ‘ਚ ਹੋਵੇਗਾ ਸਿਰਫ਼ ਦਿੱਲੀ ਵਾਸੀਆਂ ਦਾ ਇਲਾਜ਼ | Kejriwal

    ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀ ਵਾਲ ਨੇ ਕਿਹਾ ਕਿ ਕੋਰੋਨਾ ਸੰਕ੍ਰਮਣ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਨੀ ਸਰਕਾਰ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਸਿਰਫ਼ ਦਿੱਲੀ ਵਾਸੀਆਂ ਦਾ ਇਲਾਜ਼ ਕੀਤਾ ਜਾਵੇਗਾ। ਜਦੋਂਕਿ ਕੇਂਦਰ ਸਰਕਾਰ ਦੇ ਹਸਪਤਾਲ ਪਹਿਲਾਂ ਵਾਂਗ ਸਾਰੇ ਲੋਕਾਂ ਲਈ ਖੁੱਲ੍ਹੇ ਰਹਿਣਗੇ ਅਤੇ ਇਹ ਵਿਵਸਥਾ ਕੋਰੋਨਾ ਮਹਾਂਮਾਰੀ ਤੱਕ ਜਾਰੀ ਰਹੇਗੀ। ਦਿੱਲੀ ਸਰਕਾਰ ਨੇ ਸੋਮਵਾਰ ਨੂੰ ਕੈਬਿਨੇਟ ਮੀਟਿੰਗ ਵਿੱਚ ਇਹ ਫੈਸਲਾ ਲਿਆ ਹੈ। (Kejriwal)

    ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਸੰਗਰੂਰ ਵਾਸੀਆਂ ਨੂੰ ਦਿੱਤਾ ਇੱਕ ਹੋਰ ਤੋਹਫਾ

    ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਤਹਿਤ ਆਉਣ ਵਾਲੇ ਹਸਪਤਾਲਾਂ ਤੇ ਦਿੱਲੀ ਦੇ ਨਿੱਜੀ ਹਸਪਤਾਲਾਂ ‘ਚ ਸਿਰਫ਼ ਦਿੱਲੀ ਦੇ ਲੋਕਾਂ ਦਾ ਇਲਾਜ਼ ਹੋਵੇਗਾ। ਉੱਥੇ ਹੀ ਕੇਂਦਰ ਸਰਕਾਰ ਦੇ ਹਸਪਤਾਲ ਜਿਵੇਂ ਕਿ ਏਮਜ਼, ਸਫ਼ਦਰਜੰਗ ਤੇ ਰਾਮ ਮਨੋਹਰ ਲੋਹੀ (ਆਰਐੱਮਐੱਲ) ‘ਚ ਸਾਰੇ ਲੋਕਾਂ ਦਾ ਇਲਾਜ਼ ਹੋ ਸਕੇਗਾ, ਜਿਵੇਂ ਕਿ ਅੱਜ ਤੱਕ ਹੁੰਦਾ ਵੀ ਆਇਆ ਹੈ ਹਲਾਂਕਿ ਕੁਝ ਹਸਪਤਾਲ ਜੋ ਵਿਸ਼ੇਸ਼ ਸਰਜ਼ਰੀ ਕਰਦੇ ਹਨ ਜੋ ਕਿਤੇ ਹੋਰ ਨਹੀਂ ਹੁੰਦੀ, ਉੱਨ੍ਹਾਂ ਨੂੰ ਕਰਵਾਉਣ ਲਈ ਦੇਸ਼ ਭਰ ਤੋਂ ਕੋਈ ਵੀ ਦਿੱਲੀ ਆ ਸਕਦਾ ਹੈ, ਉਸ ‘ਤੇ ਰੋਕ ਨਹੀਂ ਹੋਵੇਗੀ।

    ਇਹ ਵੀ ਪੜ੍ਹੋ : Glowing Skin Tips: ਕਰੇਲੇ ਦੇ ਬੀਜਾਂ ਦਾ ਅਜਿਹਾ ਚਮਤਕਾਰ, ਚਮੜੀ ਚਮਕਾਏ ਅਤੇ ਲਿਆਏ ਨਿਖਾਰ!

    ਉਨ੍ਹਾਂ ਕਿਹਾ ਕਿ ਪਹਿਲਾਂ 60 ਤੋਂ 70 ਫ਼ੀਸਦੀ ਬਾਹਰ ਦੇ ਲੋਕ ਇੱਥੋਂ ਦੇ ਹਸਪਤਾਲਾਂ ‘ਚ ਭਰਤੀ ਹੁੰਦੇ ਰਹੇ ਹਨ ਪਰ ਇਸ ਸਮੇਂ ਦਿੱਲੀ ‘ਚ ਸਮੱਸਿਆ ਹੈ, ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਜਿਹੀ ਸਥਿਤੀ ‘ਚ ਪੂਰੇ ਦੇਸ਼ ਲਈ ਹਸਪਤਾਲ ਖੋਲ੍ਹ ਦਿੱਤੇ ਤਾਂ ਦਿੱਲੀ ਦੇ ਲੋਕ ਕਿੱਥੇ ਜਾਣਗੇ। ਕੇਜਰੀਵਾਲ ਨੇ ਦੱਸਿਆ ਕਿ ਪੰਜ ਡਾਕਟਰਾਂ ਦੀ ਕਮੇਟੀ ਬਣਾਈ ਗਈ ਸੀ ਜਿਨ੍ਹਾਂ ਨੇ ਮੰਨਿਆ ਕਿ ਫਿਲਹਾਲ ਬਾਹਰ ਦੇ ਮਰੀਜ਼ਾਂ ਨੂੰ ਰੋਕਣਾ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਬਜ਼ੁਰਗਾਂ ਨੂੰ ਅਪੀਲ ਹੈ ਕਿ ਉਹ ਘਰ ਤੋਂ ਬਾਹਰ ਜਾਂ ਘਰ ਦੇ ਅੰਦਰ ਵੀ ਕਿਸੇ ਦੇ ਸੰਪਰਕ ‘ਚ ਨਾ ਆਉਣ। ਇਸ ਦੇ ਨਾਲ ਹੀ ਜਿਨ੍ਹਾਂ ਨੂੰ ਪਹਿਲਾਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਜਾਂ ਕਿਸੇ ਹੋਰ ਤਰ੍ਹਾਂ ਦੀ ਬਿਮਾਰੀ ਹੈ ਉਹ ਜ਼ਿਆਦਾ ਸਾਵਧਾਨੀ ਵਰਤਣ ਅਤੇ ਘਰਾਂ ‘ਚੋਂ ਬਾਹਰ ਘੱਟ ਤੋਂ ਘੱਟ ਨਿੱਕਲਿਆ ਜਾਵੇ।

    LEAVE A REPLY

    Please enter your comment!
    Please enter your name here